ਪੰਜਾਬਪਟਿਆਲਾ

ਹਲਕੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣ ਲਈ ਹਲਕਾ ਵਾਸੀਆਂ ਦਾ ਸਹਿਯੋਗ ਜ਼ਰੂਰੀ:—- ਰਾਜੂ ਖੰਨਾ।

ਅਮਲੋਹ ਸ਼ਹਿਰੀ ਦੀ ਹੋਈ ਵਿਸ਼ੇਸ਼ ਮੀਟਿੰਗ, ਸਮੁੱਚੀ ਲੀਡਰਸ਼ਿਪ ਨੇ ਕੀਤਾ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ।

ਅਮਲੋਹ,23 ਦਸੰਬਰ (ਮਧੂਸਾਰ ਬਿਊਰੋ) ਹਲਕਾ ਅਮਲੋਹ ਦਾ ਵਿਕਾਸ ਤੇ ਤਰੱਕੀ ਜਿੰਨੀ ਜ਼ਰੂਰੀ ਹੈ। ਉਥੇ ਹਲਕੇ ਨੂੰ ਭ੍ਰਿਸ਼ਟਾਚਾਰ ਤੋ ਮੁਕਤ ਕਰਨ ਲਈ ਵੀ ਹਲਕਾ ਵਾਸੀਆਂ ਦੇ ਵਧੇਰੇ ਸਹਿਯੋਗ ਦੀ ਲੋੜ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਅਮਲੋਹ ਸ਼ਹਿਰੀ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਲਕਾ ਦਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਆਪਣਾ ਵਿਭਾਗ ਹੋਣ ਦੇ ਨਾਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ਕਿਉਂਕਿ ਕਿਸਾਨ ਜਿਥੇ ਖ਼ਾਦ ਨਾ ਮਿਲਣ ਕਾਰਨ ਸੜਕਾਂ ਤੇ ਘਿਰਾਓ ਕਰਨ ਲਈ ਮਜਬੂਰ ਹਨ ਉਥੇ 4000 ਏਕੜ ਹਲਕਾ ਅਮਲੋਹ ਅੰਦਰ ਆਲੂਆਂ ਦੇ ਹੋਏ ਖਰਾਬੇ ਦਾ ਮੁਆਵਜ਼ਾ ਦੇਣ ਵਿੱਚ ਵੀ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਇਥੋਂ ਤੱਕ ਕਿ ਖ਼ਰਾਬੇ ਦੀ ਗੁਦਾਵਰੀ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਵਰਕਰ ਤੇ ਆਗੂਆਂ ਨੂੰ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਦਾ ਘਿਰਾਓ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੁਦਾਵਰੀ ਕੀਤੀ ਗਈ।ਪਰ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਨਾ ਕਿਸਾਨਾਂ ਨੂੰ ਖਾਦ ਮਿਲੀ ਤੇ ਨਾ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਹਲਕੇ ਅੰਦਰ ਹੋ ਰਹੇ ਵੱਡੇ ਭ੍ਰਿਸ਼ਟਾਚਾਰ ਕਾਰਨ ਵੱਡੀ ਸਮੱਸਿਆ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ। ਇਹ ਭ੍ਰਿਸ਼ਟਾਚਾਰ ਸਰਪੰਚੀ ਚੋਣਾ, ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਤੇ ਨਗਰ ਕੌਂਸਲ ਚੌਣਾ ਵਿੱਚ ਵਧੇਰੇ ਦੇਖਣ ਨੂੰ ਮਿਲਿਆ। ਤੇ ਇਹਨਾਂ ਚੋਣਾਂ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵੱਡੀ ਲੁੱਟ ਕਰਕੇ ਯੋਗ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ।ਤੇ ਅੱਜ ਹਰ ਵਿਭਾਗ ਵਿੱਚ ਇਹ ਭ੍ਰਿਸ਼ਟਾਚਾਰ ਦਾ ਦੈਤ ਪੈਰ ਪਸਾਰ ਚੁੱਕਾ ਹੈ।ਜਿਸ ਨੂੰ ਨੱਥ ਪਾਉਣ ਲਈ 2022 ਵਿੱਚ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵਧੇਰੇ ਸਾਥ ਦੇਣ ਤਾ ਜੋ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਜਿੱਤ ਦਰਜ਼ ਕਰਵਾਉਣ ਲਈ ਸ਼ਹਿਰ ਦੇ ਹਰ ਵਾਰਡ ਦੇ ਘਰ ਘਰ ਤੱਕ ਪਹੁੰਚ ਕਰਨ। ਇਸ ਮੌਕੇ ਤੇ ਅਮਲੋਹ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਇਸ ਮੀਟਿੰਗ ਨੂੰ ਸ੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ,ਬਸਪਾ ਆਗੂ ਡਾ ਰਾਮ ਚੰਦ, ਹੰਸਰਾਜ ਅਮਲੋਹ, ਸ਼ਹਿਰ ਪ੍ਰਧਾਨ ਪੰਕਜ਼ ਅਰੌੜਾ,ਸੁਖਵਿੰਦਰ ਸਿੰਘ ਕਾਲਾ ਅਰੌੜਾ, ਦਰਸ਼ਨ ਸਿੰਘ ਔਲਖ,ਬੀਬੀ ਗੁਰਦੀਪ ਕੌਰ ਅਮਲੋਹ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਸ਼ਾਸਤਰੀ ਗੁਰੂ ਦੱਤ, ਪ੍ਰਿਥੀਪਾਲ ਸਿੰਘ,ਮਿੱਟੂ ਅਰੌੜਾ, ਕੌਂਸਲਰ ਬਲਤੇਜ ਸਿੰਘ ਅਮਲੋਹ ਆਦਿ ਨੇ ਸੰਬੋਧਨ ਕੀਤਾ ਤੇ ਜਿਹਨਾਂ ਵੱਲੋਂ ਰਾਜੂ ਖੰਨਾ ਨੂੰ ਅਮਲੋਹ ਸ਼ਹਿਰ ਦੇ 13 ਵਾਰਡਾਂ ਤੋਂ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ, ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ,ਪੀ ਏ ਸੀ ਕਮੇਟੀ ਮੈਂਬਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਬਲਵੰਤ ਸਿੰਘ ਮਾਨ,ਡਾ ਜਸਵੰਤ ਸਿੰਘ, ਐਡਵੋਕੇਟ ਸ਼ੀਤਲ ਸ਼ਰਮਾ,ਕਾਲਾ ਗੋਸਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਪਰਮਿੰਦਰ ਸਿੰਘ ਨੀਟਾ ਸੰਧੂ, ਜਥੇਦਾਰ ਹਰਬੰਸ ਸਿੰਘ ਬਡਾਲੀ,ਬੀਬੀ ਜਸਵੰਤ ਕੌਰ,ਬੀਬੀ ਪਰਮਜੀਤ ਕੌਰ ਔਲਖ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਜਰਨੈਲ ਸਿੰਘ ਜੈਲਾ, ਐਡਵੋਕੇਟ ਚਰਨਜੀਤ ਗੋਲਡੀ,ਗੁਰਮੇਲ ਸਿੰਘ ਅਮਲੋਹ, ਗਗਨਦੀਪ ਸਿੰਘ,ਰੂਪ ਸਿੰਘ,ਜੱਸੀ ਅਮਲੋਹ, ਬੀਬੀ ਨੇਹਾ ਅਮਲੋਹ,ਬੀਬੀ ਕਿਰਨਦੀਪ ਕੌਰ,ਰਾਜੂ ਸਿੰਘ,ਬਿੱਲਾ ਅਮਲੋਹ, ਪ੍ਰਧਾਨ ਹੈਪੀ ਗਰੇਵਾਲ, ਤਰਸੇਮ ਸਿੰਘ,ਬਾਬਾ ਗੁਰਦਿਆਲ ਸਿੰਘ,ਬੀਬੀ ਗੁਰਮੀਤ ਕੌਰ ਵਿਰਕ,ਸੇਵਾ ਸਿੰਘ ਅਮਲੋਹ, ਪ੍ਰਧਾਨ ਹਰਭਜਨ ਸਿੰਘ, ਬੀਬੀ ਪਰਮਜੀਤ ਕੌਰ,ਪ੍ਰਧਾਨ ਸਵਰਨ ਸਿੰਘ ਸੋਨੀ, ਬੀਬੀ ਜਸਵਿੰਦਰ ਕੌਰ ਬੇਬੀ, ਦਵਿੰਦਰ ਸਿੰਘ,ਮਾਸਟਰ ਸਰਵਨ ਸਿੰਘ, ਗੁਰਜੀਤ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਗੁਰੀ, ਬਸਪਾ ਆਗੂ ਮਾਸਟਰ ਚਰਨ ਸਿੰਘ ਸੌਟੀ, ਸਿਮਰਨਜੀਤ ਸਿੰਘ ਛੀਨੂੰ,ਹਨੀ ਅਮਲੋਹ, ਸੁਖਦੇਵ ਸਿੰਘ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *