ਪੰਜਾਬਪਟਿਆਲਾ

ਚੋਥਾ ਦਰਜਾ ਕਰਚਮਾਰੀਆਂ ਨੇ , ਜਲ ਸਰੋਤ ਲਹਿਲ ਮੰਡਲ ਦਫਤਰ ਵਿਖੇ ਰੈਲੀ ਕੀਤੀ

ਪਟਿਆਲਾ, 24 ਦਸੰਬਰ (ਮਧੂਸਾਰ ਬਿਊਰੋ): ਅੱਜ ਚੋਥਾ ਦਰਜਾ ਕਰਚਮਾਰੀਆਂ ਨੇ ਕਾਰਜਕਾਰੀ ਇੰਜੀਨੀਅਰ , ਜਲ ਸਰੋਤ ਲਹਿਲ ਮੰਡਲ ਦਫਤਰ ਵਿਖੇ ਰੈਲੀ ਕੀਤੀ ਗਈ। ਇਸ ਗੇਟ ਰੈਲੀ ਵਿੱਚ ਇਸ ਮੰਡਲ ਅਧੀਨ ਨਹਿਰੀ ਨੈਟਵਰਕ ਵਿਖੇ ਕੰਮ ਕਰ ਰਹੇ ਚੋਥਾ ਦਰਜਾ ਮੁਲਾਜਮਾਂ ਦੀਆਂ ਮੰਗਾਂ ਵੱਲ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਨਾਲ ਸਬੰਧਤ ਨਹਿਰੀ ਨੈਟਵਰਕ ਤੇ ਮੁਲਾਜਮ ਕਲੋਨੀਆਂ, ਨਹਿਰਾਂ ਅਤੇ ਡਿਊਟੀ ਰੂਮਾਂ, ਨਹਿਰੀ ਹੱਟਾਂ, ਗੇਜ ਪੁਆਇੰਟਾਂ ਆਦਿ ਸਿਸਟਮ ਢਹਿ ਢੇਰੀ ਹੋ ਰਿਹਾ ਹੈ, ਪਰੰਤੂ ਤਕਰੀਬਨ 15 ਸਾਲਾਂ ਤੋਂ ਇਹਨਾਂ ਦੀਆਂ ਮੁਰੰਮਤਾਂ ਨਾ ਹੋਣ, ਸਟਰੀਟ ਲਾਈਆਂ, ਡਿਊਟੀ ਰੂਮਾਂ ਤੇ ਲਾਈਟਾਂ ਦਾ ਕੋਈ ਵੀ ਮੁਕੰਮਲ ਪ੍ਰਬੰਧ ਨਾ ਹੋਣ, ਮੁਲਾਜਮਾਂ ਦੀ ਘਾਟ ਨੁੰ ਦੂਰ ਨਾ ਕਰਨ, ਇੱਥੋਂ ਤੱਕ ਕਿ ਮੁਲਾਜਮਾਂ ਨੂੰ ਕੰਮ ਕਰਨ ਵਾਲਾ ਸਮਾਨ ਲੰਮੇ ਸਮੇਂ ਤੋਂ ਨਾ ਦੇਣ, ਗਰਮ ਅਤੇ ਠੰਢੀਆਂ ਵਰਦੀਆਂ ਪਿਛਲੇ 18 ਸਾਲਾਂ ਤੋਂ ਨਾ ਦੇਣ, ਜਲ ਸਰੋਤ ਵਿਭਾਗ ਦੇ ਪੁਨਰਗਠਨ ਦੋਰਾਨ ਤਰੱਕੀਆਂ ਤੇ ਰੋਕ ਲਗਾਉਣ, ਅਸਾਮੀਆਂ ਨੂੰ “ਡਾਇੰਗ ਕੇਡਰ” ਵਿੱਚ ਪਾ ਕੇ ਮੋਜੂਦਾ ਅਸਾਮੀਆਂ ਨੂੰ ਖਤਮ ਕਰਨਾ, ਨੁਕਸਦਾਰ ਦਰਜਾ ਤਿੰਨ ਦੇ ਕਰਮਚਾਰੀਆਂ ਨੂੰ ਉਪ ਮੰਡਲਾਂ ਵਿੱਚ ਤੈਨਾਤ ਕਰਨਾ ਆਦਿ ਆਦਿ ਇਸ਼ੂਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਉਪਰੰਤ ਵੀ “ਪਤਨਾਲਾ” ਉੱਥੇ ਦਾ ਉੱਥੇ ਹੀ ਰਹਿਣ ਨੂੰ ਲੈ ਕੇ ਇਹ ਰੈਲੀ ਕਰਨੀ ਪਈ।

ਰੈਲੀ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਅਫਸਰਸ਼ਾਹੀ ਨਹਿਰੀ ਵਿਭਾਗ ਵਿੱਚ ਕਰਮਚਾਰੀਆਂ ਦੀਆਂ ਪੁਨਰਗਠਨ ਦੋਰਾਨ ਸਰਪਲੱਸ ਹੋਈਆਂ ਅਸਾਮੀਆਂ ਜਿਸ ਵਿੰਚ ਬੇਲਦਾਰਾ ਦੀਆਂ ਅਸਾਮੀਆਂ ਨੂੰ ਸ਼ਾਮਲ ਕਰਕੇ ਮ੍ਰਿਤਕ ਕਰਮਚਾਰੀ ਦੇ ਆਸ਼ਰਿਤ ਮੈਂਬਰਜ਼ ਨੂੰ ਤਰਸ ਦੇ ਅਧਾਰ ਤੇ ਨੋਕਰੀਆਂ ਨਹੀਂ ਦੇ ਰਹੇ। ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਚੋਥਾ ਦਰਜਾ ਮੁਲਾਜਮਾਂ ਦੀ ਅਣਦੇਖੀ ਵਿਰੁੱਧ ਅਧਿਕਾਰੀਆਂ ਵਿਰੁੱਧ ਪੜਾਅਵਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਰੈਲੀ ਦੀ ਸਮਾਪਤੀ ਸਮੇਂ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ (ਓਮੀਕਰੋਨ ਟੀਕਾਕਰਨ) ਕਰਵਾਉਣ ਉਪਰੰਤ ਮੁਲਾਜਮਾਂ ਦੀਆਂ ਤਨਖਾਹਾਂ ਬਣਾਉਣ ਦੇ ਪੱਤਰ ਦੀਆਂ ਕਾਪੀਆਂ ਵੀ ਫੁੱਕੀਆਂ ਗਈਆਂ। ਇਯ ਮੋਕੇ ਤੇ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਸੂਰਜ ਯਾਦਵ, ਰਾਮ ਪਾਲ, ਬਲਬੀਰ ਸਿੰਘ, ਅਨਿਲ ਕੁਮਾਰ ਗਾਗਟ, ਸੁਖਦੇ ਝੰਡੀ, ਅਮਰਨਾਥ ਨਰੜੂ, ਬੰਸੀ ਲਾਲ, ਤਰਲੋਚਨ ਮੰਡੋਲੀ, ਪ੍ਰਵੀਨ ਕੁਮਾਰ, ਰਾਮ ਜੋਧਾ, ਹਰਨੇਕ ਸਿੰਘ, ਇੰਦਰਪਾਲ ਵਾਲੀਆ, ਅਮਰੀਕ ਸਿੰਘ, ਬੀਬੀ ਰਾਜਵੰਤ ਕੌਰ, ਤੇਜਾ ਸਿੰਘ, ਵਾਮ ਸਿੰਘ, ਰਮੇਸ਼ ਕੁਮਾਰ, ਕਲਿਆਣ ਸਿੰਘ, ਸਤ ਨਰਾਇਣ ਗੋਨੀ, ਰਣਬੀਰ ਸਹੋਤਾ, ਦਿਆਸ਼ਕਰ, ਕੁਲਵੰਤ ਸਿੰਘ, ਕਾਕਾ ਸਿੰਘ ਆਦਿ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *