ਸਕਾਊਟ ਗਾਈਡਜ ਕੈਪ ਲਗਾਕੇ ਬੱਚਿਆਂ ਨੂੰ ਸੇਫਟੀ ਬਚਾਓ ਮਦਦ ਖੁਸ਼ਹਾਲੀ ਲਈ ਤਿਆਰ ਕੀਤਾ :ਸਰਲਾ ਭਟਨਾਗਰ
ਪਟਿਆਲਾ (ਮਧੂਸਾਰ ਬਿਊਰੋ) ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਲ ਰਹੇ ਹਿੰਦੁਸਤਾਨ ਸਕਾਊਟ ਅਤੇ ਗਾਇਡਜ ਟ੍ਰੇਨਿੰਗ ਕੈਂਪ ਦੀ ਸਮਾਪਤੀ ਸਮੇਂ ਸਟੇਟ ਬੈਂਕ ਆਫ਼ ਇੰਡੀਆ ਦੇ ਏ ਜੀ ਐਮ ਸ੍ਰੀ ਅਸ਼ਵਨੀ ਕੁਮਾਰ ਮਦਾਨ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਵੀਰ ਹਕੀਕਤ ਰਾਏ ਮਾਡਲ ਸਕੂਲ ਦੀ ਪਟਿਆਲਾ ਵਿਖੇ ਨਵੇਕਲੀ ਪ੍ਰਸੰਸਾਯੋਗ ਪਹਿਚਾਣ ਬਣ ਗਈ ਹੈ ਕਿਉਂਕਿ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਜੀ ਵਧੀਆਂ ਪੜਾਈ ਅਨੁਸ਼ਾਸਨ ਦੇ ਨਾਲ ਨਾਲ ਅੰਤਰ-ਰਾਸ਼ਟਰੀ ਪੱਧਰ ਦੀਆਂ ਮਾਨਵਤਾਵਾਦੀ ਗਤੀਵਿਧੀਆਂ ਨੂੰ ਆਪਣੇ ਸਕੂਲ ਵਿਖੇ ਜੰਗੀ ਪੱਧਰ ਤੇ ਚਲਾ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਦੇਸ ਸਮਾਜ ਪਰਿਵਾਰਾਂ ਅਤੇ ਇਨਸਾਨੀਅਤ ਦਾ ਮਿੱਤਰ ਮਦਦਗਾਰ ਅਤੇ ਸੇਵਾ ਸੰਭਾਲ ਦਾ ਸਿਪਾਹੀ ਬਣਾ ਰਹੇ ਹਨ। ਉਨਾਂ ਨੇ ਬੈਕ ਵਲੋਂ ਵੱਧ ਤੋਂ ਵੱਧ ਮਦਦ ਗਾਈਡੈਂਸ ਦੇਣ ਦਾ ਫੈਸਲਾ ਕੀਤਾ।
ਪ੍ਰਿੰਸੀਪਲ ਸਰਲਾ ਭਟਨਾਗਰ ਨੇ ਦੱਸਿਆ ਕਿ ਪੜਾਈ ਤਾਂ ਮੋਬਾਈਲਾਂ ਅਤੇ ਕਲਾਸਾਂ ਰਾਹੀਂ ਹੋ ਰਹੀ ਹੈ ਪਰ ਚੰਗੀ ਸਿਹਤ ਸੁਰੱਖਿਆ ਬਚਾਓ ਸਬਰ ਸਹਿਣਸ਼ੀਲਤਾ ਅਨੁਸ਼ਾਸਨ ਫਰਜ਼ਾਂ ਜੁਮੇਵਾਰੀਆਂ ਅਤੇ ਆਪਣੇ ਦੇਸ ਸਮਾਜ ਪਰਿਵਾਰ ਵਾਤਾਵਰਣ ਪ੍ਰਤੀ ਵਫਾਦਾਰੀਆ ਦੇ ਗੁਣ ਕੈਪਾਂ ਅਤੇ ਵਿਦਵਾਨ ਤਜਰਬੇਕਾਰ ਵਿਸ਼ਾ ਮਾਹਿਰਾਂ ਰਾਹੀ ਹੀ ਮਿਲਦੇ ਹਨ। ਸ੍ਰੀ ਨਿਤਿਨ ਚੋਧਰੀ ਸਟੇਟ ਟ੍ਰੇਨਿੰਗ ਕਮਿਸ਼ਨਰ ਨੇ ਤਿੰਨ ਦਿਨਾਂ ਵਿੱਚ 135 ਬੱਚਿਆਂ ਨੂੰ ਪੂਰਣ ਤੌਰ ਤੇ ਸਕਾਊਟ ਗਾਈਡਜ ਬਣਾਇਆ ਅਤੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਨੇ ਐਬੂਲੈਂਸ ਫਸਟ ਏਡ ਸੀਪੀਆਰ ਫਾਇਰ ਸੇਫਟੀ ਦੀ ਟ੍ਰੇਨਿੰਗ ਦੇਕੇ ਸਿਵਲ ਡਿਫੈਂਸ ਵਰਕਰ ਬਣਾ ਦਿੱਤਾ ਹੈ।
ਕੈਪ ਇੰਚਾਰਜ ਸ੍ਰੀ ਦੀਪਕ ਕੁਮਾਰ ਅਤੇ ਸਕੂਲ ਕੋਆਰਡੀਨੇਟਰ ਮੈਡਮ ਨਰੈਸ ਨੇ ਦੱਸਿਆ ਕਿ ਅਜਿਹੇ ਕੈਪਾਂ ਨਾਲ ਬੱਚਿਆਂ ਵਿੱਚ ਆਗਿਆਕਾਰੀ ਗੁਣ, ਸੰਸਕਾਰ ਸੇਵਾ ਭਾਵਨਾ ਅਨੁਸ਼ਾਸਨ ਅਤੇ ਵਫਾਦਾਰੀ ਪੈਦਾ ਹੋਈਆ ਹਨ।ਸਕੂਲ ਵਿੱਚ ਐਨ ਸੀ ਸੀ ਗਰੁੱਪ ਵੀ ਚਲ ਰਿਹਾ ਹੈ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਵਲੋਂ ਫਸਟ ਏਡ ਫਾਇਰ ਸੇਫਟੀ ਸਿਵਲ ਡਿਫੈਂਸ ਆਫਤ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਹੈ। ਸਾਰੇ ਸਕਾਊਟ ਗਾਈਡਜ ਨੇ ਕੈਪ ਦੋਰਾਨ ਜੰਗ ਆਫਤ ਸੰਕਟ ਮਹਾਮਾਰੀ ਸਮੇਂ ਆਪਣੇ ਬਚਾਅ ਅਤੇ ਦੂਸਰਿਆਂ ਦੀ ਮਦਦ ਕਰਨ ਦੇ ਗੁਰ ਸਿੱਖੇ ਹਨ ਜੋ ਬੱਚਿਆਂ ਨੂੰ ਹਮੇਸ਼ਾ ਚੰਗਾ ਸਿਹਤਮੰਦ ਫੋਜੀ ਜਵਾਨ ਬਣਾਈ ਰੱਖਣਗੇ ਅਤੇ ਮਿਲੇ ਸਰਟੀਫਿਕੇਟ ਨੋਕਰੀ ਉਚ ਸਿੱਖਿਆ ਲਈ ਮਦਦਗਾਰ ਸਾਬਿਤ ਹੋਣਗੇ।

