ਪਟਿਆਲਾ

ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਵਿਖੇ ਸਿੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਅਧਿਆਪਕਾਂ ਦਾ ਸਮਾਜ ਵਿੱਚ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਹ ਪ੍ਰੋਗਰਾਮ ਸਵੀਡਨ ਸਥਿਤ ਇੰਟਰਨੈਟ ਟੈਕਨੋਲੋਜੀ ਸੰਗਠਨ ਵਨ ਡੌਟ ਕੌਮ ਵਲੋਂ ਆਯੋਜਿਤ ਕੀਤੇ ਸਮਾਜਿਕ ਕੰਮਾਂ ਦੀ ਲੜੀ ਵਿਚੋਂ ਇੱਕ ਅਹਿਮ ਉਪਰਾਲਾ ਹੈ। ਕੰਪਨੀ ਵੱਲੋਂ ਸ੍ਰ. ਗੁਰਚਰਨ ਸਿੰਘ, ਪ੍ਰੋਗਰਾਮ ਮੈਨੇਜਰ, ਅਤੇ ਸ੍ਰੀ ਦਿਨੇਸ਼ ਮਰਵਾਹਾ, ਉਪਰੇਸ਼ਨ ਇੰਜੀਨੀਅਰ, ਦੁਆਰਾ ਕਰੀਬ 200 ਵਿਦਿਆਰਥੀਆਂ ਨੂੰ ਵੱਖ–ਵੱਖ ਸ਼ੈਸ਼ਨਾਂ ਰਾਂਹੀ ਪ੍ਰੇਰਣਾਦਾਇਕ ਲੈਕਚਰ ਦਿੱਤੇ ਗਏ ਜਿਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੈਰੀਅਰ ਬਣਾਉਣ ਵਿੱਚ ਸਿੱਖਿਆ ਅਤੇ ਅਧਿਆਪਕ ਦੇ ਵੱਡਮੁਲੇ ਯੋਗਦਾਨ ਬਾਰੇ ਜਾਗਰੂਕ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਾਇਰੀਆਂ ਅਤੇ ਨੋਟ ਬੁੱਕ ਪੈੱਨ ਆਦਿ ਵੀ ਪ੍ਰਦਾਨ ਕੀਤੇ ਗਏ। ਸਕੂਲ ਦੇ ਪਿ੍ੰਸੀਪਲ, ਡਾ. ਐਸ.ਕੇ.ਨਿਰਮਲ ਗੋਇਲ, ਵੱਲੋਂ ਇਸ ਪ੍ਰੇਗਰਾਮ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਸ੍ਰ. ਗੁਰਚਰਨ ਸਿੰਘ ਅਤੇ ਸ੍ਰੀ ਦਿਨੇਸ਼ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਅਧਿਆਪਕਾਂ ਨੇ ਵੀ ਬਾਖੂਬੀ ਆਪਣੀ ਭੂਮਿਕਾ ਨਿਭਾਈ।

Leave a Reply

Your email address will not be published. Required fields are marked *