ਪਟਿਆਲਾ

ਨੌਜਵਾਨਾਂ ਨੂੰ ਨਸ਼ਿਆਂ ਤੋਂ ਸਾਵਧਾਨ ਰਹਿਣ ਲਈ ਕੀਤਾ ਜਾਗਰੂਕ

ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਠੋਸ ਕਦਮ ਚੁੱਕੇ ਚੰਨੀ ਸਰਕਾਰ — ਕਾਕਾ

ਪਟਿਆਲਾ (ਮਧੂਸਾਰ ਬਿਊਰੋ) : ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰੂਪੀ ਦੈਂਤ ਤੋਂ ਬਚਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਤੇ ਵਿਸ਼ੇਸ਼ ਤੋਰ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਸਾਵਧਾਨ ਰਹਿਣ ਲਈ ਕੀਤਾ ਜਾਗਰੂਕ। ਇਸ ਮੌਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ *ਚ ਨਸ਼ਿਆਂ ਦਾ ਮੁਕੰਮਲ ਖਾਤਮ ਤੋਂ ਜੋਰ ਦਿੰਦਿਆ ਕਿਹਾ ਕਿ ਨਸ਼ਿਆਂ ਦਾ ਦੈਂਤ ਪੰਜਾਬ ਦੀ ਨੌਜਵਾਨੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਅੱਜ ਵੀ ਨਸ਼ੇ ਪੰਜਾਬ ਵਿੱਚ ਰੁੱਕਣ ਦਾ ਨਾਮ ਨਹੀਂ ਲੈ ਰਹੇ, ਜਿਹੜੇ ਕਿ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਨਿਗਲਦੇ ਜਾ ਰਹੇ ਹਨ ਨਸ਼ਿਆਂ ਕਾਰਨ ਬਹੁਤ ਗਿਣਤੀ *ਚ ਪਰਿਵਾਰ ਆਪਣੀਆ ਔਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲ ਦੇ ਆ ਰਹੇ ਹਨ। ਵੱਖ—ਵੱਖ ਨਸ਼ਿਆਂ ਨੇ ਪੰਜਾਬ ਦੇ ਨੌਜਵਾਨ ਪੀੜਤਾ ਨੂੰ ਆਪਣੇ ਜਾਲ ਵਿੱਚ ਫਸਾਕੇ ਇਨ੍ਹਾਂ ਦੇ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ।

ਅਜਿਹੇ ਪਰਿਵਾਰਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਜਿਨ੍ਹਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ। ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਨਸ਼ਿਆਂ ਨਾਲ ਇਹੋ ਜਿਹੇ ਘਾਟੇ ਹੋਏ ਜਿਨ੍ਹਾਂ ਦੀ ਪੂਰਤੀ ਕਦੇ ਨਹੀਂ ਹੋ ਸਕਦੀ। ਸਮਾਜ ਹਿੱਤਕਾਰੀ ਸੋਚ ਰੱਖਣ ਵਾਲੇ ਹੀ ਉਹਨਾਂ ਦੇ ਦੁੱਖਾਂ ਨੂੰ ਮਹਿਸੂਸ ਕਰ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਨਸ਼ਾ ਵਿਰੋਧੀ ਬਣਨ ਲਈ ਜਾਗਰੂਕਤਾ ਫੈਲਾਉਣ ਦੇ ਕਾਰਜ ਕਰਨੇ ਚਾਹੀਦੇ ਹਨ। ਪੰਜਾਬ ਵਾਸੀ ਨਸ਼ਿਆਂ ਦਾ ਮੁਕੰਮਲ ਖਾਤਮਾ ਪੰਜਾਬ *ਚ ਜਲਦ ਚਾਹੁੰਦੇ ਹਨ ਕਦੇ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਗਭਰੂ ਹਰ ਖੇਤਰ *ਚ ਮੋਹਰੀ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਸਨ ਜਿਨ੍ਹਾਂ ਦੇ ਵੱਡੇ ਹਿੱਸੇ ਨੂੰ ਨਸ਼ਿਆਂ ਨੇ ਆਪਣਾ ਗੁਲਾਮ ਬਣਾ ਲਿਆ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਉਹ ਨਸ਼ਿਆਂ ਦੇ ਕੱਟੜ ਵਿਰੋਧੀ ਬਣਕੇ ਮੁਕੰਮਲ ਨਸ਼ਾ ਮੁਕਤ ਪੰਜਾਬ ਲਈ ਸੰਘਰਸ਼ ਕਰਨ ਉਨ੍ਹਾਂ ਨੇ ਚੰਨੀ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਠੋਸ ਤੇ ਸਖਤ ਕਦਮ ਚੁੱਕੇ ਜਾਣ ਤੇ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਨਾਨ ਸਟਾਪ ਨਸ਼ਾ ਵਿਰੋਧੀ ਮੁਹਿੰਮ ਤੇਜ ਰਾਤੀ ਨਾਜ ਚਲਾਈ ਜਾਵੇ ਤਾਂ ਜੋ ਪੰਜਾਬ ਦਾ ਹਰ ਵਿਅਕਤੀ ਨਸ਼ਾ ਮੁਕਤ ਹੋ ਕੇ ਖੁਸ਼ਹਾਲ ਜਿੰਦਗੀ ਬਤੀਤ ਕਰ ਸਕੇ। ਇਸ ਮੌਕੇ ਪ੍ਰਭਜੀਤ ਸਿੰਘ, ਹੁਕਮ ਚੰਦ, ਪ੍ਰਦੀਪ ਕੁਮਾਰ, ਕੁਲਦੀਪ ਰਾਜਪੁਤ, ਮੰਗਤ ਰਾਮ, ਗਜਨ ਕੁਮਾਰ, ਯਿਆ ਲਾਲ, ਕਰਮ ਸਿੰਘ, ਵਿਜੇ ਕੁਮਾਰ, ਰਸ਼ਪਾਲ ਸਿੰਘ, ਸੰਤ ਸਿੰਘ, ਗੁਰਜੀਤ ਸਿੰਘ, ਰਵੀ ਕੁਮਾਰ, ਜਗਤਾਰ ਸਿੰਘ, ਗੁਰਦੀਪ ਸਿੰਘ, ਵਿਨੋਦ ਕੁਮਾਰ, ਸੁਖਵਿੰਦਰ ਸਿੰਘ, ਭੋਲਾ ਸਿੰਘ, ਸੰਤੋਸ਼ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *