ਪੰਜਾਬਪਟਿਆਲਾ

ਬੀਬੀ ਬਾਦਲ ਦੀ ਅਮਲੋਹ ਆਮਦ ਨੂੰ ਲੈ ਕੇ ਹਲਕੇ ਦੀਆਂ ਬੀਬੀਆਂ ਵਿੱਚ ਭਾਰੀ ਉਤਸ਼ਾਹ – ਬੀਬੀ ਖੰਨਾ, ਪੂਨਮ ਗੋਸਾਈਂ।

ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ 11 ਤੇ 13 ਵਿੱਚ ਹੋਈਆਂ ਇਸਤਰੀ ਸਮੁਲੇਨ ਨੂੰ ਲੈਕੇ ਭਰਵੀਂਆਂ ਮੀਟਿੰਗਾਂ।

ਮੰਡੀ ਗੋਬਿੰਦਗੜ੍ਹ, 30 ਦਸੰਬਰ,(ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਕੈਬਨਿਟ ਮੰਤਰੀ ਮੈਂਬਰ ਲੋਕਸਭਾ ਨੰਨ੍ਹੀ ਛਾਂ ਨਾਲ ਜਾਣੇ ਜਾਂਦੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਕਿ 7 ਜਨਵਰੀ ਨੂੰ ਅਮਲੋਹ ਵਿਖੇ ਇਸਤਰੀ ਸੰਮੇਲਨ ਵਿੱਚ ਆ ਰਹੇ ਹਨ, ਦੀ ਆਮਦ ਨੂੰ ਲੈਕੇ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਕੜੀ ਤਹਿਤ ਅੱਜ ਵਾਰਡ ਨੰ 11 ਅਤੇ 13 ਮੰਡੀ ਗੋਬਿੰਦਗੜ੍ਹ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਬੀਬੀ ਬਾਦਲ ਦੀ ਆਮਦ ਨੂੰ ਲੈਕੇ ਬੀਬੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਤੇ ਸਰਕਲ ਪ੍ਰਧਾਨ ਬੀਬੀ ਪੂਨਮ ਗੋਸਾਈਂ ਨੇ ਇਹਨਾਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਬੀਬੀ ਖੰਨਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਵੱਲੋਂ ਪੰਜਾਬ ਦੀ ਆਵਾਜ ਬਣ ਕੇ ਹਰ ਮਸਲਾ ਲੋਕਸਭਾ ਵਿੱਚ ਉਠਾਇਆ ਜਾਂਦਾ ਹੈ ਤੇ ਜਿਹਨਾਂ ਵੱਲੋਂ ਮੰਤਰੀ ਪਦ ਦੀ ਪਰਵਾਹ ਨਾ ਕਰਦੇ ਹੋਏ ਮੋਦੀ ਸਰਕਾਰ ਦੇ ਕਾਲੇ ਕਾਨੁੰਨਾਂ ਨੂੰ ਲੈਕੇ ਮੰਤਰੀ ਮੰਡਲ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਸੀ, ਉਹ ਹਲਕਾ ਅਮਲੋਹ ਅੰਦਰ 7 ਜਨਵਰੀ ਨੂੰ ਸੁਰਜੀਤ ਬੈਂਕੁਟ ਹਾਲ ਅਮਲੋਹ ਵਿਖੇ ਆ ਰਹੇ ਹਨ। ਜਿਹਨਾਂ ਦਾ ਹਲਕਾ ਅਮਲੋਹ ਵਿੱਚ ਪਹਿਲੀ ਵਾਰ ਪੁੱਜਣ ਤੇ ਇਸਤਰੀ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ ਨੇ ਵੀ ਸੰਬੋਧਨ ਕੀਤਾ। ਬੀਬੀ ਖੰਨਾ ਨੇ ਮੀਟਿੰਗ ਵਿੱਚ ਜੁੜੀਆਂ ਵੱਡੀ ਗਿਣਤੀ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ 7 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿਚਾਰ ਸੁਣਨ ਲਈ ਸੁਰਜੀਤ ਬੈਂਕੁਟ ਹਾਲ ਅਮਲੋਹ ਵਿਖੇ ਪੁੱਜਣ ਤਾਂ ਜੋ ਬੀਬਾ ਬਾਦਲ ਉਹਨਾਂ ਦੀਆਂ ਸਮੱਸਿਆਂਵਾਂ ਤੋਂ ਜਿੱਥੇ ਜਾਣੁ ਹੋ ਸਕਣ ਉੱਥੇ ਔਰਤ ਵਰਗ ਲਈ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵੀ ਜਾਣੂ ਹੋਇਆਂ ਜਾ ਸਕੇ।

ਇਸ ਮੌਕੇ ਤੇ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਸੀਨੀ ਮੀਤ ਪ੍ਰਧਾਨ ਬੀਬੀ ਰੁਪਿੰਦਰ ਕੌਰ ਤੇ ਜਿਲ੍ਹਾ ਸੀਨੀ ਮੀਤ ਪ੍ਰਧਾਨ ਬੀਬੀ ਬਲਵਿੰਦਰ ਕੌਰ ਵੱਲੋਂ ਬੀਬੀ ਕਿਰਨਦੀਪ ਕੌਰ ਖੰਨਾ, ਸਤਵਿੰਦਰ ਕੌਰ ਗਿੱਲ ਤੇ ਬੀਬੀ ਪੂਨਮ ਗੋਸਾਈਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਬੀਬੀ ਭੁਪਿੰਦਰ ਕੌਰ, ਗੁਰਜੀਤ ਕੌਰ, ਬਲਵੀਰ ਕੌਰ, ਕ੍ਰਿਸ਼ਨਾ ਦੇਵੀ, ਇਕਵਿੰਦਰ ਕੌਰ, ਜਸਵੀਰ ਕੌਰ, ਸਵਰਨ ਕੌਰ, ਜਸਪਾਲ ਕੌਰ, ਕਿਰਨਪ੍ਰੀਤ ਕੌਰ, ਸੀਮਾ ਰਾਣੀ, ਪਰਮਜੀਤ ਕੌਰ, ਬਲਜੀਤ ਕੌਰ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਹਰਜੀਤ ਕੌਰ, ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਗੁਰਪ੍ਰੀਤ ਸਿੰਘ ਨੋਨੀ, ਰਘੁਬੀਰ ਸਿੰਘ, ਮਨੋਹਰ ਸਿੰਘ ਖਾਲਸਾ, ਕ੍ਰਿਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡਾਂ ਦੀਆਂ ਔਰਤਾਂ ਹਾਜਰ ਸਨ।

Leave a Reply

Your email address will not be published. Required fields are marked *