ਪੁਲਿਸ ਵੱਲੋਂ ਚੋਰੀ ਦੇ 05 ਮੋਬਾਇਲ ਫੋਨਾਂ ਸਮੇਤ 1 ਕਾਬੂ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਡਾ. ਸੁਖਚੈਨ ਸਿੰਘ ਗਿੱਲ IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਪਰ ਸ੍ਰੀ ਹਰਪਾਲ ਸਿੰਘ PPS, ADCP,City-3 ਅਤੇ ਸ੍ਰੀ ਗੁਰਿੰਦਰਬੀਰ ਸਿੰਘ PPS, ACP/HQs ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਆਈ.ਜਸਬੀਰ ਸਿੰਘ ਮੁੱਖ ਅਫ਼ਸਰ ਥਾਣਾ, ਵੱਲਾ ਅੰਮ੍ਰਿਤਸਰ ਦੀ ਨਿਗਰਾਨੀ ਹੇਠ ASI ਪ੍ਰੇਮ ਸਿੰਘ ਸਮੇਤ ਸਾਥੀ ਕਰਮਚਾਰੀਆ ਨਾਲ ਵੱਲਾ ਚੌਕ ਵਿੱਖੇ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੱਗੇ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਵੱਲ੍ਹਾ ਅੰਮ੍ਰਿਤਸਰ ਜੋ ਸਬਜ਼ੀ ਮੰਡੀ ਵੱਲਾ ਤੇ ਜੀ.ਟੀ ਰੋਡ ਪਰ ਖੜੇ ਟਰੱਕਾਂ ਦੇ ਡਰਾਈਵਰਾਂ ਦੇ ਮੋਬਾਈਲ ਫੋਨ ਚੋਰੀ ਕਰਕੇ ਵੇਚਣ ਦਾ ਆਦੀ ਹੈ ਅਤੇ ਅੱਜ ਸਬਜ਼ੀ ਮੰਡੀ ਵੱਲਾ ਵਿੱਖੇ ਪਿਆਜ਼ ਵਾਲੇ ਸ਼ੈਡ ਕੋਲ ਖੜਾ ਹੈ।
ਜਿਸਤੇ ਪੁਲਿਸ ਪਾਰਟੀ ਨੇ ਤੁਰੰਤ ਸਬਜੀ ਮੰਡੀ ਪਿਆਜ਼ਾ ਵਾਲੇ ਸ਼ੈਡ ਪਰ ਰੇਡ ਕੀਤਾ ਤਾਂ ਇੱਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਆਜ਼ਾ ਵਾਲੇ ਸੈਂਡ ਦੇ ਅੰਦਰ ਦਾਖਲ ਹੋਣ ਲੱਗੇ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਜਿਸਨੇ ਆਪਣਾ ਨਾਮ ਜਗਜੀਤ ਸਿੰਘ ਉਰਫ ਜੱਗੋ ਪੁੱਤਰ ਤਰਸੇਮ ਸਿੰਘ ਵਾਸੀ ਪੱਤੀ ਵਾਲਮੀਕ ਪਿੰਡ ਵੱਲ੍ਹਾ ਅੰਮ੍ਰਿਤਸਰ ਦੱਸਿਆ ਜੋ ਤਲਾਸ਼ੀ ਕਰਨ ਤੇ ਇਸ ਪਾਸੋਂ ਇਕ ਮੋਬਾਇਲ ਫੋਨ VIVO V-20 ਰੰਗ ਜਾਮਨੀ ਬਿਨਾਂ ਸਿਮ ਬ੍ਰਾਮਦ ਹੋਇਆ ਤੇ ਫੋਨ ਦੀ ਮਾਲਕੀ ਬਾਰੇ ਜਗਜੀਤ ਸਿੰਘ ਉਰਫ ਜੱਗੋ ਤੋਂ ਪੁੱਛਿਆ, ਜਿਸਨੇ ਦੱਸਿਆ ਕਿ ਇਹ ਮੋਬਾਈਲ ਫੋਨ ਉਸਨੇ ਕੁਝ ਦਿਨ ਪਹਿਲਾਂ ਸਬਜ਼ੀ ਮੰਡੀ ਵੱਲਾ ਵਿੱਚ ਖੜੇ ਇਕ ਟਰੱਕ ਵਿਚੋਂ ਚੋਰੀ ਕੀਤਾ ਸੀ ਅਤੇ ਹੁਣ ਇਸ ਮੋਬਾਇਲ ਫੋਨ ਨੂੰ ਵੇਚਣ ਲਈ ਕਿਸੇ ਗ੍ਰਾਹਕ ਦੀ ਭਾਲ ਕਰ ਰਿਹਾ ਹੈ। ਦੋਸ਼ੀ ਪਰ ਉਕਤ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਡੂੰਘਿਆਈ ਨਾਲ ਪੁੱਛ ਗਿੱਛ ਕਰਨ ਤੇ ਇਸ ਪਾਸੋਂ 04 ਹੋਰ ਚੋਰੀ ਦੇ ਮੋਬਾਈਲ ਫੋਨ ਬ੍ਰਮਾਦ ਕੀਤੇ ਗਏ। ਤਫਤੀਸ਼ ਜਾਰੀ ਹੈ।

