ਸਰਕਾਰ ਆਪਣਾ ਹਰੇਕ ਚੋਣ ਵਾਅਦਾ ਪੂਰਾ ਕਰ ਰਹੀ ਹੈ – ਧਰਮਸੋਤ
ਨਾਭਾ ਤਹਿਸੀਲ ਦੇ 1904 ਕਿਸਾਨਾਂ ਨੂੰ 16.92 ਕਰੋੜ ਦੇ ਵੰਡੇ ਕਰਜ਼ਾ ਰਾਹਤ ਸਰਟੀਫਿਕੇਟ
ਨਾਭਾ/ਪਟਿਆਲਾ, 25 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਛੋਟੇ ਕਿਸਾਨਾਂ ਲਈ ਲਿਆਂਦੀ ਗਈ ਕਰਜ਼ਾ ਰਾਹਤ ਸਕੀਮ ਅਧੀਨ ਨਾਭਾ ਵਿਖੇ ਇਕ ਵਿਸ਼ਾਲ ਕਰਜਾ ਰਾਹਤ ਸਮਾਰੋਹ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ 2.5 ਤੋ 5 Âੈਕੜ ਤੱਕ ਵਾਲੇ ਤਹਿਸੀਲ ਨਾਭਾ ਦੇ 1904 ਛੋਟੇ ਕਿਸਾਨਾ ਨੂੰ 16.92 ਕਰੋੜ ਦੇ ਕਰਜਾ ਰਾਹਤ ਦੇ ਸਰਟੀਫਿਕੇਟ ਤਕਸੀਮ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨਾਲ ਆਪਣੇ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਨੂੰ ਕਰਜ਼ੇ ਦੀ ਰਾਹਤ ਬਿਨ੍ਹਾਂ ਕਿਸੇ ਭੇਦ ਭਾਵ ਦੇ ਬੜੇ ਪਾਰਦਰਸ਼ੀ ਢੰਗ ਨਾਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਕਰਜਾ ਰਾਹਤ ਦੀ ਰਕਮ ਸਾਡੀ ਸਰਕਾਰ ਵਲੋਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਘਰ-ਘਰ ਨੋਕਰੀ ਦੇ ਚੋਣ ਵਾਅਦੇ ਅਨੁਸਾਰ ਹੁਣ ਤੱਕ 4.65 ਲੱਖ ਲੋਕਾ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਨੋਕਰੀਆਂ ਦਿੱਤੀਆ ਗਈਆ ਹਨ ਅਤੇ ਇਹ ਲਗਾਤਾਰ ਜਾਰੀ ਹੈ।
ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾ ਲਈ ਸਗਨ ਸਕੀਮ 21000 ਹਜਾਰ ਰੁਪਏ ਕਰ ਦਿੱਤੀ ਗਈ ਹੈ। ਜੋ ਕਿ ਆਉਣ ਵਾਲੇ ਸਮੇਂ ਵਿੱਚ 51000 ਹਜਾਰ ਰੁਪਏ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ 250 ਰੁਪਏ ਤੋ ਵਧਾ ਕੈ 750 ਰੁਪਏ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ 2000 ਰੁਪਏ ਕਰ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਗੁਰਬਾਜ ਸਿੰਘ ਮੈਨੇਜਿੰਗ ਡਰੈਕਟਰ ਦੀ ਪਟਿਆਲਾ ਸਟੇਰਲ ਕੋਆਪ੍ਰੇਟਿਵ ਬੈਕ ਨੇ ਬੈਕ ਦੀਆ ਵੱਖ-ਵੱਖ ਸਕੀਮਾ ਬਾਰੇ ਜਾਣਕਾਰੀ ਦਿੱਤੀ। ਬਲਦੇਵ ਕ੍ਰਿਸਨ ਈ.ਆਈ ਪਨਕੋਫੈਡ ਨੇ ਸਹਿਕਾਰਤਾ ਵਿਭਾਗ ਦੀਆ ਸਕੀਮਾਂ ਤੇ ਚਾਨਣਾ ਪਾਇਆ।
ਇਸ ਮੌਕੇ ਸ੍ਰੀ ਕੇ.ਆਰ ਕਾਂਸਲ ਐਸ.ਡੀ.ਐਮ ਨਾਭਾ, ਸ੍ਰੀ ਬਲਜਿੰਦਰ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ, ਸ੍ਰੀ ਪਰਦੀਪ ਕੁਮਾਰ ਜਿੰਦਲ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾ ਨਾਭਾ, ਸ੍ਰੀ ਨਮਨ ਗੁਪਤਾ ਨਰੀਖਕ ਸਹਿਕਾਰੀ ਸਭਾਵਾਂ ਨਾਭਾ, ਸ੍ਰੀ ਇੰਦਰਜੀਤ ਸਿੰਘ ਸੀਨੀਅਰ ਮੈਨੇਜਰ, ਸ੍ਰੀ ਰਾਜੇਸ ਸਿਗਲਾ ਸੀਨੀਅਰ ਮੈਨੇਜਰ, ਸ੍ਰੀ ਗੁਰਦੀਪ ਚੋਪੜਾ ਮੈਨੇਜਰ ਮੰਡੀਕਰਨ ਸਭਾ ਨਾਭਾ, ਸ੍ਰੀ ਫਰਚੰਦ ਸਿੰਘ ਸਕੱਤਰ ਦੰਦਰਾਲਾ ਢੀਡਸਾ ਅਤੇ ਸ੍ਰੀ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।

