ਸਮਾਜਿਕ ਬੁਰਾਈਆਂ ਤੋ ਨੌਜਵਾਨਾਂ ਨੂੰ ਲਾਂਭੇ ਕਰਨ ਲਈ ਖੇਡਾ ਨਾਲ ਜੋੜਨਾ ਜਰੂਰੀ:– ਰਾਜੂ ਖੰਨਾ।
ਪਿੰਡ ਡਡਹੇੜੀ ਵਿੱਚ ਹੋਇਆ ਵਿਸ਼ਾਲ ਫੁੱਟਬਾਲ ਟੂਰਨਾਮੈਂਟ।
ਘੁਰਾਲਾ ਦੀ ਟੀਮ ਨੇ ਪਹਿਲਾ ਤੇ ਡਡਹੇੜੀ ਨੇ ਕੀਤਾ ਦੂਸਰਾ ਸਥਾਨ ਪ੍ਰਾਪਤ।
ਮੰਡੀਗੌਬਿੰਦਗੜ, 13 ਦਸੰਬਰ (ਮਧੂਸਾਰ ਬਿਊਰੋ) ਸਵ: ਹੇਮੰਤ ਮਣਕੂ ਦੀ ਯਾਦ ਨੂੰ ਸਮਰਪਿਤ ਪਿੰਡ ਡਡਹੇੜੀ ਵਾਸੀਆਂ ਵੱਲੋਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਵਿਸ਼ਾਲ 6ਵਾ ਸ਼ਾਨਦਾਰ 7 ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋ ਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਜੇਤੂ ਟੀਮਾਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਤੋ ਨੌਜਵਾਨਾਂ ਨੂੰ ਲਾਂਭੇ ਕਰਨ ਲਈ ਖੇਡਾਂ ਨਾਲ ਜੋੜਨਾ ਜਰੂਰੀ ਹੈ। ਜਿਥੇ ਖੇਡਾਂ ਨਾਲ ਜੁੜ ਕੇ ਸਿਹਤ ਤੁੰਦਰੁਸਤ ਰਹਿੰਦੀ ਹੈ।

ਉਥੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਖਿਡਾਰੀ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਸਹੀ ਢੰਗ ਨਾਲ ਕਰ ਸਕਦਾ। ਰਾਜੂ ਖੰਨਾ ਨੇ ਕਿਹਾ ਕਿ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਜਿਹਨਾਂ ਨਾਲ ਸਮਾਜ਼ ਨੂੰ ਸੇਧ ਮਿਲ ਸਕੇ। ਇਸ ਮੌਕੇ ਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜਿਥੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਉੱਘੇ ਸਮਾਜ ਸੇਵਕ ਫੋਰਮੈਨ ਬਲਵੀਰ ਸਿੰਘ ਸਿੱਧੂ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਰਾਜੂ ਖੰਨਾ ਵੱਲੋਂ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਮਾਲੀ ਸਹਾਇਤਾ ਦੇ ਤੌਰ ਤੇ 11 ਹਜ਼ਾਰ ਰੁਪਏ ਵੀ ਦਿੱਤੇ ਗਏ। ਫੁੱਟਬਾਲ ਟੂਰਨਾਮੈਂਟ ਵਿੱਚ ਇੱਕ ਦਰਜਨ ਤੋਂ ਵਧੇਰੇ ਟੀਮਾਂ ਨੇਂ ਭਾਗ ਲਿਆ। ਜਿਹਨਾਂ ਵਿੱਚੋਂ ਘੁਰਾਲਾ ਦੀ ਟੀਮ ਨੇ ਪਹਿਲਾ ਤੇ ਡਡਹੇੜੀ ਦੀ ਟੀਮ ਦੂਸਰਾ ਸਥਾਨ ਪ੍ਰਾਪਤ ਕੀਤਾ ਜਿਹਨਾਂ ਨੂੰ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ 18000,13000 ਰੁਪਏ ਕ੍ਰਮਵਾਰ ਰਾਸ਼ੀਆਂ ਦੇ ਨਾਲ ਨਾਲ ਯਾਦਗਾਰੀ ਟੂਰਨਾਮੈਂਟ ਕੱਪ ਦੇ ਕਿ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਵਿੱਚ ਹੈਰੀ ਡਡਹੇੜੀ,ਅਮਨ ਘੁਰਾਲਾ,ਭੱਟੀ ਸਹੀਦਗੜ,ਤੇ ਅਮਨਿੰਦਰ ਸਿੰਘ ਨੂੰ ਬੈਸਟ ਪਲੇਅਰ ਦੇ ਖਿਤਾਬ ਨਾਲ ਨਿਵਾਜਿਆ ਗਿਆ।

ਇਸ ਮੌਕੇ ਤੇ ਉੱਘੇ ਸਮਾਜ ਸੇਵਕ ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇਦਾਰ ਸਾਧੂ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਬਲਦੇਵ ਹਸੀਜਾ ਆੜਤੀਆਂ, ਸਤਨਾਮ ਸਿੰਘ ਡਡਹੇੜੀ, ਅਮਨਿੰਦਰ ਸਿੰਘ ਅਮਨਾ, ਸੰਦੀਪ ਸਿੰਘ ਗਰੇਵਾਲ, ਬਲਵਿੰਦਰ ਸਿੰਘ ਸਰਪੰਚ,ਅਜੀਤ ਸਿੰਘ ਗਰੇਵਾਲ, ਜਗਜੀਤ ਸਿੰਘ, ਗੁਰਮੀਤ ਸਿੰਘ ਨੰਬਰਦਾਰ,ਸੁਖਵੀਰ ਸਿੰਘ ਗਰੇਵਾਲ, ਮਹਾਂ ਸਿੰਘ, ਰਣਜੋਧ ਸਿੰਘ, ਗੁਰਜੀਤ ਸਿੰਘ ਬੱਬੂ,ਸਹਿਜਦੀਪ ਸਿੰਘ, ਸੁਖਵੀਰ ਸਿੰਘ ਸਾਬਕਾ ਸਰਪੰਚ,ਅਮਨ ਗਰੇਵਾਲ, ਅਮਨਜੋਤ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਸਿੰਘ ਗਰੇਵਾਲ,ਗਗਨ ਡਡਹੇੜੀ,ਕਾਲਾ ਡਡਹੇੜੀ,ਡਾ ਬਲਵੀਰ ਸਿੰਘ ਡਡਹੇੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਦਰਸ਼ਕ ਹਾਜਰ ਸਨ।

