ਅੰਮ੍ਰਿਤਸਰ

ਬਾਬਾ ਖੇਤਰਪਾਲ ਜੀ ਦਾ ਸਲਾਨਾ ਮੇਲਾ ਅੰਮ੍ਰਿਤਸਰ ਦੇ ਲਾਹੌਰੀ ਗੇਟ ਵਿਚ ਸੰਗਤਾ ਵਲੌ ਬੜੀ ਹੀ ਸਰਧਾ ਨਾਲ ਮਣਾਇਆ ਗਿਆ

ਅੰਮ੍ਰਿਤਸਰ:- (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਜ ਅੰਮ੍ਰਿਤਸਰ ਦੇ ਲਾਹੌਰੀ ਗੇਟ ਵਿਖੇ ਬਾਬਾ ਖੇਤਰਪਾਲ ਜੀ ਦਾ ਮੇਲਾ ਗੱਦੀ ਨਸ਼ੀਨ ਬਾਬਾ ਲਾਟ ਸ਼ਾਹ ਦੀ ਅਗਵਾਈ ਵਿਚ ਸੰਗਤਾ ਦੇ ਸਹਿਯੋਗ ਨਾਲ ਬੜੀ ਹੀ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਸੰਗਤਾ ਵਲੌ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਮੱਥਾ ਟੇਕਿਆ ਗਿਆ ਅਤੇ ਬਾਬਾ ਜੀ ਦੇ ਜੈਕਾਰੇ ਲਗਾਉਂਦਿਆਂ ਹਾਜਰੀਆ ਭਰੀਆਂ ਗਈਆ।

ਇਸ ਮੌਕੇ ਗੱਦੀ ਨਸ਼ੀਨ ਬਾਬਾ ਲਾਟ ਸ਼ਾਹ ਨੇ ਦਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਜੀ ਦਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਜੌ ਵੀ ਬਾਬਾ ਜੀ ਦੇ ਦਰਬਾਰ ਤੇ ਆ ਹਾਜਰੀਆ ਭਰਦਾ ਹਨ ਬਾਬਾ ਜੀ ਉਹਨਾ ਦੀਆ ਹਰ ਮੁਰਾਦਾਂ ਪੂਰੀਆਂ ਕਰਦੇ ਹਨ ਅਤੇ ਸੰਗਤਾਂ ਬੜੇ ਚਾਅ ਨਾਲ ਇਸ ਮੇਲੇ ਵਿਚ ਹਾਜਰੀਆ ਭਰ ਬਾਬਾ ਜੀ ਕੌਲੌ ਖੁਸ਼ੀਆਂ ਪ੍ਰਾਪਤ ਕਰ ਰਹੀਆ ਹਨ ਅਤੇ ਬਾਬਾ ਜੀ ਦੇ ਮੇਲੇ ਦੀਆ ਸੰਗਤਾਂ ਨੂੰ ਲਖ ਲਖ ਵਧਾਈ ਹੋਵ।ਇਸ ਮੌਕੇ ਮੁਖ ਸੇਵਾਦਾਰ ਬਾਬਾ ਲਾਟ ਸ਼ਾਹ ਜੀ, ਕਰਨ ਅਟਵਾਲ, ਕਰਨ, ਸੇਵਾਦਾਰ ਸੋਨੂੰ ਦੇਵੀ, ਲੱਕੀ, ਜੋਤੀ, ਰਾਣੀ, ਸੁਨੀਤਾ, ਮਨਦੀਪ, ਰਸਪ੍ਰੀਤ, ਖੁਸ਼ੀ, ਵੰਸ, ਦੀਯਾ, ਜਸਲੀਨ, ਜਸ਼ਨਦੀਪ, ਸੁਖਵਿੰਦਰ ਕੌਰ, ਸਾਹਿਬ ਸਿੰਘ ਕੋਮਲ, ਰੌਸ਼ਨੀ, ਸਬਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *