ਅਜੈ ਗੋਇਲ ਜੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਵਿੱਚ ਖੂਨਦਾਨ ਕੈੰਪ ਲਗਾਇਆ ਗਿਆ
ਪਟਿਆਲ਼ਾ(ਮਧੂਸਾਰ ਬਿਊਰੋ) ਅੱਜ ਮਾਨਵ ਸੇਵਾ ਪਰੀਸ਼ਦ ਪੰਜਾਬ ਵੱਲੋਂ ਪ੍ਰਸਿੱਧ ਸਮਾਜ ਸੇਵੀ ਚੇਅਰਮੈਨ ਸ਼੍ਰੀ ਅਜੈ ਗੋਇਲ ਜੀ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਬਲੱਡ ਬੈੰਕ ਵਿੱਚ ਕੇੰਦਰੀ ਮੰਤਰੀ ਸ਼੍ਰੀ ਵਿਜੈ ਸਾੰਪਲਾ ਜੀ ਦੀ ਪੋੱਤੀ ਨਵਯਾ ਸਾੰਪਲਾ ਦੀ ਯਾਦ ਵਿੱਚ ਪੰਜਵਾਂ ਵਿਸ਼ਾਲ ਖੂਨਦਾਨ ਕੈੰਪ ਲਗਾਇਆ ਗਿਆ ਕੈੰਪ ਵਿੱਚ 16 ਵਿਅਕਤੀ ਵੱਲੋ ਖੂਨਦਾਨ ਦਿੱਤਾ ਗਿਆ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ ਗਰੀਨਮੈਨ ਅਵਾਰਡੀ ਸ਼੍ਰੀ ਭਗਵਾਨ ਦਾਸ ਜੁਨੇਜਾ ਜੀ ਅਤੇ ਭਾਜਪਾ ਪੰਜਾਬ ਸਪੋਕਸਮੈਨ ਸ਼੍ਰੀ ਭੂਪੇਲ਼ ਅਗਰਵਾਲ ਜੀ ਨੇ ਮੁੱਖਮੇਹਮਾਨ ਵੱਜੋ ਸ਼ਿਰਕਤ ਕਰ ਖੂਨਦਾਨੀਆ ਨੂੰ ਸਨਮਾਨਿਤ ਕੀਤਾ ਤੇ ਨਵਯਾ ਨੂੰ ਫੁੱਲ ਭੇੰਟ
ਕਰ ਸ਼ਰਧਾੰਜਲੀ ਦਿੱਤੀ
ਯੰਸਥਾ ਦੀ ਕਾਰਜਕਾਰੀ ਪੰਜਾਬ ਪ੍ਰਧਾਨ ਐਡਨੋਕੇਟ ਸੁਨਿਤਾ ਕਥੂਰੀਆ ਨੇ ਦੱਸਿਆ ਕਿ ਨਵਯਾ ਇੱਕ ਛੋਟੀ ਬੱਚੀ ਨਵਯਾ ਦੀ ਜੋ ਖ਼ੂਨ ਦੀ ਕਮੀ ਕਰਕੇ ਸਿਰਫ ਦੇ ਸਾਲ ਦੀ ਉਮਰ ਵਿੱਚ ਪਰਮਾਤਮਾ ਕੋਲ ਚੱਲੀ ਗਈ ਉਸ ਦੀ ਯਾਦ ਵਿੱਚ ਸੰਸਥਾ ਹਰ ਸਾਲ ਪਟਿਆਲ਼ਾ ਵਿੱਚ ਖੂਨਦਾਨ ਕੈੰਪ ਲਗਾਉਂਦੀ ਹੈ ਸਾਡੀ ਯੰਸਥਾ ਗਰੀਬ ਤੇ ਜਰੂਰਤਮੰਦ ਦੀ ਮਦਦ ਕਰਦੀ ਹੈ ਕੋਈ ਵੀ ਮਦਦ ਲਈ ਉਨਾ ਦੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ ਇਸ ਮੋਕੇ ਐਸ ਕੇ ਦੇਵ ਭਾਜਪਾ ਪ੍ਰਦੇਸ਼ ਮੈੰਬਰ,ਅਜੈ ਥਾਪਰ ਭਾਜਪਾ ਪ੍ਰਦੇਸ਼ ਮੈੰਬਰ, ਬਲਵਿੰਦਰ ਸਿੰਘ ਮਹਾਮੰਤਰੀ ਭਾਜਪਾ ਪਟਿਆਲ਼ਾ.,ਨਛੱਤਰ ਸਿੰਘ ਪ੍ਰਧਾਨ ਨਿਸ਼ਕਾਮ ਸੇਵਾ ਕਲੱਬ,ਲੱਥਵਿੰਜਰ ਬਡਲਾ ਪ੍ਰਧਾਨ ਯੁਵਕ ਸੇਵਾਵਾ ਕਲੱਬ ,ਵਰੁਣ ਜਿੰਦਲ,,ਬਿਲਮਜੀਤ ਸਿੰਘ,ਆਰ ਕੇ ਰਾਵਤ,ਜਗਜੀਤ ਸਾਹਨੀ,ਗੋਰਵ ਗੋਇਲ,ਅਸੋਕ ਗਰਗ,ਪਰਵੀਨ ਕੁਮਾਰ ਤੇ ਹੋਰ ਮੋਜੂਦ ਰਹੇ ਇਸ ਮੋਕੇ ਸੰਸਥਾ ਵੱਲੋਂ ਪ੍ਰੋਗਰਾਮ ਵਿੱਚ ਆਏ ਸਾਰੇ ਮੇਹਮਾਨਾ ਨੂੰ ਸਨਮਾਨਿਤ ਕੀਤਾ ਗਿਆ

