ਪੰਜਾਬਪਟਿਆਲਾ

ਮਛਰਾਏ ਕਲਾਂ ਪੰਚਾਇਤ ਨਾਲ ਜੇਕਰ ਮੰਤਰੀ ਤੇ ਪ੍ਰਸਾਸ਼ਨ ਵੱਲੋਂ ਕੋਈ ਵੀ ਧੱਕੇਸ਼ਾਹੀ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਰਾਜੂ ਖੰਨਾ, ਭਗੜਾਣਾ।

ਹਲਕਾ ਅਮਲੋਹ ਦੇ ਪਿੰਡ ਮਛਰਾਏ ਖੁਰਦ ਦੀ ਪੂਰਨ ਬਹੁਮਤ ਵਾਲੀ ਅਕਾਲੀ ਪੰਚਾਇਤ ਨੂੰ ਮੰਤਰੀ ਦੀ ਸ਼ੈਅ ਤੇ ਮੁੜ ਗਿਣਤੀ ਕਰਕੇ ਹਰਾਉਣ ਦੀਆਂ ਕੀਤੀਆਂ ਜਾ ਰਹੀਆਂ ਹਨ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ।

ਤਿੰਨ ਜੇਤੂ ਪੰਚਾਂ ਨੂੰ ਹਰਾਉਣ ਦੀ ਮਨਸ਼ਾ ਨਾਲ ਮੰਤਰੀ ਵੱਲੋਂ ਕਰਵਾਈ ਜਾ ਰਹੀ ਮੁੜ ਗਿਣਤੀ।

ਅਮਲੋਹ, 24 ਦਸੰਬਰ,(ਮਧੂਸਾਰ ਬਿਊਰੋ) ਹਲਕਾ ਅਮਲੋਹ ਦੇ ਪਿੰਡ ਮਛਰਾਏ ਕਲਾਂ ਦੀ ਅਕਾਲੀ ਪੰਚਾਇਤ ਜੋਕਿ ਪਿੰਡ ਵੱਲੋਂ ਦਿੱਤੇ ਫਤਵੇ ਨਾਲ ਪੂਰਨ ਬਹੁਮਤ ਵਿੱਚ ਲਗਭਗ ਤਿੰਨ ਸਾਲ ਪਹਿਲਾ ਜਿੱਤੀ ਸੀ, ਨੂੰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੀ ਸ਼ੈਅ ਤੇ ਇੱਕ ਚੋਣ ਪਟੀਸ਼ਨ ਰਾਹੀਂ ਪ੍ਰਸ਼ਾਸਨ ਵੱਲੋਂ ਤਿੰਨ ਪੰਚਾਂ ਦੀ ਮੁੜ ਗਿਣਤੀ ਕਰਕੇ ਹਰਾਉਣ ਦੀ ਮਨਸ਼ਾ ਨਾਲ ਪੰਚਾਇਤ ਤੇ ਕਾਂਗਰਸ ਕਾਬਿਜ ਹੋਣਾ ਚਾਹੁੰਦੀ ਹੈ। ਜਿਹਨਾ ਦੀ ਧੱਕੇਸ਼ਾਹੀ ਨੂੰ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਤੋਂ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਮੱਛਰਾਏ ਕਲਾਂ ਦੀ ਛੇ ਮੈਂਬਰੀ ਪੰਚਾਇਤ ਭਾਰੀ ਬਹੁਮਤ ਨਾਲ ਜਿੱਤ ਕੇ ਬਣੀ ਹੈ ਜਿਸ ਦੇ ਸਰਪੰਚ ਹਰਿੰਦਰ ਸਿੰਘ ਸੇਖੋਂ 62 ਵੋਟਾਂ ਦੀ ਵੱਡੀ ਜਿੱਤ ਦਰਜ ਕਰਕੇ ਸਰਪੰਚ ਬਣੇ। ਇਸ ਤੋਂ ਇਲਾਵਾ ਜਿਹਨਾ ਤਿੰਨ ਜੇਤੂ ਪੰਚਾਂ ਦੇ ਖਿਲਾਫ ਹਾਰੇ ਹੋਏ ਪੰਚਾਂ ਦੇ ਵੱਲੋਂ ਮੁੜ ਗਿਣਤੀ ਦੀ ਚੋਣ ਪਟੀਸ਼ਨ ਪਾਈ ਗਈ ਹੈ, ਓਹਨਾ ਵਿੱਚ ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਤੇਜਵੰਤ ਸਿੰਘ ਵਿਰਕ 20 ਵੋਟਾਂ ਤੇ ਜੇਤੂ ਹਨ, ਨਿਰਮਲ ਦਾਸ 10 ਵੋਟਾਂ ਤੇ ਅਤੇ ਮਾਤਾ ਸੁਰਜੀਤ ਕੌਰ ਵਾਰਡ ਨੰਬਰ 3 ਤੋਂ ਗਿਣਤੀ ਸਮੇਂ ਬਰਾਬਰ ਰਹਿਣ ਕਾਰਨ ਟਾਸ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਪੰਚ ਹਨ। ਜਿਹਨਾ ਦੀ ਜਿੱਤ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੋਕਿ ਇਸ ਸਮੇਂ ਖੇਤੀਬਾੜੀ ਮੰਤਰੀ ਵੀ ਹਨ, ਓਹਨਾ ਨੂੰ ਰਾਸ ਨਹੀਂ ਆਈ।

ਜਿਸ ਕਾਰਨ ਖੇਤੀਬਾੜੀ ਮੰਤਰੀ ਵੱਲੋਂ ਅਕਾਲੀ ਦਲ ਦੇ ਸਰਪੰਚ ਹਰਿੰਦਰ ਸਿੰਘ ਸੇਖੋਂ ਅਤੇ ਇਹਨਾਂ ਤਿੰਨੇ ਜੇਤੂ ਪੰਚਾਂ ਦੇ ਖਿਲਾਫ ਏ ਡੀ ਸੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਪਾਸ ਚੋਣ ਪਟੀਸ਼ਨ ਜਨਵਰੀ 2019 ਨੂੰ ਪਵਾਈ ਗਈ। ਜਿਹਨਾ ਦੀ ਗਿਣਤੀ ਅੱਜ ਚੋਰ ਮੋਰੀ ਰਾਹੀਂ ਐਸ ਡੀ ਐਮ ਦਫਤਰ ਅਮਲੋਹ ਵੱਲੋਂ ਕਰਨੀ ਚਾਹੀ, ਪਤ ਜਦੋਂ ਅਕਾਲੀ ਦਲ ਦੇ ਸਰਪੰਚ ਅਤੇ ਪੰਚਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਓਹਨਾ ਨੇ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਜਿਸ ਤੇ ਹਲਕਾ ਅਮਲੋਹ ਦਾ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦਾ ਵੱਡਾ ਹਜੂਮ ਖੇਤੀਬਾੜੀ ਮੰਤਰੀ ਤੇ ਪ੍ਰਸਾਸ਼ਨ ਵਲੋਂ ਕੀਤੀ ਜਾ ਰਹੀ ਧੱਕਾਸ਼ਾਹੀ ਦੇ ਖਿਲਾਫ ਐਸ ਡੀ ਐਮ ਦਫਤਰ ਅਮਲੋਹ ਪੁੱਜਾ, ਪਰ ਪ੍ਰਸ਼ਾਸਨ ਨੂੰ ਇਸ ਵੱਡੇ ਹਜੂਮ ਦੀ ਭਿਣਕ ਪੈਂਦੇ ਹੀ ਅਫ਼ਸਰਸ਼ਾਹੀ ਨੇ ਵੋਟਾਂ ਦੀ ਗਿਣਤੀ ਦੀ ਤਰੀਕ 30 ਦਸੰਬਰ ਨੂੰ 11 ਵਜੇ ਰੱਖ ਦਿੱਤੀ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਡੇ ਲੋਕ ਫਤਵੇ ਨਾਲ ਜਿੱਤੇ ਉਮੀਦਵਾਰਾਂ ਨੂੰ ਗਿਣਤੀ ਵਿੱਚ ਧੱਕੇ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਜਿੱਥੇ ਪ੍ਰਸ਼ਾਸਨ ਦਾ ਘਿਰਾਓ ਕਰੇਗਾ ਓਥੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਖਿਲਾਫ ਵੀ ਵੱਡਾ ਸੰਘਰਸ਼ ਛੇੜੇਗਾ।

ਇਸ ਮੌਕੇ ਤੇ ਪੀ ਏ ਸੀ ਕਮੇਟੀ ਮੈਂਬਰ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ ਨੇ ਕਿਹਾ ਕਿ ਇਸ ਸਮੇਂ ਹਲਕਾ ਅਮਲੋਹ ਅੰਦਰ ਧੱਕੇਸ਼ਾਹੀ ਤੇ ਹਨੇਰਗਰਦੀ ਦਾ ਦੌਰ ਜਾਰੀ ਹੈ, ਮੰਤਰੀ ਦੀ ਸ਼ੈਅ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਰ ਪੁੱਠਾ ਸਿੱਧਾ ਕੰਮ ਕੀਤੀ ਜਾ ਰਿਹਾ ਹੈ ਜਿਸਨੂੰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਪਿੰਡ ਮਛਰਾਏ ਕਲਾਂ ਦੇ ਸਰਪੰਚ ਹਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਦੀ ਮਨਸ਼ਾ ਨਾਲ ਤਿੰਨ ਪੰਚਾਂ ਦੀ ਮੁੜ ਗਿਣਤੀ ਪ੍ਰਸ਼ਾਸਨ ਰਾਹੀਂ ਖੇਤੀਬਾੜੀ ਮੰਤਰੀ ਦੀ ਸ਼ੈਅ ਤੇ ਕਰਵਾਈ ਜਾ ਰਹੀ ਹੈ ਜੋਕਿ ਪਹਿਲਾ ਹੀ ਲੋਕ ਫਤਵੇ ਨਾਲ ਜਿੱਤ ਕੇ ਆਏ ਹਨ। ਓਹਨਾ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਸਾਡੇ ਕਿਸੇ ਵੀ ਪੰਚ ਜਾਂ ਮੈਨੂੰ ਗਿਣਤੀ ਦੀ ਕੋਈ ਵੀ ਇਤਲਾਹ ਨਹੀਂ ਦਿੱਤੀ ਗਈ ਪਰ ਜਦੋਂ ਓਹਨਾ ਨੂੰ ਅੱਜ ਪ੍ਰਸ਼ਾਸਨ ਵੱਲੋਂ ਚੋਰ ਮੋਰੀ ਰਾਹੀਂ ਗਿਣਤੀ ਕਰਨ ਦਾ ਪਤਾ ਲੱਗਾ ਤਾਂ ਉਹਨਾ ਵੱਲੋਂ ਇਹ ਮਾਮਲਾ ਰਾਜੂ ਖੰਨਾ ਦੇ ਧਿਆਨ ਵਿੱਚ ਲਿਆਂਦਾ ਤੇ ਰਾਜੂ ਖੰਨਾ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਅਮਲੋਹ ਨਾਲ ਗੱਲਬਾਤ ਕੀਤੀ, ਜਿਹਨਾ ਨੇ ਗਿਣਤੀ ਦੀ ਤਰੀਕ ਤੁਰੰਤ ਅੱਗੇ 30 ਦਸੰਬਰ ਪਾ ਦਿੱਤੀ। ਓਹਨਾ ਕਿਹਾ ਕਿ ਕਾਂਗਰਸ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਪੰਚਾਂ ਖਿਲਾਫ ਹੀ ਮੁੜ ਗਿਣਤੀ ਦੀ ਚੋਣ ਪਟੀਸ਼ਨ ਨਹੀਂ ਪਾਈ ਗਈ ਸਗੋਂ ਮੇਰੇ ਖ਼ਿਲਾਫ਼ ਵੀ ਮੁੜ ਗਿਣਤੀ ਦੀ ਪਟੀਸ਼ਨ ਪਾਈ ਗਈ ਹੈ ਜਦੋਂ ਕਿ ਮੈਂ 62 ਵੋਟਾਂ ਦੇ ਵੱਡੇ ਫਤਵੇ ਨਾਲ ਜਿੱਤਿਆ ਹਾਂ।

ਇਸ ਮੌਕੇ ਤੇ ਜੱਥੇਦਾਰ ਕੁਲਦੀਪ ਸਿੰਘ ਮਛਾਰਾਈ, ਐਸ ਸੀ ਵਿੰਗ ਦੇ ਸਰਕਲ ਪ੍ਰਧਾਨ ਰਣਜੀਤ ਸਿੰਘ ਕੋਟਲੀ, ਯੂਥ ਆਗੂ ਰੇਸ਼ਮ ਸਿੰਘ ਵਿਰਕ, ਸਰਕਲ ਪ੍ਰਧਾਨ ਹਰਿੰਦਰ ਸਿੰਘ ਦੀਵਾ, ਪਾਲ ਸਿੰਘ ਸਾਬਕਾ ਸਰਪੰਚ ਖੁੰਮਨਾਂ, ਸੀਨੀਅਰ ਆਗੂ ਕੁਲਜੀਤ ਸਿੰਘ ਨਰਾਇਣਗੜ੍ਹ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਐਡ. ਕਮਲਪ੍ਰੀਤ ਸਿੰਘ ਕੋਟਲੀ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਬਸਪਾ ਆਗੂ ਜੀਵਨ ਸਹੋਤਾ, ਨਿਰਭੈ ਸਿੰਘ ਸੀਨੀਅਰ ਆਗੂ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਸੁਰਜੀਤ ਸਿੰਘ ਮਛਾਰਾਏ, ਬੀਰ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸੁਖਦੀਪ ਸਿੰਘ ਘੁੱਲੁਮਾਜਰਾ, ਰਛਪਾਲ ਸਿੰਘ ਵਿਰਕ, ਮਲਕੀਤ ਸਿੰਘ, ਸਰਵਣ ਸਿੰਘ, ਜਸਵੀਰ ਸਿੰਘ, ਵਰਿੰਦਰ ਸਿੰਘ, ਅਜਮੇਰ ਸਿੰਘ, ਗੋਲਡੀ ਮਛਾਰਾਏ, ਗੋਪੀ ਸਿੰਘ, ਗੁਰਪੰਥ ਸਿੰਘ ਤੂਫਾਨ, ਰੁਪਿੰਦਰ ਕੂੰਜਾਰੀ, ਗੁਰਜੰਟ ਸਿੰਘ ਬੰਟੀ, ਹਰਭਜਨ ਸਿੰਘ ਪ੍ਰਧਾਨ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਹਾਜਰ ਸਨ।

Leave a Reply

Your email address will not be published. Required fields are marked *