ਇਸਤਰੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨਾ ਮੇਰਾ ਪਹਿਲਾ ਫਰਜ਼:— ਬੀਬੀ ਕਿਰਨਦੀਪ ਖੰਨਾ।
ਮੰਡੀਗੌਬਿੰਦਗੜ ਦੇ ਵਾਰਡ ਨੰਬਰ 01 ਵਿੱਚ ਹੋਈ ਭਰਵੀਂ ਮੀਟਿੰਗ।
ਮੰਡੀਗੌਬਿੰਦਗੜ,23 ਦਸੰਬਰ (ਮਧੂਸਾਰ ਬਿਊਰੋ) ਇਸਤਰੀ ਅਕਾਲੀ ਦਲ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨਾ ਮੇਰਾ ਪਹਿਲਾ ਫਰਜ਼ ਹੈ। ਤਾਂ ਜੋ 2022 ਵਿੱਚ ਹਲਕਾ ਅਮਲੋਹ ਤੋ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਈ ਜਾ ਸਕੇ।ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਨੇ ਅੱਜ ਬੀਬੀ ਰੁਪਿੰਦਰ ਕੌਰ ਸਰਕਲ ਪ੍ਰਧਾਨ ਮੰਡੀਗੌਬਿੰਦਗੜ ਵੱਲੋਂ ਵਾਰਡ ਨੰਬਰ 01 ਵਿੱਚ ਕਰਵਾਈ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬੀ ਖੰਨਾ ਨੇ ਅੱਗੇ ਕਿਹਾ ਕਿ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਜਿਥੇ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿਚ ਔਰਤਾਂ ਨੂੰ ਲਾਮਵੰਦ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਂਥੇ ਇਸੇ ਕੜੀ ਤਹਿਤ ਹਲਕਾ ਅਮਲੋਹ ਦੇ ਸ਼ਹਿਰਾਂ ਤੇ ਪਿੰਡਾ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਤਾ ਜੋ ਘਰ ਘਰ ਤੱਕ ਜਾ ਕਿ ਬੀਬੀਆ ਨੂੰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੇ ਆਪ ਪਾਰਟੀ ਦੇ ਕੂੜ ਪ੍ਰਚਾਰ ਤੋਂ ਜਾਣੂ ਕਰਵਾਇਆ ਜਾ ਸਕੇ।ਬੀਬੀ ਖੰਨਾ ਨੇ ਮੀਟਿੰਗ ਵਿੱਚ ਜੁੜੀਆਂ ਵੱਡੀ ਗਿਣਤੀ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਹਲਕੇ ਤੋ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਘਰ ਘਰ ਜਾ ਕਿ ਬੀਬੀਆਂ ਨੂੰ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਲਾਮਵੰਦ ਕਰਨ। ਇਸ ਮੌਕੇ ਤੇ ਬੀਬੀ ਰੁਪਿੰਦਰ ਕੌਰ ਪ੍ਰਧਾਨ, ਕਰਮਜੀਤ ਕੌਰ, ਪਰਮਜੀਤ ਕੌਰ,ਕਮਲ ਦੇਵੀ, ਸਵਰਨ ਕੌਰ,ਮੀਨਾ ਕੌਰ, ਸੰਤੋਖ ਕੌਰ, ਕੁਲਦੀਪ ਕੌਰ,ਸਵਨਪ੍ਰੀਤ ਕੌਰ, ਸਰਬਜੀਤ ਕੌਰ, ਸ਼ਰਨਦੀਪ ਕੌਰ, ਕਮਲਜੀਤ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਨਰਿੰਦਰ ਕੌਰ, ਸੁਰਜੀਤ ਕੌਰ, ਰਮਨਦੀਪ ਕੌਰ,ਚੰਦ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਾਰਡ ਦੀਆਂ ਬੀਬੀਆਂ ਮੌਜੂਦ ਸਨ।

