ਅੰਮ੍ਰਿਤਸਰ

ਨਗਰ ਨਿਗਮ ਭੂਮੀ ਵਿਭਾਗ ਵਲੋ ਨਜ਼ਾਇਜ਼ ਤੌਰ ਤੇ ਬਣੀ ਪਾਰਕਿੰਗ ਨੂੰ ਹਟਾਇਆ

ਅੰਮ੍ਰਿਤਸਰ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ਨਗਰ ਨਿਗਮ ਮੇਅਰ ਸ: ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੇ ਨਿਰਦੇਸ਼ਾ ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਹਲਕਾ ਦੱਖਣੀ ਦੇ ਚਾਟੀਵਿੰਡ ਗੇਟ ਚੌਕ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਪ੍ਰਬੰਧਕਾਂ ਵਲੋਂ ਨਜ਼ਾਇਜ਼ ਤੌਰ ਤੇ ਬਣਾਈ ਹੋਈ ਮੋਟਰਸਾਈਕਲ ਪਾਰਕਿੰਗ ਨੂੰ ਹਟਾਇਆ ਗਿਆ ਇਸਦੇ ਨਾਲ ਹੀ ਇਲਾਕਿਆਂ ਵਿੱਚ ਜਿੰਨਾਂ ਦੁਕਾਨਦਾਰਾਂ ਵਿਅਕਤੀਆਂ ਵੱਲੋਂ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਫੁੱਟਪਾਥਾਂ ਸੜਕ ਆਦਿ ਉਪਰ ਰੱਖ ਕੇ ਨਜਾਇਜ ਤੌਰ ਤੇ ਕਬਜ਼ੇ ਕੀਤੇ ਹੋਏ ਸਨ, ਇਹਨਾਂ ਕਬਜਿਆਂ ਨੂੰ ਮੌਕੇ ਤੋਂ ਹਟਾਇਆ ਗਿਆ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਿਆ ਜਾਵੇ ਅਸਟੇਟ ਵਿਭਾਗ ਨੇ
ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਲਗਾ ਕੇ ਰੱਖਣ ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ ਸਮਾਨ ਰੱਖਦਾ ਹੈ ਜਾ ਨਜ਼ਾਇਜ਼ ਪਾਰਕਿੰਗ ਬਣਾ ਕੇ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *