ਪਰਗਟ ਸਿੰਘ ਧੁੰਨਾ ਬਣੇ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਸਵਰਨਕਾਰਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ :- ਪਰਗਟ ਸਿੰਘ ਧੁੰਨਾ
ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅਖਿਲ ਭਾਰਤੀ ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕਾਲੇਸ਼ਾਹ ਦੀ ਅਗਵਾਈ ਚ ਮੀਟਿੰਗ ਅਜੀਤ ਨਗਰ ਵਿਖੇ ਹੋਇਆ, ਜਿਸ ਵਿੱਚ ਕੌਮੀ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਤੇ ਪੰਜਾਬ ਪ੍ਰਧਾਨ ਅਸ਼ਵਨੀ ਨਾਮੇਸ਼ਾਹ ਮੁੱਖ ਮਹਿਮਾਨ ਤੌਰ ਤੇ ਹਾਜ਼ਰ ਹੋਏ, ਜਿਨ੍ਹਾਂ ਵੱਲੋਂ ਵਾਟਰ ਸਪਲਾਈ ‘ਤੇ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਪਰਗਟ ਸਿੰਘ ਧੁੰਨਾ ਨੂੰ ਅਖਿਲ ਭਾਰਤੀ ਸਵਰਨਕਾਰ ਸੰਘ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਜਗਜੀਤ ਸਿੰਘ ਬੱਬਰ ਕੌਮੀ ਉਪ ਪ੍ਰਧਾਨ, ਕਰਨ ਸਹਿਦੇਵ ਤੇ ਕੰਵਲਜੀਤ ਸਿੰਘ ਧੁੰਨਾ ਦੋਨਾਂ ਨੂੰ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ ਨੇ ਕਿਹਾ ਕਿ ਅਖਿਲ ਭਾਰਤੀ ਸਵਰਗਾਂ ਦਾ ਮੈਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ,
ਉਸ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਜਿੱਥੇ ਸੰਘ ਨੂੰ ਹੋਰ ਵਧੇਰੇ ਮਜ਼ਬੂਤ ਕਰਾਂਗਾ, ਉਥੇ ਸਵਰਨਕਾਰ ਭਾਈਚਾਰੇ ਦੇ ਵੀ ਸਭ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ । ਇਸ ਮੌਕੇ ਕੌਂਸਲਰ ਜਸਬੀਰ ਸਿੰਘ ਨਿਜ਼ਾਮਪੁਰਾ, ਤਹਿਸੀਲ ਪ੍ਰਧਾਨ ਸੁਖਵੰਤ ਸਿੰਘ ਭਕਨਾ, ਰਵੀਕਾਂਤ, ਇੰਦਰਪਾਲ ਸਿੰਘ ਆਰੀਆ, ਮਹਿੰਗਾ ਸਿੰਘ, ਕਿਰਪਾਲ ਸਿੰਘ ਧੁੰਨਾ, ਰਾਜੂ ਮੋਹਕਮਪੁਰਾ, ਮੋਂਟੂ ਜੋਡ਼ਾ, ਦਿਲਬਾਗ ਸਿੰਘ ਸਹਿਦੇਵ, ਸੁਰਜੀਤ ਸਿੰਘ ਸਹਿਜਰਾ, ਸਤਪਾਲ ਸਿੰਘ ਰਾਜੂ, ਦਲਬੀਰ ਸਿੰਘ ਲਾਟੀ,ਕੁਲਵਿੰਦਰ ਸਿੰਘ ਵਿੱਕੀ, ਇੰਦਰਜੀਤ ਸਿੰਘ ਪੰਡੋਰੀ, ਇੰਦਰਪਾਲ ਸਿੰਘ ਸਾਬਾ, ਕੰਵਲਜੀਤ ਸਿੰਘ ਕੰਡਾ, ਮੰਨੂ ਧੁਨਾ, ਸੁਖਬੀਰ ਸਿੰਘ ਰਾਜੂ, ਹਰਜੀਤ ਸਿੰਘ ਲੱਕੀ, ਅਮਰਜੀਤ ਸਿੰਘ ਲਾਲੀ, ਹੀਰਾ ਸਿੰਘ ਉੜੀਸਾ, ਨਰੋਤਮ ਸਿੰਘ, ਸੰਨੀ ਬੌਬੀ, ਕੁਲਦੀਪ ਸਿੰਘ, ਹਰਵਿੰਦਰ ਸਿੰਘ ਰਾਣਾ ਤੇ ਹੋਰ ਵੀ ਸਵਰਨਕਾਰ ਭਾਈਚਾਰੇ ਦੇ ਆਗੂ ਹਾਜ਼ਰ ਸਨ ।

