ਮੋਂਗਾ ਰੈਲੀ ਇਤਿਹਾਸਕ ਹੋ ਨਿਬੜੇਗੀ, ਸਥਾਪਨਾ ਦਿਵਸ ਨੂੰ ਲੈਕੇ ਯੂਥ ਨੌਜਵਾਨਾਂ ਵਿੱਚ ਵਧੇਰੇ ਉਤਸ਼ਾਹ:– ਰਾਜੂ ਖੰਨਾ।
ਸ਼੍ਰੋਮਣੀ ਅਕਾਲੀ ਦਲ ਦਾ 101ਵਾ ਸਾਲਾਂ ਸਥਾਪਨਾਂ ਦਿਵਸ਼ ਮਨਾਉਣ ਲਈ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋ ਯੂਥ ਦੇ ਕਾਫਲੇ ਹੋਏ ਕਿੱਲੀ ਚਹਿਲਾਂ ਲੲੀ ਰਵਾਨਾ।
ਅਮਲੋਹ,13 ਦਸੰਬਰ )ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ 14 ਦਸੰਬਰ ਨੂੰ ਮੋਗਾ ਦੀ ਧਰਤੀ ਕਿੱਲੀ ਚਹਿਲਾਂ ਵਿਖੇ ਮਨਾਏ ਜਾ ਰਹੇ 101 ਸਾਲਾਂ ਸਥਾਪਨਾਂ ਦਿਵਸ਼ ਨੂੰ ਲੈਕੇ ਕਿ ਜਿਥੇ ਪੂਰੇ ਪੰਜਾਬ ਅੰਦਰ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਉਥੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਨੌਜਵਾਨ ਵੱਡੀ ਪੱਧਰ ਤੇ ਮੋਗਾ ਰੈਲੀ ਲਈ ਹਲਕਾ ਅਮਲੋਹ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਵੱਡੇ-ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਕਿੱਲੀ ਚਹਿਲਾਂ ਲੲੀ ਰਵਾਨਾ ਹੋ ਰਹੇ ਹਨ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਮਨਾਏ ਜਾ ਰਹੇ ਸਥਾਪਨਾ ਦਿਵਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਸ ਤਰ੍ਹਾਂ ਮੋਗਾ ਲੲੀ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਵੱਡੇ ਕਾਫਲੇ ਜਾ ਰਹੇ ਹਨ ਉਸ ਤੋਂ ਜਾਪਦਾ ਹੈ ਕਿ ਇਹ ਰੈਲੀ ਇਤਿਹਾਸਕ ਹੋ ਨਿਬੜੇਗੀ। ਉਹਨਾਂ ਕਿਹਾ ਕਿ ਹਲਕਾ ਅਮਲੋਹ ਤੋਂ ਅੱਜ ਸਵੇਰੇ ਤੋਂ ਹੀ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਨੌਜਵਾਨਾਂ ਦੇ ਕਾਫਲੇ ਬੱਸਾਂ ਰਾਹੀਂ ਤੇ ਆਪਣੇ ਆਪਣੇ ਵਾਹਨਾਂ ਤੇ ਰਵਾਨਾ ਹੋ ਰਹੇ।
ਜਿਹਨਾਂ ਲੋਕਾਂ ਪਾਰਟੀ ਵੱਲੋਂ ਰਾਤ ਨੂੰ ਰਹਿਣ ਤੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਤਾ ਜੋ ਰੈਲੀ ਵਿੱਚ ਪੁੱਜਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਅਮਲੋਹ ਤੋ ਅੱਜ ਤੋਂ ਹੀ ਸੰਗਤਾ ਨੇ ਕਿੱਲੀ ਚਹਿਲਾਂ ਜਾਣਾ ਸ਼ੁਰੂ ਕਰ ਦਿੱਤਾ ਹੈ।ਤੇ ਕੱਲ ਤੱਕ ਵੱਡੀ ਗਿਣਤੀ ਵਰਕਰ ਤੇ ਆਗੂ ਵੀ ਰੈਲੀ ਵਿੱਚ ਸ਼ਾਮਲ ਹੋਣਗੇ। ਅੱਜ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਕਾਫ਼ਲਿਆਂ ਦੀ ਮੋਗਾ ਰਵਾਨਗੀ ਸਮੇਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਸ਼ਨਦੀਪ ਸਿੰਘ ਕਾਹਲੋ,ਆਈ ਟੀ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਕੋਟਲਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ, ਸੀਨੀਅਰ ਆਗੂ ਗੁਰਜਿੰਦਰ ਸਿੰਘ ਕਾਲੀ ਪ੍ਰਧਾਨ,ਸੀਨੀਅਰ ਆਗੂ ਜਸਪਾਲ ਸਿੰਘ ਕੋਟਲਾ, ਹਰਮੀਤ ਸਿੰਘ ਕਾਹਲੋ,ਗੁਰਸਿੱਖਦੀਪ ਸਿੰਘ,ਰੋਮੀ ਬਾਜਵਾ, ਪ੍ਰਦੀਪ ਸਿੰਘ ਕਾਹਲੋ, ਸੰਦੀਪ ਵਰਮਾ,ਬੰਟੀ ਅਮਲੋਹ,ਭੋਲੂ ਗਰਚਾ,ਸੋਨੀ ਕਾਹਲੋ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਨੌਜਵਾਨ ਮੋਗਾ ਲੲੀ ਰਵਾਨਾ ਹੋਏ।

