ਪਟਿਆਲਾ

ਸਿਆਸੀ ਪਾਰਟੀਆਂ ਦੇ ਇਸ ਤਰ੍ਹਾਂ ਦੇ ਵਤੀਰਿਆਂ ਨੂੰ ਨੱਥ ਪਾਉਣ ਲਈ ਸਖਤ ਕਦਮ ਚੁੱਕੇ ਚੋਣ ਕਮਿਸ਼ਨਰ-ਕਾਕਾ

ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

ਪਟਿਆਲਾ (ਮਧੂਸਾਰ ਬਿਊਰੋ): ਚੋਣਾਂ ਨਜਦੀਕ ਆਉਂਦੀਆਂ ਦੇਖ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਸੱਤਾ ਹਾਸਿਲ ਕਰਨ ਲਈ ਮੁਫਤ ਸੁਵਿਧਾਵਾਂ ਤੇ ਨਗਦ ਰਾਸ਼ੀ ਅਤੇ ਵੱਖ-ਵੱਖ ਯੋਜਨਾਵਾਂ ਦਾ ਲਾਲਚ ਲੋਕਾਂ ਨੂੰ ਦੇ ਕੇ ਇਹ ਪਾਰਟੀਆਂ ਪੰਜਾਬ ਨੂੰ ਘੂਣ ਵਾਂਗ ਖੋਖਲਾ ਕਰਕੇ ਹੁਣ ਤਬਾਹ ਕਰਨ ਦੇ ਰਾਹ ਤੇ ਤੁਰੇ ਹੋਏ ਹਨ। ਇਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਰੁੱਧ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੋਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਾਰੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਪਹਿਲਾਂ ਹੀ ਕਈ ਲੱਖਾਂ ਕਰੋੜਾਂ ਰੁਪਿਆਂ ਦਾ ਕਰਜਾਈ ਕਰ ਦਿੱਤਾ ਉੱਤੋਂ ਪੰਜਾਬ ਦੀਆਂ ਸਰਕਾਰੀ ਜਮੀਨਾਂ ਨੂੰ ਵੀ ਕੋਡੀਆਂ ਦੇ ਭਾਅ ਵੇਚ ਚੁੱਕੇ ਹਨ। ਇਨ੍ਹਾਂ ਪਾਰਟੀਆਂ ਤੋਂ ਹੁਣ ਪੰਜਾਬ ਨੂੰ ਬਚਾਉਣ ਦੀ ਲੋੜ ਹੈ।

ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਲੋਕ ਲੁਭਾਉ ਵੱਡੇ-ਵੱਡੇ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ ਜਿਵੇਂ ਮਹਿਲਾਵਾਂ ਨੂੰ ਨਗਦ ਰਾਸ਼ੀ ਹਰ ਮਹੀਨੇ ਦਿੱਤੀ ਜਾਵੇਗੀ ਤੇ ਰੁਜਗਾਰ, ਨੌਕਰੀਆਂ ਵੱਖ-ਵੱਖ ਯੋਜਨਾਂਵਾਂ ਸ਼ਹਿਰ, ਪਿੰਡਾਂ ਅਤੇ ਵਾਰਡ ਪੱਧਰ ਤੇ ਵਿਕਾਸ ਖਾਸ ਕਰਕੇ ਮੁਫਤ ਸੁਵਿਧਾਵਾਂ ਤੇ ਨਗਦ ਰਾਸ਼ੀ ਦੇਣ ਦੀ ਜਨਤਾ ਨਾਲ ਵਾਅਦੇ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਤੇ ਸੁਵਿਧਾਵਾਂ ਲਈ ਇਨ੍ਹਾਂ ਪਾਰਟੀਆਂ ਕੋਲ ਪੈਸਾ ਕਿੱਥੋਂ ਆਵੇਗਾ ਜਦੋਂ ਕਿ ਪੰਜਾਬ ਦਾ ਖਜਾਨਾ ਤਾਂ ਪਹਿਲਾਂ ਹੀ ਖਾਲੀ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨਯੋਗ ਚੋਣ ਕਮਿਸ਼ਨਰ ਤੋਂ ਸਖਤ ਕਦਮ ਚੁੱਕਣ ਦੀ ਮੰਗ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਇਸ ਤਰ੍ਹਾਂ ਦੇ ਵਤੀਰਿਆਂ ਨੂੰ ਨੱਥ ਪਾਉਣ ਲਈ ਇਨ੍ਹਾਂ ਤੋਂ ਚੋਣ ਘੋਸ਼ਣਾ ਪੱਤਰ ਜਾਰੀ ਕਰਨ ਤੋਂ ਪਹਿਲਾਂ ਐਫੀਡੈਵਿਟ ਲਿਆ ਜਾਵੇ ਤਾਂ ਜੋ ਇਹ ਪਾਰਟੀਆਂ ਚੋਣਾਂ ਦੋਰਾਨ ਕਿਸੇ ਕਿਸਮ ਦੇ ਹੱਥਕੰਡੇ ਇਸਤੇਮਾਲ ਨਾ ਕਰ ਸਕਣ।

ਐਫੀਡੈਵਿਟ ਵਿੱਚ ਪਹਿਲੇ ਸਾਲ ਵਿੱਚ ਕਿਹੜਾ ਕਿਹੜਾ ਕੰਮ ਕਿੰਨੇ ਫੀਸਦੀ ਕੀਤਾ ਜਾਵੇਗਾ ਤੇ ਅਗਲੇ ਚਾਰ ਸਾਲਾਂ ਦਾ ਹਰ ਇੱਕ ਸਾਲ ਵਿੱਚ ਕਿਹੜਾ ਕਿਹੜਾ ਕੰਮ ਕਿੰਨੇ ਕਿੰਨੇ ਫੀਸਦੀ ਕੀਤਾ ਜਾਵੇਗਾ ਇਸ ਵਿੱਚ ਲਿਖਿਆ ਹੋਣਾ ਬਹੁਤ ਜਰੂਰੀ ਹੈ। ਸਰਕਾਰ ਵਿੱਚ ਆਈ ਪਾਰਟੀ ਜੇਕਰ ਚੋਣ ਘੋਸ਼ਣਾ ਪੱਤਰ ਅਨੁਸਾਰ ਵਾਅਦੇ ਸਮੇਂ ਸਿਰ ਪੂਰੇ ਨਹੀਂ ਕਰਦੀ ਤਾਂ ਉਸ ਪਾਰਟੀ ਦੀ ਸਰਕਾਰ ਨੂੰ ਖਤਮ ਕਰਕੇ ਉਸ ਦੀ ਮਾਨਤਾ ਰੱਦ ਕੀਤੀ ਜਾਵੇ। ਅੱਗੇ ਤੋਂ ਚੋਣ ਲੜਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਤੇ ਉਸ ਪਾਰਟੀ ਤੇ ਕੇਸ ਦਰਜ ਕੀਤਾ ਜਾਵੇ। ਇਸ ਮੋਕੇ ਅਵਤਾਰ ਸਿੰਘ, ਜੋਰਾ ਸਿੰਘ, ਭਿੰਦਰ ਸਿੰਘ, ਸਤਪਾਲ ਸਿੰਘ, ਇੰਦਰਪ੍ਰੀਤ ਸਿੰਘ, ਸਾਹਿਬ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿਘ, ਮਾਨ ਸਿੰਘ, ਕਰਮਜੀਤ ਸਿੰਘ, ਵਿਜੈ ਕੁਮਾਰ, ਹਰਜੀਤ ਸਿੰਘ, ਰਵੀ ਕੁਮਾਰ, ਵਿਨੋਦ ਕੁਮਾਰ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੋਨੀ ਸਿੰਘ, ਜਮੀਲ ਖਾਨ, ਲਛਮਨ ਦਾਸ ਆਦਿ ਹਾਜਰ ਸਨ।

Leave a Reply

Your email address will not be published. Required fields are marked *