ਪਹਿਲਾਂ ਫਾਰਮ ਭਰਕੇ ਕਾਂਗਰਸ ਪਾਰਟੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡੀ,ਹੁਣ ਆਪ ਪਾਰਟੀ ਵੀ ਉਸੇ ਰਸਤੇ ਤੇ ਤੁਰੀ :—- ਰਾਜੂ ਖੰਨਾ।
ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਅਸਲੀ ਜਾਮਾਂ ਪਹਿਨਾਉਣ ਲਈ ਕਾਨੂੰਨੀ ਮਾਨਤਾ ਦਿੱਤੀ ਜਾਵੇ।
ਪਿੰਡ ਬੈਣਾ ਬੁਲੰਦ ਵਿੱਚ ਹੋਈ ਭਰਵੀਂ ਮੀਟਿੰਗ, ਰਾਜੂ ਖੰਨਾ ਦਾ ਪਿੰਡ ਵਾਸੀਆਂ ਕੀਤਾ ਵਿਸ਼ੇਸ਼ ਸਨਮਾਨ।
ਅਮਲੋਹ, 23 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਦੇ ਲੋਕਾਂ ਤੋਂ ਸਤਾ ਹਥਿਆਉਣ ਲਈ ਜਿਥੇ ਪਹਿਲਾਂ ਕਾਂਗਰਸ ਪਾਰਟੀ ਨੇ ਵੱਡੇ ਵੱਡੇ ਦਾਅਵੇ ਕਰ ਤੇ ਫਾਰਮ ਭਰਕੇ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ।ਉਸੇ ਰਸਤੇ ਤੇ ਚਲਦੇ ਹੋਏ ਆਮ ਆਦਮੀ ਪਾਰਟੀ ਵੀ ਫਾਰਮ ਭਰਕੇ ਲੋਕਾਂ ਨਾਲ ਵੱਡਾ ਧੋਖਾ ਕਰ ਰਹੀ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਬੈਣਾ ਬੁਲੰਦ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਅਸਲੀ ਜਾਮਾਂ ਪਹਿਨਾਉਣ ਲਈ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਹੈ।ਜੋ ਪਾਰਟੀ ਵਾਅਦੇ ਪੂਰੇ ਨਹੀ ਕਰਦੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀ ਹੈ ਉਸ ਦੀ ਮਾਨਤਾ ਰੱਦ ਕਰਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਤਾ ਜੋ ਅੱਗੋ ਕੋਈ ਵੀ ਪਾਰਟੀ ਝੂਠੇ ਵਾਅਦੇ ਨਾ ਕਰ ਸਕੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੀਆਂ ਚੋਣਾਂ ਸਮੇਂ ਸ੍ਰੀ ਗੁੱਟਕਾ ਸਾਹਿਬ ਦੀ ਸੰਹੁ ਚੁੱਕ ਕੇ ਵੀ ਕੋਈ ਵਾਅਦਾ ਪੂਰਾ ਨਹੀ ਕੀਤਾ ਗਿਆ। ਚਾਹੇ ਘਰ ਘਰ ਨੌਕਰੀ ਦੀ ਗੱਲ ਹੋਵੇ,ਚਾਹੇ ਮੁਕੰਮਲ ਕਰਜ਼ਾ ਮੁਆਫੀ ਦੀ ਗੱਲ ਹੋਵੇ,ਚਾਹੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਹੋਵੇ,ਜਾ ਫਿਰ ਸਮਾਰਟ ਫੋਨ ਦੇਣ ਦੀ।
ਇਹਨਾਂ ਸਾਰਿਆਂ ਵਾਅਦਿਆਂ ਤੋਂ ਚੰਨੀ ਸਰਕਾਰ ਭੱਜ ਚੁੱਕੀ ਹੈ।ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਜੋ ਝੂਠ ਦੇ ਪੁੱਲ ਬੰਨ ਕੇ ਸਤਾ ਤੇ ਕਾਬਜ਼ ਹੋਣਾ ਚਾਹੁੰਦੀ ਹੈ।ਜਿਸ ਦੇ ਆਗੂਆਂ ਵੱਲੋਂ ਫਾਰਮ ਭਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਦੀ ਹੈ ਪਰ ਉਸ ਦੇ ਐਮ ਪੀ ਤੇ ਵਿਧਾਇਕ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ।ਜਿਹੜੀ ਪਾਰਟੀ ਆਪਣੇ ਐਮ ਐਲ ਏ ਨਹੀਂ ਸੰਭਾਲ ਸਕਦੀ। ਤਾ ਲੋਕਾਂ ਨੂੰ ਆਪ ਤੋਂ ਕੀ ਉਮੀਦ ਹੋ ਸਕਦੀ ਹੈ। ਰਾਜੂ ਖੰਨਾ ਨੇ ਬੈਣਾ ਬੁਲੰਦ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦਾ ਸਾਥ ਦੇਣ ਤਾ ਜੋ ਵੱਡੀ ਜਿੱਤ ਦਰਜ ਕਰਕੇ ਪਿੰਡ ਨੂੰ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਅੱਜ ਦੀ ਇਸ ਮੀਟਿੰਗ ਨੂੰ ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਬੰਸ ਸਿੰਘ ਬਡਾਲੀ, ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਬੇਅੰਤ ਸਿੰਘ ਬੈਣਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਣਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਨੰਬਰਦਾਰ ਬਚਿੱਤਰ ਸਿੰਘ, ਨੰਬਰਦਾਰ ਜਤਿੰਦਰਵੀਰ ਸਿੰਘ, ਸੀਨੀਅਰ ਆਗੂ ਕਰਨਪਾਲ ਸਿੰਘ ਤੇ ਜਥੇਦਾਰ ਦਿਆ ਸਿੰਘ ਬੈਣੀ , ਐਡਵੋਕੇਟ ਹਰਬੰਸ ਸਿੰਘ ਤੂਰ,ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਬਾਜ਼ੀਗਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਾਨਗੜ੍ਹ,ਐਸ ਸੀ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ, ਬੀਬੀ ਹਰਬੰਸ ਕੌਰ ਸਾਬਕਾ ਸਰਪੰਚ,ਦਰਸ਼ਨ ਸਿੰਘ, ਉਜਾਗਰ ਸਿੰਘ, ਬਹਾਦਰ ਸਿੰਘ,ਅਮਰ ਸਿੰਘ,ਡਾ ਬਲਵਿੰਦਰ ਸਿੰਘ, ਗਗਨਦੀਪ ਸਿੰਘ ਰਾਠੌਰ, ਪਰਮਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ,ਦਲੀਪ ਸਿੰਘ,ਚਰਨ ਸਿੰਘ, ਯੂਥ ਆਗੂ ਦਮਨ ਬੈਣਾ, ਸਤਨਾਮ ਸਿੰਘ,ਕਾਲਾ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ, ਜਥੇਦਾਰ ਕਾਹਨ ਸਿੰਘ, ਯਾਦਵਿੰਦਰ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

