ਚੰਨੀ ਤੇ ਆਪ ਪਾਰਟੀ ਕੰਮ ਘੱਟ ਤੇ ਝੂਠੇ ਵਾਅਦੇ ਜ਼ਿਆਦਾ ਕਰ ਰਹੇ ਹਨ:– ਰਾਜੂ ਖੰਨਾ।
ਹਵਾਂ ਵਿੱਚ ਗੱਲਾਂ ਕਰਨ ਵਾਲੀ ਚੰਨੀ ਸਰਕਾਰ ਨੂੰ ਹਵਾ ਕਰਨ ਲਈ ਲੋਕ ਉਤਾਵਲੇ।
4 ਦਸੰਬਰ ਦੀ ਰੈਲੀ ਸਬੰਧੀ ਸਰਕਲ ਬੁੱਗਾ ਕਲਾਂ ਦੇ 2 ਦਰਜਨ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।
ਅਮਲੋਹ, 1 ਦਸੰਬਰ,(ਮਧੂਸਾਰ ਬਿਊਰੋ) ਪੰਜਾਬ ਦੀ ਚੰਨੀ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਕੰਮ ਘੱਟ ਤੇ ਝੂਠੇ ਵਾਅਦੇ ਜ਼ਿਆਦਾ ਕਰ ਰਹੇ ਹਨ। ਜਿਹਨਾਂ ਦੀ ਹਰ ਚਾਲ ਤੋ ਪੰਜਾਬ ਵਾਸੀ ਭਲੀ ਭਾਂਤ ਜਾਣੂ ਹਨ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ 4 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਮਲੋਹ ਅੰਦਰ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਸਬੰਧੀ ਸਰਕਲ ਬੁੱਗਾ ਕਲਾਂ ਦੇ 2 ਦਰਜਨ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕਰਨ ਸਮੇ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹਵਾਂ ਵਿੱਚ ਗੱਲਾਂ ਕਰਨ ਵਾਲੀ ਚੰਨੀ ਸਰਕਾਰ ਨੂੰ ਪੰਜਾਬ ਦੇ ਲੋਕ ਜਲਦ ਹਵਾਂ ਵਿੱਚ ਕਰਨ ਲਈ ਉਤਾਵਲੇ ਹਨ। ਕਿਉਂਕਿ ਕਿ ਕਾਂਗਰਸ ਸਰਕਾਰ ਜਿਥੇ ਹਰ ਪੱਖ ਤੋਂ ਬੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ ਉਥੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੂੜ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹਨਾਂ ਦੀਆਂ ਚਾਲਾਂ ਤੋਂ ਲੋਕ ਸੁਚੇਤ ਹੋ ਚੁੱਕੇ ਹਨ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 4 ਦਸੰਬਰ ਨੂੰ ਸੰਗਮ ਪੈਲਿਸ ਅਮਲੋਹ ਵਿੱਚ ਵੱਡੀ ਗਿਣਤੀ ਪੁੱਜਣ ਤਾ ਜੋ ਸ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਸੁਣੇ ਜਾ ਸਕਣ।
ਅੱਜ ਦੀਆਂ ਇਹਨਾਂ ਭਰਵੀਆਂ ਮੀਟਿੰਗਾਂ ਨੂੰ ਬਸਪਾ ਆਗੂ ਗੁਰਮੀਤ ਸਿੰਘ ਚੋਪਦਾਰਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਆਗੂ ਮਾਸਟਰ ਸ਼ਿੰਦਰਪਾਲ ਸਿੰਘ ਮੀਆਪੁਰ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਸੀਨੀਅਰ ਆਗੂ ਕੁਲਵੰਤ ਸਿੰਘ ਲਾਡਪੁਰ,ਚਮਕੌਰ ਸਿੰਘ ਤੰਦਾਬੱਧਾ, ਰੁਪਿੰਦਰ ਸਿੰਘ ਕੁੰਜਾਰੀ, ਮਾਸਟਰ ਚਰਨ ਸਿੰਘ ਸੌਟੀ,ਐਸ ਸੀ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ ਕੋਟਲੀ, ਬਸਪਾ ਆਗੂ ਜੀਵਨ ਸਹੋਤਾ,ਨੇ ਸੰਬੋਧਨ ਕੀਤਾ। ਵੱਖ-ਵੱਖ ਪਿੰਡਾਂ ਵਿੱਚ ਹੋਇਆ ਮੀਟਿੰਗਾਂ ਸਮੇਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਭਰਵਾਂ ਸਵਾਗਤ ਕਰਦੇ ਹੋਏ ਸਨਮਾਨਿਤ ਵੀ ਕੀਤਾ ਗਿਆ। ਅੱਜ ਜਿਹਨਾਂ ਪਿੰਡਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਸਲਾਣਾ ਦੂਲਾ ਸਿੰਘ, ਸਲਾਣਾ ਜੀਵਨ ਸਿੰਘ, ਸਲਾਣਾ ਦਾਰਾ ਸਿੰਘ, ਫੈਜੁੱਲਾਪੁਰ,ਤੰਗਰਾਲਾ, ਲਾਡਪੁਰ,ਸੇਰਗੜ,ਭਰਪੂਰਗੜ,ਕਪੂਰਗੜ, ਰਾਏਪੁਰ ਚੌਬਦਾਰਾ, ਤੰਦਾਬੱਧਾ,ਕੋਟਲੀ,ਪਹੇੜੀ,ਮਾਲੋਵਾਲ,ਹਿੰਮਤਗੜ ਛੰਨਾ,ਰਾਜਗੜ ਛੰਨਾ ਆਦਿ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਵਿੱਚ ਕੇਸਰ ਸਿੰਘ ਸਲਾਣਾ, ਯਾਦਵਿੰਦਰ ਸਿੰਘ,ਡਾ ਪਰਮਜੀਤ ਸਿੰਘ,ਰਾਜੂ ਖਾ ,ਹਰਜੌਤ ਸਿੰਘ,ਕੇਹਰ ਸਿੰਘ, ਹਰਅਵਤਾਰ ਸਿੰਘ, ਕਰਮਜੀਤ ਸਿੰਘ ਬਬਲੀ, ਜਰਨੈਲ ਸਿੰਘ,ਦਰਬਾਰਾ ਸਿੰਘ ਸਲਾਣਾ,ਕਰਨੈਲ ਸਿੰਘ ਭੋਲਾ ਫੈਜੁੱਲਾਪੁਰ, ਜਥੇਦਾਰ ਮੁਕੰਦ ਸਿੰਘ, ਬਚਿੱਤਰ ਸਿੰਘ ਪ੍ਰਧਾਨ,ਕੋਰ ਸਿੰਘ, ਅਮਨਦੀਪ ਸਿੰਘ ਨਾਗਰਾ,ਸਕਿੰਦਰ ਸਿੰਘ ਜੜੀਆਂ, ਹਰਮਨਜੀਤ ਸਿੰਘ, ਨੰਬਰਦਾਰ ਅਵਤਾਰ ਸਿੰਘ ਤੰਗਰਾਲਾ, ਕਮਲਜੀਤ ਸਿੰਘ, ਦਰਸ਼ਨ ਸਿੰਘ, ਗੁਰਮੁਖ ਸਿੰਘ,ਹੀਰਾ ਸਿੰਘ,ਭਰਤ ਸਿੰਘ, ਸਤਨਾਮ ਸਿੰਘ,ਕਾਲਾ ਸਿੰਘ,ਦੇਵ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ ਲਾਡਪੁਰ,ਧਰਮ ਸਿੰਘ, ਕੁਲਵਿੰਦਰ ਸਿੰਘ ਲਾਡਪੁਰ, ਜਗਦੀਪ ਸਿੰਘ ਜਿੰਮੀ, ਸੂਬੇਦਾਰ ਪ੍ਰਗਟ ਸਿੰਘ, ਗੁਰਮੀਤ ਸਿੰਘ, ਸੱਤਪਾਲ ਸੇਰਗੜ, ਬਿਕਰਮਜੀਤ ਸਿੰਘ,ਗਿਆਨ ਸਿੰਘ, ਅੰਮ੍ਰਿਤਪਾਲ ਸਿੰਘ, ਜਗਜੀਤ ਸਿੰਘ ਜੱਗਾ, ਕਰਮਜੀਤ ਸਿੰਘ ਭਰਪੂਰਗੜ, ਗੁਰਦੀਪ ਸਿੰਘ ਭਰਪੂਰਗੜ, ਗੁਰਤੇਜ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ ਕਪੂਰਗੜ,ਗੁਰਪੰਥ ਸਿੰਘ ਤੂਫਾਨ,ਰੋਮੀਓ, ਜਥੇਦਾਰ ਹਰਚੰਦ ਸਿੰਘ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ,ਮਨਦੀਪ ਸਿੰਘ ਵਿਰਕ, ਸੁਖਦੇਵ ਸਿੰਘ,ਜੀਤਾ ਰਾਮ, ਬਿੱਟੂ ਕਪੂਰਗੜ, ਗੁਰਦੀਪ ਸਿੰਘ ਪ੍ਰਕਾਸ਼ ਸਿੰਘ ਚੋਬਦਾਰਾ, ਰਾਜਿੰਦਰ ਸਿੰਘ ਆਹਲੂਵਾਲੀਆ, ਪਿਆਰਾਂ ਖਾ, ਹਰਬੰਸ ਸਿੰਘ ਚੋਬਦਾਰਾ, ਜਥੇਦਾਰ ਸੱਜਣ ਸਿੰਘ, ਕਰਮਜੀਤ ਸਿੰਘ ਤੰਦਾਬੱਧਾ, ਸੁਖਵਿੰਦਰ ਸਿੰਘ,ਨਾਨਕ ਸਿੰਘ,ਹਰਨੇਕ ਸਿੰਘ,ਸੱਜਣ ਸਿੰਘ ਸਾਬਕਾ ਸਰਪੰਚ, ਲਖਵੀਰ ਸਿੰਘ ਸਾਬਕਾ ਸਰਪੰਚ,ਜੈ ਬਖਸੀ ਸਹੋਤਾ, ਕਰਮਜੀਤ ਸਿੰਘ ਫੌਜੀ,ਸੁੱਖਾ ਸਿੰਘ,ਲੇਖਰਾਜ,ਛੋਟਾ ਸਿੰਘ, ਐਡਵੋਕੇਟ ਕਮਲਪ੍ਰੀਤ ਸਿੰਘ ਕੋਟਲੀ, ਯੂਥ ਆਗੂ ਹਰਪ੍ਰੀਤ ਸਿੰਘ ਕੋਟਲੀ, ਮਾਸਟਰ ਜਗਤ ਸਿੰਘ, ਰਣਜੀਤ ਸਿੰਘ ਕੋਟਲੀ ਪ੍ਰਧਾਨ, ਨੰਬਰਦਾਰ ਸਿੰਗਾਰਾ ਸਿੰਘ ਮਾਲੋਵਾਲ, ਯੂਥ ਆਗੂ ਗੁਰਪ੍ਰੀਤ ਸਿੰਘ ਮਾਲੋਵਾਲ,ਸਿਕੰਦਰ ਸਿੰਘ, ਦਰਸ਼ਨ ਸਿੰਘ,ਅਮਨ ਮਾਲੋਵਾਲ,ਦੀਦਾਰ ਸਿੰਘ, ਲਖਵੀਰ ਸਿੰਘ,ਮਿੰਦਰ ਸਿੰਘ, ਯੂਥ ਆਗੂ ਰੇਸ਼ਮ ਸਿੰਘ ਵਿਰਕ,ਡਾ ਗੁਲਜ਼ਾਰ ਸਿੰਘ ਛੰਨਾ, ਜਰਨੈਲ ਸਿੰਘ ਛੰਨਾ, ਸਤਨਾਮ ਸਿੰਘ, ਪਲਵਿੰਦਰ ਸਿੰਘ ਖਾਲਸਾ, ਜਥੇਦਾਰ ਜਗਮੇਲ ਸਿੰਘ ਛੰਨਾ,ਬੀਬੀ ਕੁਸੱਲਿਆ ਦੇਵੀ ਸਾਬਕਾ ਸਰਪੰਚ ਛੰਨਾ, ਗੁਰਪ੍ਰੀਤ ਸਿੰਘ ਸਮਸ਼ਪੁਰ, ਪਰਮਜੀਤ ਸਿੰਘ ਪੰਮੀ ਸਰਪੰਚ, ਯੂਥ ਆਗੂ ਹਰਪਾਲ ਸਿੰਘ ਪਾਲੀ, ਇੰਦਰਜੀਤ ਸਿੰਘ ਜੀਤੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

