ਪੰਜਾਬਪਟਿਆਲਾ

ਸੁਖਬੀਰ ਬਾਦਲ ਦੀ ਰੈਲੀ ਵਿਚ ਐਸ.ਸੀ ਵਿੰਗ ਨਿਭਾਏਗਾ ਅਹਿਮ ਭੂਮਿਕਾ: ਹੈਪੀ ਲੋਹਟ

ਪਟਿਆਲਾ, 2 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਹੈਪੀ ਲੋਹਟ ਵਾਲਮੀਕਿਨ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 5 ਦਸੰਬਰ ਦੀ ਪਟਿਆਲਾ ਸ਼ਹਿਰੀ ਹਲਕੇ ਵਿਚ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ  ਏ.ਸੀ. ਮਾਰਕੀਟ ਦੀ ਪਾਰਕਿੰਗ ਵਿਚ ਹੋਣ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿਚ ਸਮੁੱਚੇ ਸਰਕਲ ਪ੍ਰਧਾਨਾ ਨੇ ਸਮੂਲੀਅਤ ਕੀਤੀ। ਮੀਟਿੰਗ ਵਿਚ ਪ੍ਰਧਾਨ ਹੈਪੀ ਲੋਹਟ ਨੇ ਸਮੁੱਚੇ ਆਹੁਦੇਦਾਰਾਂ ਨੂੰ ਡਿਊਟੀਆਂ ਵੰਡੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਐਸ.ਸੀ. ਵਿੰਗ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਐਸ.ਸੀ. ਭਾਈਚਾਰਾ ਅਕਾਲੀ ਦਲ ਦੇ ਨਾਲ ਚੱਲ ਰਿਹਾ ਹੈ।

ਕਿਉਂਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਐਸ.ਸੀ. ਸਮਾਜ ਲਈ ਸਮੁੱਚੀਆਂ ਭਲਾਈ ਸਕੀਮਾਂ ਚਲਾਈਆਂ। ਕਾਂਗਰਸ ਨੇ ਪੰਜ ਸਾਲ ਪਹਿਲਾਂ ਸਿਰਫ ਐਲਾਨ ਕੀਤੇ ਅਤੇ ਅੱਜ ਆਮ ਆਦਮੀ ਪਾਰਟੀ ਵੀ ਸਿਰਫ ਐਲਾਨ ਕਰਨ ਵਿਚ ਜੁਟੀ ਹੋਈ ਹੈ। ਪ੍ਰਧਾਨ ਹੈਪੀ ਨੇ ਕਿਹਾ ਕਿ 5 ਦਸੰਬਰ ਦੀ ਰੈਲੀ ਵਿਚ ਪਟਿਆਲਾ ਦਾ ਐਸ.ਸੀ. ਸਮਾਜ ਸਭ ਵੱਡੀ ਸੰਖਿਆ ਵਿਚ ਸਮੂਲੀਅਤ ਕਰੇਗਾ।

ਇਸ ਮੌਕੇ ਸ਼ਾਮ ਸਿੰਘ ਅਬਲੋਵਾਲ ਸਰਕਲ ਪ੍ਰਧਾਨ ਮਾਡਲ ਟਾਉਨ, ਸ਼ਾਮ ਲਾਲ ਖੱਤਰੀ ਸਰਕਲ ਪ੍ਰਧਾਨ ਕਿਲਾ ਚੌਂਕ, ਪ੍ਰਕਾਸ਼ ਸਹੋਤਾ ਸਰਕਲ ਪ੍ਰਧਾਨ ਰਾਘੋਮਾਜਰਾ, ਵਿਜੇ ਚੌਹਾਨ ਸਰਕਲ ਪ੍ਰਧਾਨ ਲਹਿਲ, ਰਾਜੀਵ ਅਟਵਾਲ ਜੋਨੀ ਸਰਕਲ ਪ੍ਰਧਾਨ ਸ਼ੇਰਾਂ ਵਾਲਾ ਗੇਟ, ਮੁਕਦਰ ਸਰਕਲ ਪ੍ਰਧਾਨ ਸਨੋਰੀ ਅੱਡਾ, ਸਨੀ ਕੁਮਾਰ ਜਰਨਲ ਸਕੱਤਰ ਸਰਕਲ ਰਾਘੋਮਾਜਰਾ, ਪਵਨ ਭੂਮਕ, ਸਿਮਰਨ, ਹਰਸ਼ ਚੌਧਰੀ, ਬਿੰਨੀ ਗਿੱਲ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

Leave a Reply

Your email address will not be published. Required fields are marked *