ਪਟਿਆਲਾ

ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦਾ ਐਲਾਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਕਨਵੀਨਰ ਮੱਖਣ ਸਿੰਘ ਵਾਹਦਪੁਰੀ ਦੀ ਪਰਧਾਨਗੀ ਹੇਠ,ਜਲ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ! ਮੀਟਿੰਗ ਨੂੰ ਸੰਬੋਧਨ ਕਰਦੇ ਹੋਏ,ਕਨਵੀਨਰਾਂ ਮਹਿਮਾ ਸਿੰਘ ਧਨੌਲਾ,ਮਨਜੀਤ ਸਿੰਘ ਸੰਗਤਪੁਰ,ਰਾਕੇਸ਼ ਬਾਤਿਸ਼ ਪਟਿਆਲਾ, ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਦਫਤਰ ਅਧੀਨ ਕੰਮ ਕਰਦੇ ਵੱਖ ਵੱਖ ਮੰਡਲ ਦਫਤਰਾਂ ਵੱਲੋਂ ਗਲਤ ਅਰਥ ਕੱਢਦੇ ਹੋਏ,ਦਿੱਤੇ ਜਾ ਰਹੇ ਸਕੇਲ ਕੱਟਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ,ਜਿਸ ਦਾ ਸੰਘਰਸ਼ ਕਮੇਟੀ ਪੁਰਜੋਰ ਵਿਰੋਧ ਕਰਦੀ ਹੈ !
ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮਾਨਯੋਗ ਮੁੱਖ ਸਕੱਤਰ ਸਾਹਬ ਦੇ ਸਕੇਲਾਂ ਨੂੰ ਜਰਨਲ ਲਾਇਜ ਕਰਨ ਦੇ ਫੈਸਲਿਆਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ,ਜਿਸਦੇ ਸਿੱਟੇ ਗੰਭੀਰ ਹੋਣਗੇ ! ਓਹਨਾਂ ਕਿਹਾ ਕਿ ਆਪਣੇ ਪ੍ਆਪਤ ਕੀਤੇ ਸਕੇਲਾਂ ਨੂੰ ਬਰਕਰਾਰ ਰੱਖਣ ਲਈ, ਮੁੱਖ ਦਫਤਰ ਪਟਿਆਲਾ ਵਿਖੇ ਮਿਤੀ 15.12.21ਤੋਂ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ !

ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜੀਤ ਵਾਲੀਆ,ਪਵਨ ਮੌਂਗਾ,ਗੁਰਚਰਨ ਅਕੋਈ,ਅਨਿਲ ਬਰਨਾਲਾ,ਜਸਵੀਰ ਖੋਖਰ,ਦਰਸ਼ਨ ਚੀਮਾ,ਰਾਮਾ ਗਰਗ,ਜਸਵਿੰਦਰ ਪੰਜਾਬੀ,ਗੁਰਵਿੰਦਰ ਸਮਾਣਾ, ਦਰਸ਼ਨ ਸਿੰਘ ਰੋਗਲਾ ਦਵਿੰਦਰ ਨਾਭਾ,ਕੁਲਦੀਪ ਭਾਠੋਂ ਲਖਵਿੰਦਰਖਾਨਪੁਰ ਆਦਿ ਆਗੂਆਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਸੰਘਰਸ਼ ਕਮੇਟੀ ਨੂੰ ਸੰਘਰਸ਼ ਲਈ ਮਜਬੂਰ ਕਰ ਰਹੇ ਹਨ,ਜੇਕਰ ਕੋਈ ਮਾਹੌਲ ਖਰਾਬ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਉਹ ਖੁਦ ਹੋਣਗੇ !
ਇਸ ਮੰਗ ਤੌਂ ਇਲਾਵਾ ਸੰਘਰਸ਼ ਕਮੇਟੀ ਨੇ ਤੀਜਾ ਤੇ ਚੌਥਾ ਦਰਜਾ ਦੀਆਂ ਪਰਮੋਸ਼ਨਾਂ,ਡੈਥ ਕੇਸਾਂ ਸਬੰਧੀ ਨਿਯੁਕਤੀਆਂ,ਕੱਚੇ ਮੁਲਾਜਮ ਪੱਕੇ ਕਰਨ ਅਤੇ ਕਨਵੈਨਸ ਅਲਾਊਂਸ ਦੇਣ ਦੀ ਪੁਰਜੋਰ ਮੰਗ ਕੀਤੀ !

Leave a Reply

Your email address will not be published. Required fields are marked *