Tuesday, October 13, 2026
Latest:
ਪੰਜਾਬ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਉਦਘਾਟਨ

ਬਠਿੰਡਾ 19 ਦਿਸੰਬਰ (ਮਧੂਸਾਰ ਬਿਊਰੋ) ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਹਨੂੰਮਾਨ ਚੌਂਕ ਨੇੜੇ 10 ਕਰੋੜ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਉਦਘਾਟਨ ਕੀਤਾ।ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਨਵੇਂ ਬਣੇ ਇਸ ਗਰਿੱਡ ਲਈ 3 ਕਿਲੋਮੀਟਰ ਅੰਡਰ ਗਰਾਂਊਡ 66 ਕੇ.ਵੀ. ਕੇਬਲ ਐਮ.ਈ.ਐਸ. ਗਰਿੱਡ ਤੋਂ ਖਿੱਚੀ ਗਈ ਹੈ ਤਾਂ ਜੋ ਸ਼ਹਿਰ ਦੀ ਸੁੰਦਰਤਾ ਤੇ ਦਿੱਖ ਵਿਚ ਕੋਈ ਫਰਕ ਨਾ ਪਵੇ। ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਹੋਰ ਦੱਸਿਆ ਕਿ ਇਸ ਗਰਿੱਡ ਉਪਰ 20 ਐਮ.ਵੀ.ਏ. ਦਾ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ।

ਸ਼ਹਿਰ ਦੇ ਲੋਡ ਸੈਂਟਰ ਵਿਚ ਬਣੇ ਗਰਿੱਡ ਨਾਲ ਬਠਿੰਡਾ ਸ਼ਹਿਰ ਦੇ ਅੰਦਰੂਨੀ ਇਲਾਕੇ ਜਿਵੇਂ ਕਿ ਮਾਲ ਰੋਡ, ਧੋਬੀ ਬਜ਼ਾਰ, ਸਟੇਡੀਅਮ ਏਰੀਆ, ਭੱਟੀ ਰੋਡ ਏਰੀਆ, ਨਵੀ ਬਸਤੀ ਏਰੀਆ, ਮਾਲਵੀਆਂ ਨਗਰ, ਬਿਰਲਾ ਮਿਲ ਕਲੋਨੀ, ਹਨੂੰਮਾਨ ਚੌਕ ਏਰੀਏ ਦੀ ਬਿਜਲੀ ਸਪਲਾਈ ਵਿਚ ਸਿੱਧੇ ਤੌਰ ਤੇ ਫਾਇਦਾ ਹੋਵੇਗਾ। ਸ. ਬਾਦਲ ਨੇ ਅੱਗੇ ਦੱਸਿਆ ਕਿ 66 ਕੇ.ਵੀ ਗਰਿੱਡ ਸਬ-ਸਟੇਸ਼ਨ ਐਮ.ਈ.ਐਸ., ਸਿਵਲ ਲਾਈਨ, ਸੰਗੂਆਣਾ ਅਤੇ ਸੀ. ਕੰਪਾਂਊਡ ਨੂੰ ਵੀ ਰਾਹਤ ਮਿਲੇਗੀ ਜਿਸ ਨਾਲ ਇਸ ਗਰਿੱਡ ਤੋ ਚੱਲਦੇ ਇਲਾਕਿਆਂ ਨੂੰ ਅਸਿੱਧੇ ਤੌਰ ਤੇ ਲਾਭ ਮਿਲੇਗਾ।

Leave a Reply

Your email address will not be published. Required fields are marked *