ਪਟਿਆਲਾ

ਗਿਆਨਦੀਪ ਮੰਚ ਵੱਲੋਂ ਪੁਸਤਕ ਰੰਗ ਸਾਜ਼ ਲੋਕ ਅਰਪਣ ਤੇ ਕਵੀ ਦਰਬਾਰ

ਪਟਿਆਲਾ 27 ਫਰਵਰੀ (ਮਧੂਸਾਰ ਬਿਊਰੋ)
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਮਾਤ ਭਾਸ਼ਾ ਦਿਵਸ ਦੇ ਤਹਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸ਼ਾਇਰ ਜੀ. ਐਸ. ੋਚੰਨ ਪਟਿਆਲਵੋ ਦੀ ਕਾਵਿ ਪੁਸਤਕ ਰੰਗ ਸਾਜ਼ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਕਰਵਾਈ ਗਈ।

ਬਲਬੀਰ ਜਲਾਲਾਬਾਦੀ ਨੇ ਚੰਨ ਪਟਿਆਲਵੀ ਦੇ ਵਿਅਕਤੀਤਵ ਅਤੇ ਕਾਵਿ ਸਿਰਜਣਾ ਬਾਰੇ ਜਾਣ ਪਹਿਚਾਣ ਕਰਵਾਈ। ਪੁਸਤਕ ਉਪਰ ਦੋ ਵਿਦਵਾਨਾਂ ਡਾ. ਮੀਤ ਖਟੜਾ ਸੰਗਰੂਰ ਅਤੇ ਗੁਰਿੰਦਰ ਕਲਸੀ ਮੋਰਿੰਡਾ ਨੇ ਭਾਵ ਪੂਰਤ ਪੇਪਰ ਪੜ੍ਹੇ। ਡਾ. ਜੀ.ਐਸ. ਆਨੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਇਸ ਪੁਸਤਕ ਵਿਚਲੀਆਂ ਖੁੱਲ੍ਹੀਆਂ ਕਵਿਤਾਵਾਂ ਸਮਾਜ ਦੇ ਵੱਖੋ-ਵੱਖ ਪਸਾਰਾਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਅਮਰਜੀਤ ਸਿੰਘ ਵੜੈਚ ਡਾਇ. ਆਕਾਸ਼ਵਾਣੀ ਪਟਿਆਲਾ ਨੇ ਕਿਹਾ ਕਿ ਕਵਿਤਾ ਖੁੱਲ੍ਹੀ ਹੋਵੇ ਜਾਂ ਛੰਦ ਬੱਧ ਉਸ ਵਿਚੋਂ ਕਵਿਕ ਰਸ ਜ਼ਰੂਰ ਆਉਣਾ ਚਾਹੀਦਾ ਹੈ। ਲੋਕ ਗਾਇਕ ਨਿਰਮਲ ਸਿੱਧੂ ਦਾ ਕਥਨ ਸੀ ਕਿ ਚੰਨ ਪਟਿਆਲਵੀ ਦੀ ਕਾਵਿ ਸਿਰਜਣਾ ਲੰਬੇ ਸੰਘਰਸ਼ ਵਿਚੋਂ ਨਿਕਲੀ ਸਫਲ ਜ਼ਿੰਦਗੀ ਦੀ ਖੂਬਸੂਰਤ ਕਵਿਤਾ ਹੈ। ਡਾ. ਧਰਮ ਕੰਮੇਆਣਾ ਜਾਇੰਟ ਡਾਇ. ਭਾਸ਼ਾ ਵਿਭਾਗ ਨੇ ਕਿਹਾ ਕਿ ਚੰਨ ਪਟਿਆਲਵੀ ਨੇ ਆਪਣੀ ਕਵਿਤਾ ਵਿਚ ਨਿਰੋਲ ਪੇਂਡੂ ਮੁਹਾਂਦਰੇ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਹੈ। ਕੁਲਵੰਤ ਨਾਰੀਕੇ ਨੇ ਚੰਨ ਪਟਿਆਲਵੀ ਦੇ ਗੁਸਈਆਂ ਮੈਗਜ਼ੀਨ ਦੇ ਸੰਪਾਦਕ ਵਜੋਂ ਕੰਮ ਦੀ ਤਾਰੀਫ ਕੀਤੀ। ਪੁਸਤਕ ਉਪਰ ਲਾਲ ਮਿਸਤਰੀ, ਗੁਰਨਾਮ ਸਿੰਘ ਬਿਜਲੀ, ਅੰਗਰੇਜ਼ ਵਿਰਕ, ਵਿਨੋਦ ਉਪਲ, ਕੁਲਦੀਪ ਜੋਧਪੁਰੀ, ਤੇ ਸੁਰਜੀਤ ਸਿੰਘ ਜੀਤ ਨੇ ਵੀ ਵਿਚਾਰ ਰੱਖੇ। ਸੈਸ਼ਨ ਦੇ ਦੂਜੇ ਦੋਰ ਵਿਚ ਹੋਏ ਕਵਿ ਦਰਬਾਰ ਵਿਚ ਯੂ. ਐਸ. ਆਤਿਸ਼, ਗੁਰਚਰਨ ਪੱਬਾਰਾਲੀ, ਜੀ.ਐਸ.ਮੀਤ, ਕਮਲ ਸੇਖੋਂ, ਹਰੀਦਤ ਹਬੀਬ, ਸਤਨਾਮ ਚੌਹਾਨ, ਗੁਰਪ੍ਰੀਤ ਘਨੌਰ, ਡਾ. ਲਕਸ਼ਮੀ ਨਰਾਇਣ ਭੀਖੀ, ਬਲਵਿੰਦਰ ਭੱਟੀ, ਅੰਮ੍ਰਿਤਪਾਲ ਸਿੰਘ ਸ਼ੈਦਾ, ਹਰੀ ਸਿੰਘ ਚਮਕ, ਰਘਬੀਰ ਮਹਿਮੀ, ਕੈਪਟਨ ਚਮਕੌਰ ਸਿੰਘ, ਕ੍ਰਿਸ਼ਨ ਧੀਮਾਨ, ਵੰਦਨਾ ਸਿੰਘ, ਸੁਭਾਸ਼ ਮਲਿਕ, ਗੁਰਨਾਮ ਸਖਾ, ਵਿਜੇਤਾ ਭਾਰਦਵਾਜ, ਰਾਕਿੰਦ ਕੌਰ, ਅਤਿੰਦਰਪਾਲ ਸਿੰਘ, ਹਰਪ੍ਰੀਤ ਰਾਣਾ, ਦਵਿੰਦਰ ਪਟਿਆਲਵੀ, ਸੁਖਵਿੰਦਰ ਆਹੀ, ਚਰਨ ਬੰਬੀਹਾ ਭਾਈ, ਮਨਪ੍ਰੀਤ ਸਿੰਘ, ਦੀਦਾਰ ਖਾਨ ਧਬਲਾਨ, ਸਤਨਾਮ ਸਿੰਘ ਬੇਦੀ, ਲਛਮਣ ਸਿੰਘ ਤਰੌੜਾ, ਮੰਗਤ ਖਾਨ, ਬਲਬੀਰ ਸਿੰਘ ਦਿਲਦਾਰ, ਗੁਰਪ੍ਰੀਤ ਲੰਗ, ਲੀਲਾ ਲੰਗ, ਜਗਦੀਸ਼ ਜੱਗੀ, ਸ਼ਾਮ ਸਿੰਘ ਪ੍ਰੇਮ, ਮਾਲਵਿੰਦਰ ਸਿੰਘ, ਸਿਕੰਦਰ ਹਾਂਸ, ਸ਼ਾਮ ਸੁੰਦਰ ਸ਼ਰਮਾ, ਡਾ. ਨਿਰਮਲ ਸਿੰਘ, ਗੁਰਮੇਲ ਸਿੰਘ, ਨਾਹਰ ਸਿੰਘ, ਸੰਜੇ ਦਰਦੀ, ੇ ਐਡਵੋਕੇਟ ਗਗਨ ਸਿੱਧੂ, ਬਲਵਿੰਦਰ ਧੀਮਾਨ, ਰਾਕੇਸ਼ ਸੇਠ, ਅਮਰਜੀਤ ਸਿੰਘ, ਕੰਵਲਜੀਤ ਕੌਰ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਡਾਂਗ ਨੇ ਰਚਨਾਵਾਂ ਪੜ੍ਹੀਆਂ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਬਲਬੀਰ ਜਲਾਲਾਬਾਦੀ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *