ਰਾਸਾ ਯੂ.ਕੇ. ਫਡਰੇਸ਼ਨ ਧੁਰੀ ਅਤੇ ਸਹਿਯੋਗੀ ਜਥੇਬੰਦੀਆ ਦੀ ਸਕੂਲਾਂ ਦੇ ਟੈਕਸ ਮੁਆਫ ਕਰਾਉਣ ਦੀ ਕੀਤੀ ਮਿਹਨਤ ਰੰਗ ਲਿਆਈ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਰਾਸਾ ਯੂ.ਕੇ. ਅਤੇ ਫਡਰੇਸ਼ਨ (ਧੁਰੀ) ਰਾਸਾ ਪੰਜਾਬ (ਮਾਨ), ਪੀ ਪੀ ਐਸ ਓ, ਪੋਲ ਸਟਾਰ, ਈ ਸੀ ਜੀ, ਏ ਪੀ ਐਸ, ਕਾਸਾ ਅਤੇ ਪੂਸਾ ਅਤੇ ਸੰਘ ਪਰਿਵਾਰ ਤੇ ਸਮੂਹ ਨਿੱਜੀ ਸਕੂਲਾਂ ਦੇ ਸਹਿਯੋਗ ਸਦਕਾ ਅੱਜ ਪੰਜਾਬ ਭਰ ਦੇ ਸਕੂਲਾਂ ਦੇ ਟਰਾਂਸਪੋਰਟ ਟੈਕਸਾਂ ਲਈ ਕੀਤੀ ਜਦੋ ਜਹਿਦ ਰੰਗ ਲਿਆਈ। ਇਹ ਵਿਚਾਰ ਰਾਸਾ ਯੂ.ਕੇ. ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਨੇ ਅਹਿਮ ਮੀਟਿੰਗ ਜਿਸ ਵਿਚ ਰਾਸਾ ਯੂ.ਕੇ. ਦੇ ਸਰਪ੍ਰਸਤ ਰਘਬੀਰ ਸਿੰਘ ਸੋਹਲ, ਸੀਨੀਅਰ ਵਾਈਸ ਚੇਅਰਮੈਨ ਡੀ.ਆਰ. ਪਠਾਨੀਆ, ਕੁਲਜੀਤ ਸਿੰਘ ਬਾਠ, ਰਵੀ ਕੁਮਾਰ ਸ਼ਰਮਾ, ਚਰਨਜੀਤ ਸਿੰਘ ਹੁੰਦਲ, ਜਨਰਲ ਸਕੱਤਰ ਗੁਰਮੁਖ ਸਿੰਘ, ਦਿਲਬਾਗ ਸਿੰਘ, ਐਚ.ਐਸ. ਕਠਾਨੀਆ, ਸਤਿੰਦਰ ਕੌਰ ਪਨੂੰ, ਰਘਬੀਰ ਸਿੰਘ ਘੁੰਮਣ, ਗੁਰਦੇਵ ਸਿੰਘ ਧੱਮ, ਪਰਮਿੰਦਰ ਸਿੰਘ ਸੰਧੂ, ਰਵਿੰਦਰ ਪਠਾਨੀਆ ਪ੍ਰਧਾਨ ਰਾਸਾ (ਅੰਮ੍ਰਿਤਸਰ), ਤੇਜਬੀਰ ਸਿੰਘ ਸੋਹਲ ਜਨਰਲ ਸੈਕਟਰੀ (ਅੰਮ੍ਰਿਤਸਰ), ਗੁਰਦਾਸਪੁਰ ਤੋਂ ਜਗਤਾਰ ਸਿੰਘ,ਟਾਰਜਨ ਸਿੰਘ, ਫਿਰੋਜਪੁਰ ਤੋਂ ਰਵਿੰਦਰ ਸ਼ਰਮਾ, ਬਠਿੰਡੇ ਤੋਂ ਰਵਿੰਦਰ ਮਾਨ ਅਤੇ ਆਨੰਦਪੁਰ ਤੋਂ ਸੁਖਵਿੰਦਰ ਸਿੰਘ, ਬਠਿੰਡਾ ਯੂਨਿਟ ਰਾਸਾ ਤੋਂ ਸੁਖਚੈਨ ਸਿੰਘ, ਬਲਦੀਪ ਸਿੰਘ ਬਰਾੜ, ਗੋਰਾਇਆ ਤੋਂ ਪਰਮਜੀਤ ਕੌਰ, ਚਰਨਜੀਤ ਸਿੰਘ ਆਦਿ ਸ਼ਾਮਲ ਸਨ। ਰਾਸਾ ਯੂ.ਕੇ. ਦੇ ਚੇਅਰਮੈਨ ਸ. ਹਰਪਾਲ ਸਿੰਘ ਨੇ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਇਸਦਾ ਸਿਹਰਾ ਸਾਡੇ ਮਾਨਯੋਗ ਸ੍ਰੀ ਸੁਨੀਲ ਚੱਡਾ ਐਡਵੋਕੇਟ ਅਤੇ ਮਾਨਯੋਗ ਸੀਨੀਅਰ ਸ੍ਰੀ ਦਿਲਪ੍ਰੀਤ ਸਿੰਘ ਗਾਂਧੀ ਐਡਵੋਕੇਟ ਦੀ ਮਿਹਨਤ ਸਦਕਾ ਹੀ ਸਕੂਲ ਟਰਾਂਸਪੋਰਟ ਟੈਕਸ ਮੁਆਫ ਕੀਤੇ ਗਏ ਹਨ।
ਇਹ ਜਦੋ ਜਹਿਦ ਪਿਛਲੇ ਦੋ ਸਾਲ ਤੋਂ ਹੀ ਸ਼ੁਰੂ ਹੋਈ ਸੀ ਜਦੋ ਤੋਂ ਕਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਸਨ ਅਤੇ ਬਚਿਆ ਦੀਆਂ ਫੀਸਾਂ ਵੀ ਨਹੀ ਲਈਆ ਜਾ ਰਹੀਆ ਸਨ। ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾ ਹੇਠ ਪਿਛਲੇ ਸਾਲ ਬੱਸਾਂ ਦਾ ਟੈਕਸ ਮੁਆਫ ਕਰ ਦਿਤਾ ਸੀ। ਰਾਸਾ ਯੂ.ਕੇ. ਫੈਡਰੇਸ਼ਨ ਧੁਰੀ ਅਤੇ ਰਾਸਾ ਪੰਜਾਬ ਮਾਨ ਵਲੋਂ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਅਧਿਆਪਕ ਦਿਵਸ ਸਮਾਰੌਹ ਰੱਖਿਆ ਗਿਆ ਜਿਸ ਦੌਰਾਨ ਚੀਫ ਗੈਸਟ ਬਣਾਏ ਮਾਨਯੋਗ ਮੁਖ ਮੰਤਰੀ ਸਾਹਿਬ ਸ. ਚਰਨਜੀਤ ਸਿੰਘ ਚੰਨੀ ਪਾਸ ਬੇਨਤੀ ਕੀਤੀ ਸੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਏ ਹੋਏ ਸਨ ਜੋ ਕਿ ਮੌਕੋ ਤੇ ਮੋਜੂਦ ਸਨ ਅਸੀ ਸਮੂਹ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਅਤੇ ਉਹਨਾਂ ਨੇ ਸਾਡੀ ਮੰਗ ਤੇ ਵਿਚਾਰਕਰਦੇ ਹੋਏ ਸਾਨੂੰ ਪੂਰਨ ਭਰੋਸਾ ਦਿਵਾਇਆ ਕਿ ਕੋਵਿਡ -19 ਦੇ ਦੌਰਾਨ ਬੰਦ ਬੱਸਾਂ ਦਾ ਟੈਕਸ ਮੁਆਫ ਕਰਵਾਇਆ ਜਾਵੇਗਾ
ਇਸ ਤੋਂ ਪਹਿਲਾ ਰਾਸਾ ਯੂ.ਕੇ. ਤੇ ਫੈਡਰੇਸ਼ਨ ਦੇ ਮਿਹਨਤ ਸਦਕਾ ਮਾਨਯਗੋ ਹਾਈਕੋਰਟ ਵਿਚ ਰਿਟ ਨੰ. CWP No. 14387of 2021 (O &M) Date of decision: 02.08.2021 ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਸਕੂਲਾਂ ਬੱਸਾਂ ਦਾ ਟੈਕਸ ਮੁਆਫ ਕਰ ਦਿੱਤਾ ਜਾਵੇ ਪਰ ਕੁਝ ਸਮਾਂ ਬੀਤ ਜਾਣ ਕਾਰਨ ਸਾਡੇ ਮਾਨਯੋਗ ਸ੍ਰੀ ਦਿਲਪ੍ਰੀਤ ਸਿੰਘ ਗਾਂਧੀ ਐਡਵੋਕੇਟ ਨੇ ਇਕ ਲੀਗਲ ਨੋਟਿਸ ਭੇਜਿਆ ਤਾਂ ਮਾਨਯੋਗ ਸਟੇਟ ਸੈਕਟਰੀ ਵਲੋ ਉਸ ਚਿੱਠੀ ਦਾ ਜੁਆਬ ਆਇਆ ਜਿਸਦਾ ਪੱਤਰ ਨੰ. ਸਟਕ-ਜੀ (ਏਟੀ)/22466 ਮਿਤੀ 06-09-2021 ਦੇ ਸਬੰਧ ਵਿਚ ਦੱਸਿਆ ਜਾਂਦਾ ਹੈ ਕਿ ਵਿਦਿਅਕ ਅਦਾਰਿਆਂ ਦੀਆਂ ਗੱਡੀਆਂ ਨੂੰ ਮੋਟਰ ਵਹੀਕਲ ਟੈਕਸਾਂ ਵਿਚ ਛੋਟ ਦੇਣ ਸਬੰਧੀ ਮਾਮਲਾ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ ਜੋ ਵੀ ਫੈਸਲਾ ਆਏਗਾ ਤੁਹਾਨੂੰ ਜਾਣੂ ਕਰਵਾ ਦੇਵਾਂਗੇ ਇਸ ਦੌਰਾਨ ਸਾਡੀਆਂ ਦੂਜੀਆਂ ਜਥੇਬੰਦੀਆਂ ਭੋਲਾ ਸਿੰਘ (ਪੂਸਾ ਦੇ ਜਨਰਲ ਸਕੱਤਰ), ਪ੍ਰਧਾਨ ਖੁਰਾਨਾ ਜੀ, ਫੈਡਰੇਸਨ ਧੁਰੀ ਪੰਜਾਬ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਦੇ ਐਮ ਡੀ ਸ. ਸਤਨਾਮ ਸਿੰਘ ਸੰਧੂ ਨੂੰ ਸਪੈਸ਼ਲ ਤੌਰ ਤੇ ਨਾਲ ਲੈ ਕੇ ਮੁਖ ਮੰਤਰੀ ਸਾਹਿਬ ਨੂੰ ਮਿਲਦੇ ਰਹੇ। ਪਰ ਟੈਕਸ ਮੁਆਫੀ ਦੀ ਦੇਰੀ ਹੋਣ ਕਰਕੇ ਰਾਸਾ ਯੂ.ਕੇ. ਵਲੋਂ ਹਾਈ ਕੋਰਟ ਵਿਚ ਕੋਰਟ ਆਫ ਕੰਡੈਪਟ ਦੀ ਅਰਜੀ ਦਾਇਰ ਕੀਤੀ ਗਈ ਕਿਉਂਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸਕੂਲ ਬੱਸਾਂ ਦਾ ਟੈਕਸ ਮੁਆਫ ਕਰਨ ਦਾ ਹਲਫੀਆ ਬਿਆਨ ਦਿਤਾ ਹੋਇਆ ਸੀ।
ਇਸ ਤੋਂ ਇਲਾਵਾ ਕਾਸਾ ਅਤੇ ਪੂਸਾ ਵਲੋਂ ਵੀ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਟੈਕਸ ਮੁਆਫ ਕਰਨ ਲਈ ਬੇਨਤੀ ਕੀਤੀ ਗਈ।ਇਹਨਾਂ ਸਾਰਿਆਂ ਕੋਸ਼ਿਸ਼ਾ ਕਰਕੇ ਪੰਜਾਬ ਸਰਕਾਰ ਵਲੋ ਅੱਜ ਸਕੂਲ ਬੱਸਾਂ ਦਾ ਟੈਕਸ ਮੁਆਫ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਜਿਸ ਲਈ ਅਸੀ ਮਾਨਯੋਗ ਮੁਖ ਮੰਤਰੀ ਸਾਹਿਬ ਸ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸ.ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿਧੂ ਦਾ ਅਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਹਰਿਆਣਾ ਅਤੇ ਹਿਮਾਚਲ ਦੀ ਤਰਜ ਉਪਰ ਸਕੂਲੀ ਬੱਸਾਂ ਦੇ ਟੈਕਸ ਸਦਾ ਲਈ ਮੁਆਫ ਕਰੇਗੀ ਅਤੇ ਪੰਜਾਬ ਵਿਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ।

