ਦੇਸ਼-ਵਿਦੇਸ਼ਪੰਜਾਬ

ਕਾਬੁਲ ਤੋਂ ਨਵੀਂ ਦਿੱਲੀ ਮਰਿਆਦਾ ਸਹਿਤ ਲਿਆਂਦੇ ਗਏ ਪਵਿੱਤਰ ਧਾਰਮਿਕ ਗ੍ਰੰਥ

ਨਵੀਂ ਦਿੱਲੀ 10 ਦਸੰਬਰ (ਮਧੂਸਾਰ ਬਿਊਰੋ) ਭਾਰਤ ਦੇ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਦੱਸਿਆ ਕਿ ਸ਼ੁੱਕਰਵਾਰ ਨੂੰ ਵਿਸ਼ੇਸ਼ ਚਾਰਟਰਡ ਜਹਾਜ ਰਾਹੀਂ ਕਾਬੁਲ ਤੋਂ ਹਿੰਦੂ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਮਰਿਆਦਾ ਸਹਿਤ ਨਵੀਂ ਦਿੱਲੀ ਲਿਆਂਦੇ ਗਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕਾਬੁਲ ਦੇ ਅਸਮਾਯਾ ਮੰਦਿਰ ਤੋਂ ਸ਼੍ਰੀਮਦ ਭਗਵਦ ਗੀਤਾ, ਸ਼੍ਰੀ ਰਾਮਚਰਿੱਤ ਮਾਨਸ ਤੇ ਹੋਰ ਪਵਿੱਤਰ ਹਿੰਦੂ ਗ੍ਰੰਥਾਂ ਤੇ ਦੁਰਲੱਭ ਹੱਥ-ਲਿਖਤਾਂ ਨੂੰ ਵੀ ਸਿੱਖ ਸੰਗਤ ਦੇ ਮੈਂਬਰਾਂ ਤੇ ਹਿੰਦੂ ਸ਼ਰਧਾਲੂਆਂ ਵੱਲੋਂ ਅੱਜ ਇਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ।

ਇਸ ਦੌਰਾਨ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ, ਹਰਦੀਪ ਪੁਰੀ, ਮਨਜਿੰਦਰ ਸਿਰਸਾ ਤੇ ਹੋਰ ਭਾਜਪਾ ਆਗੂਆਂ ਨੇ ਇਨ੍ਹਾਂ ਪਵਿੱਤਰ ਹਿੰਦੂ ਧਾਰਮਿਕ ਗ੍ਰੰਥਾਂ ਦੇ ਦਰਸ਼ਨ ਕੀਤੇ। ਜ?ਿਕਰਯੋਗ ਹੈ ਕਿ ਅਫਗਾਨਿਸਤਾਨ ’ਚ ਫਸੇ 110 ਭਾਰਤੀਆਂ ਤੇ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਸ਼ੁੱਕਰਵਾਰ ਵਿਸ਼ੇਸ਼ ਚਾਰਟਰਡ ਜਹਾਜ ਰਾਹੀਂ ਕਾਬੁਲ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਹੈ।

Leave a Reply

Your email address will not be published. Required fields are marked *