ਅੰਮ੍ਰਿਤਸਰ

ਖ਼ਾਲਸਾ ਕਾਲਜ ਇੰਟਰਨੈਸ਼ਲਲ ਪਬਲਿਕ ਸਕੂਲ ਵਿਖੇ ਨੈਤਿਕ ਸਿੱਖਿਆ ਮੌਜ਼ੂਦਾ ਸਮੇਂ ਦੀ ਮੁੱਖ ਚੁਣੌਤੀ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਸਹਿਜ ਪਾਠ ਸੁਸਾਇਟੀ ਦੇ ਸਹਿਯੋਗ ਸਦਕਾ ‘ਨੈਤਿਕ ਸਿੱਖਿਆ-ਮੌਜੂਦਾ ਸਮੇਂ ਦੀ ਮੁੱਖ ਚੁਣੌਤੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨੈਤਿਕ- ਸਿੱਖਿਆ ਅਤੇ ਕਦਰਾਂ-ਕੀਮਤਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਭਵਿੱਖ ਲਈ ਜ਼ਿੰਮੇਵਾਰ ਪੀੜ੍ਹੀ ਨੂੰ ਤਿਆਰ ਕਰਨਾ ਸੀ।

ਇਸ ਮੌਕੇ ਪ੍ਰਸਿੱਧ ਬੁੱਧੀਜੀਵੀ ਸ: ਰਾਜਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਬਾਣੀ ’ਚ ਦਰਸਾਈ ਜੀਵਨ-ਜਾਂਚ ਨੂੰ ਅਮਲ ’ਚ ਲਿਆਉਂਂਦਿਆਂ ਵਧੀਆ ਸਿੱਖਿਆ ਹਾਸਲ ਕਰਨ ਅਤੇ ਉੱਚੇ ਅਹੱੁਦਿਆਂ ’ਤੇ ਪਹੁੰਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਦਰਸ਼ ਨਾਗਰਿਕ ਉਹ ਹੈ ਜੋ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਨੈਤਿਕ ਗੁਣਾਂ ਨੂੰ ਧਾਰਨ ਕਰੇ ਅਤੇ ਜੀਵਨ ’ਚ ਸ਼ੁਭ-ਅਮਲਾਂ ਪ੍ਰਤੀ ਰੁਚਿਤ ਰਹੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਹੀ ਮਨੁੱਖੀ ਜੀਵਨ ਦੀ ਇਕ ਅਜਿਹੀ ਪੌੜੀ ਹੈ ਜਦੋਂਂ ਮਨੁੱਖ ਇਨ੍ਹਾਂ ਗੁਣਾਂ ਨੂੰ ਧਾਰਨ ਕਰਦਾ ਹੈ ਅਤੇ ਸਮਾਜ ਨੂੰ ਸਹੀ ਸੇਧ ਦਿੰਦਾ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕਤਾ ਦੇ ਗੁਣ ਜਿਵੇਂ ਕਿ ਵੱਡਿਆਂ ਦਾ ਆਦਰ ਕਰਨਾ, ਆਪਣੇ ਗੁਰੂ ਦਾ ਸਤਿਕਾਰ ਕਰਨਾ, ਆਤਮ-ਵਿਸ਼ਵਾਸ ਰੱਖਣਾ, ਸਿਦਕ ਰੱਖਣਾ, ਨਸ਼ੇ ਵਰਗੀਆਂ ਬੁਰਾਈਆਂ ਤੋਂਂ ਦੂਰ ਰਹਿਣਾ ਆਦਿ ਕਈ ਵਿਸ਼ਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਨੈਤਿਕਤਾ ਵਿਸ਼ੇ ’ਤੇ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂਂ ਨੂੰ ਇਨਾਮ ਤਕਸੀਮ ਕੀਤੇ ਗਏ।

ਇਸ ਮੌਕੇ ਸਕੂਲ ਪਿ੍ਰੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਸ:. ਰਾਜਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਬੱਚਿਆਂਂ ਨੂੰ ਦਿੱਤੀਆਂਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਸਾਖ਼ਰਤਾ ਦਰ ਵਧਾਉਣਾ ਜਾਂ ਸਾਲਾਨਾ ਪ੍ਰੀਖਿਆ ’ਚ ਚੰਗੇ ਅੰਕ ਲੈ ਕੇ ਮੈਰਿਟ ’ਚ ਆਉਣਾ ਹੀ ਨਹੀਂ ਸਗੋਂ ਭਵਿੱਖ ਲਈ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ’ਚ ਜੇ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ’ਚ ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ -ਗੁਣ ਪੈਦਾ ਹੋ ਜਾਣ ਤਾਂ ਸਮਾਜ ਵਿਚਲਾ ਤਣਾਅ ,ਅਸ਼ਾਂਤੀ ,ਹਿੰਸਾ, ਨਫਰਤ ਅਤੇ ਜਾਤੀਵਾਦ ਵਰਗੀਆਂ ਭਿਅੰਕਰ ਸਮੱਸਿਆਵਾਂ ਆਪਣੇ ਆਪ ਖ਼ਤਮ ਹੋ ਜਾਣਗੀਆਂ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ ।

Leave a Reply

Your email address will not be published. Required fields are marked *