ਅੰਮ੍ਰਿਤਸਰਪੰਜਾਬ

ਉੱਤਰ ਪ੍ਰਦੇਸ਼ ਸਰਕਾਰ ਦਾ ਜਨਸੰਪਰਕ ਵਿਭਾਗ ਗੁੰਮਰਾਹ ਕੁੰਨ ਪ੍ਰਚਾਰ ਕਰ ਰਿਹਾ ਹੈ:ਸਿੰਘ ਸਾਹਿਬ ਬਾਬਾ ਬਲਬੀਰ ਸਿੰਘ

6ਸਰਕਾਰ ਤੁਰੰਤ ਇਤਰਾਜਯੋਗ ਕਿਤਾਬਚਾ ਵਾਪਸ ਲਵੇ

ਅੰਮ੍ਰਿਤਸਰ, 17 ਦਸੰਬਰ ((ਸੋਨੂੰ ਨਰੂਲਾ/ਮਧੂਸਾਰ ਬਿਊਰੋ)- ਉੱਤਰ ਪ੍ਰਦੇਸ਼ ਸਰਕਾਰ ਦਾ ਸੂਚਨਾ ਅਤੇ ਜਨਸੰਪਰਕ ਵਿਭਾਗ ਗੁੰਮਰਾਹ ਕੁੰਨ ਤੇ ਤੱਥਾਂ ਦੇ ਉੱਲਟ ਗਲਤ ਪ੍ਰਚਾਰ ਕਰ ਰਿਹਾ ਹੈ।ਵਿਸ਼ਵਨਾਥਧਾਮ ਕੋਰੀਡੋਰ ਦੇ ਇਤਿਹਾਸ ਸਬੰਧੀ ਜੋ ਕਿਤਾਬਚਾ ਰਲੀਜ਼ ਕੀਤਾ ਗਿਆ ਹੈ ਉਸ ਵਿੱਚ ਬਹੁਤ ਸਾਰੀ ਜਾਣਕਾਰੀ ਤੱਥਾਂ ਰਹਿਤ ਤੇ ਗੁੰਮਰਾਹ ਕਰਨ ਵਾਲੀ ਹੈ ਜਿਸਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਇਤਿਹਾਸਕ ਤੱਥਾਂ ਨੂੰ ਵਗਾੜਨ ਵਾਲੇ ਇਸ ਕਿਤਾਬਚੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਮੁਖ ਮੰਤਰੀ ਨੂੰ ਕਿਹਾ ਕਿ ਅਜਿਹੇ ਵਿਭਾਗੀ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇ ਜਿਨ੍ਹਾਂ ਨੇ ਖੁਸ਼ਨੂਦੀ ਲਈ ਗਲਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ।ਇਸ ਕਿਤਾਬਚੇ ਵਿੱਚ ਦਿੱਤੇ ਗਏ ਤੱਥਾਂ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪੁਜੀ ਹੈ।ਇਹ ਇੱਕ ਧਾਰਮਿਕ ਇਤਿਹਾਸਕ ਮੁੱਦਾ ਹੈ ਅਤੇ ਇਸ ਕਿਤਾਬਚੇ ਰਾਹੀਂ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਉਣ ਦਾ ਯਤਨ ਹੈ।ਸਿੱਖਾਂ ਦੇ ਦੱਸਵੇਂ ਪਾਤਸ਼ਾਹ ਵਲੋਂ ਸਾਜੇ ਖਾਲਸਾ ਪੰਥ ਦੀ ਸੰਥਾਪਨਾ ਵੇਲੇ ਪੰਜ ਪਿਆਰਿਆਂ ਸਬੰਧੀ, ਉਨ੍ਹਾਂ ਦੇ ਟੀਚੇ, ਨਿਸ਼ਾਨੇ ਮਨੋਰਥ ਨੂੰ ਵੀ ਤਰੋੜਿਆਂ ਮਰੋੜਿਆਂ ਗਿਆ ਹੈ ਜੋ ਸਹਿਨ ਤੋਂ ਬਾਹਰ ਹੈ।ਉਨ੍ਹਾਂ ਕਿਹਾ ਉੱਤਰ ਪ੍ਰਦੇਸ਼ ਦੀ ਸਰਕਾਰ ਇਹ ਕਿਤਾਬਚਾ ਤੁਰੰਤ ਵਾਪਸ ਲਵੇ।

Leave a Reply

Your email address will not be published. Required fields are marked *