ਬਸੰਤ ਰਿਤੂ ਕਲੱਬ ਵੱਲੋਂ 8ਵਾਂ ਗੁਰੂ ਕਾ ਬਾਗ ਲਗਾਇਆ ਗਿਆ।
ਕਲੱਬ ਨੇ ਲਗਾਏ 130 ਫੱਲਦਾਰ ਪੌਦੇ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਪਟਿਆਲਾ ਬਾਈਪਾਸ ਦੇ ਫੋਕਲ ਪੁਆਇੰਟ ਵਿੱਚ ਅੱਠਵਾਂ ਗੁਰੂ ਕਾ ਬਾਗ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਪਟਿਆਲਾ ਦੇ ਖਜਾਨਾ ਅਫਸਰ ਰਿਟਾਇਰਡ ਫਕੀਰ ਚੰਦ ਸ਼ਰਮਾ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੁਰੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਸਟੇਟ ਬੈਂਕ ਆਫ ਇੰਡੀਆ ਨੇ ਵੀ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਅਮਰੂਦ ਦਾ ਪੌਦਾ ਲਗਾ ਕੇ ਸਮੂੰਹ ਮੈਂਬਰਾਂ ਨੇ ਗੁਰੂ ਦੇ ਬਾਗ ਦਾ ਉਦਘਾਟਨ ਕੀਤਾ। ਕਲੱਬ ਪ੍ਰਧਾਨ ਨੇ ਇਹ ਵੀ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਪਿਛਲੇ 21 ਸਾਲਾਂ ਤੋਂ ਵਾਤਾਵਰਨ ਨੂੰ ਬਚਾਉਣ ਲਈ ਪਿੰਡ ਪਿੰਡ ਜਾ ਕੇ ਫੱਲਦਾਰ ਅਤੇ ਛਾਂਦਾਰ ਪੌਦੇ ਲਗਾ ਰਿਹਾ ਹੈ।
ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ ਕਲੱਬ ਵੱਲੋਂ ਅੱਜ 8ਵਾਂ ਗੁਰੂ ਕਾ ਬਾਗ ਲਗਾਇਆ ਗਿਆ ਅਤੇ ਇਸ ਬਾਗ ਵਿੱਚ 130 ਫੱਲਦਾਰ ਪੌਦੇ ਲਗਾਏ ਗਏ। ਖਜਾਨਾ ਅਫਸਰ ਫਕੀਰ ਚੰਦ ਸ਼ਰਮਾ ਨੇ ਬੋਲਦਿਆਂ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਜੋ ਗੁਰੂ ਕਾ ਬਾਗ ਫੋਕਲ ਪੁਆਇੰਟ ਵਿਖੇ ਲਗਾਇਆ ਗਿਆ ਹੈ ਉਸ ਦੀ ਦੇਖ ਭਾਲ, ਉਹ ਖੁੱਦ ਅਤੇ ਫੋਕਲ ਪੁਆਇੰਟ ਦੀ ਵੈਲਫੇਅਰ ਐਸੋਸੀਏਸ਼ਨ ਕਰੇਗੀ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਬੋਲਦੇ ਹੋਏ ਆਖਿਆ ਕਿ ਉਹ ਆਪਣੇ ਕਲੱਬ ਵੱਲੋਂ ਫੋਕਲ ਪੁਆਇੰਟ ਦੀ ਵੈਲਫੇਅਰ ਐਸੋਸੀਏਸ਼ਨ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੇ ਬਸੰਤ ਰਿਤੂ ਕਲੱਬ ਨੂੰ ਗੁਰੂ ਕਾ ਬਾਗ ਲਗਾਉਣ ਵਿੱਚ ਸਹਾਇਤਾ ਕੀਤੀ ਅਤੇ ਉਹਨਾਂ ਇਹ ਵੀ ਆਖਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਵਧੇਰੇ ਪੌਦੇ ਲਗਾਉਣ ਦੇ ਨਾਲ ਨਾਲ ਜਲ ਨੂੰ ਵੀ ਬਚਾਈਏ। ਇਸ ਪ੍ਰੋਗਰਾਮ ਵਿੱਚ ਅਸੀਨ, ਨਵਕੇਤ, ਗਾਂਧੀ, ਸੋਨੂੰ, ਸਤਨਾਮ ਸਿੰਘ, ਸੁਨਿਲ ਕੁਮਾਰ, ਰਿੰਕੂ ਫਾਰੂਸ, ਰਾਧੀਕਾ ਆਦਿ ਕਈ ਮੈਂਬਰਾਂ ਨੇ ਭਾਗ ਲਿਆ।

