ਪੰਜਾਬਪਟਿਆਲਾ

ਜੇਕਰ ਰੁੱਖਾਂ ਦੀ ਸੰਭਾਲ ਸਮਾਂ ਰਹਿੰਦੇ ਨਾ ਕੀਤੀ,ਤਾ ਆਉਂਣ ਵਾਲੀਆਂ ਪੀੜ੍ਹੀਆਂ ਲਈ ਪ੍ਰਦੂਸ਼ਣ ਹੋਵੇਂਗੀ ਵੱਡੀ ਸਮੱਸਿਆ:– ਰਾਜੂ ਖੰਨਾ ।

ਰਾਜਾ ਰਿਜੋਰਟਸ ਵਿੱਚ ਵੱਡੇ ਪੱਧਰ ਤੇ ਰੁੱਖ ਲਗਾ ਕੇ ਕੋਟਲੀ ਦੀ ਅਗਵਾਈ ਵਿੱਚ ਹਲਕੇ ਦੀ ਸੀਨੀਅਰ ਲੀਡਰਸ਼ਿਪ ਨੇ ਮਨਾਇਆ ਨਵਾਂ ਸਾਲ।

ਅਮਲੋਹ,1 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੇਕਰ ਸਮਾਂ ਰਹਿੰਦੇ ਰੁੱਖਾਂ ਦੀ ਸੰਭਾਲ ਨਾ ਕੀਤੀ ਗਈ ਤਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਦਾ ਸਾਹਮਣਾ ਹੀ ਨਹੀਂ ਕਰਨਗੇ। ਸਗੋਂ ਸਮੁੱਚੀ ਲੋਕਾਈ ਨੂੰ ਦੂਸ਼ਿਤ ਹੋਏ ਵਾਤਾਵਰਨ ਵਿੱਚ ਸ਼ਾਹ ਲੈਣਾ ਵੀ ਵਧੇਰੇ ਮੁਸ਼ਕਿਲ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਰਾਜਾ ਰਿਜੋਰਟਸ ਮਾਲੋਵਾਲ ਦੇ ਮਾਲਕ ਤੇ ਐਸ ਸੀ ਵਿੰਗ ਦੇ ਸਰਕਲ ਪ੍ਰਧਾਨ ਰਣਜੀਤ ਸਿੰਘ ਕੋਟਲੀ ਦੇ ਉੱਦਮ ਸਦਕਾ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਰਿਜੋਰਟਸ ਵਿੱਚ ਵੱਡੇ ਪੱਧਰ ਤੇ ਰੁੱਖ ਲਗਾ ਕਿ ਹਲਕੇ ਦੀ ਸੀਨੀਅਰ ਲੀਡਰਸ਼ਿਪ ਨਾਲ ਨਵਾਂ ਸਾਲ ਮਨਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਇਸ ਗੰਧਲੇ ਹੋ ਚੁੱਕੇ ਵਾਤਾਵਰਨ ਵਿੱਚ ਸ਼ੁੱਧਤਾ ਵਿਖੇਰਨ ਲਈ ਰੁੱਖ ਲਗਾਉਣੇ ਜਰੂਰੀ ਹਨ।

ਉਂਥੇ ਇਹਨਾਂ ਲਗਾਏ ਰੁੱਖਾਂ ਦੀ ਸਾਂਭ-ਸੰਭਾਲ ਵੀ ਵਧੇਰੇ ਜ਼ਰੂਰੀ ਹੈ।ਤਾ ਜੋ ਇਹ ਰੁੱਖ ਵੱਡੇ ਹੋ ਕਿ ਸਾਨੂੰ ਸਾਰਿਆਂ ਨੂੰ ਸੁੱਖ ਪ੍ਰਦਾਨ ਕਰ ਸਕਣ। ਰਾਜੂ ਖੰਨਾ ਨੇ ਪ੍ਰਧਾਨ ਰਣਜੀਤ ਸਿੰਘ ਕੋਟਲੀ ਦੇ ਰੁੱਖ ਲਗਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਜਿਥੇ ਕਾਰਜ ਕੀਤੇ ਜਾਂਦੇ ਹਨ। ਉਹਨਾਂ ਅੱਜ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਕੋਟਲੀ ਦਾ ਵੱਡਾ ਉਪਰਾਲਾ ਹੈ। ਜਿਸ ਤੋਂ ਹਰ ਯੂਥ ਕਲੱਬਾਂ ਦੇ ਨੌਜਵਾਨਾਂ ਤੇ ਧਾਰਮਿਕ ਸੰਸਥਾਵਾਂ ਨੂੰ ਸੇਧ ਲੈਂਦੇ ਹੋਏ ਲੋਕ ਭਲਾਈ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ। ਰਾਜੂ ਖੰਨਾ ਨੇ ਗੁਰ ਅਸ਼ੀਸ਼ ਚੈਰੀਟੇਬਲ ਟਰੱਸਟ ਦੀ ਗੱਲ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਹਲਕੇ ਅੰਦਰ ਪਿਛਲੇ 15 ਸਾਲਾਂ ਤੋਂ ਲੋਕ ਭਲਾਈ ਕਾਰਜ ਕੀਤੇ ਜਾ ਰਹੇ ਜਿਹਨਾਂ ਵਿੱਚ ਮੁਫਤ ਮੈਡੀਕਲ ਕੈਂਪ, ਬੱਚਿਆਂ ਲਈ ਕਾਪੀਆਂ ਕਿਤਾਬਾਂ ਦਾ ਪ੍ਰਬੰਧ, ਧਾਰਮਿਕ ਸਥਾਨਾਂ ਲਈ ਦਰੀਆ ਤੇ ਬਰਤਨਾਂ ਦਾ ਪ੍ਰਬੰਧ ਤੇ ਹਲਕੇ ਨੂੰ ਹਰਿਆ ਭਰਿਆ ਰੱਖਣ ਲਈ ਵੱਡੀ ਪੱਧਰ ਤੇ ਰੁੱਖ ਵੀ ਲਗਾਤਾਰ ਲਗਾਏ ਜਾ ਰਹੇ ਹਨ।ਤੇ ਟਰੱਸਟ ਵੱਲੋਂ ਇਹ ਲੋਕ ਭਲਾਈ ਦੇ ਇਹ ਕਾਰਜ ਨਿਰੰਤਰ ਜਾਰੀ ਹਨ।

ਇਸ ਮੌਕੇ ਤੇ ਐਸ ਸੀ ਵਿੰਗ ਦੇ ਸਰਕਲ ਪ੍ਰਧਾਨ ਰਣਜੀਤ ਸਿੰਘ ਕੋਟਲੀ ਵੱਲੋਂ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਦੇ ਹਲਕਾ ਪ੍ਰਧਾਨ ਡਾ ਰਾਮ ਚੰਦ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਗਵਾਨ ਸਿੰਘ ਹੈਪੀ ਟਿੱਬੀ, ਜਥੇਦਾਰ ਜਸਵਿੰਦਰ ਸਿੰਘ ਗਰੇਵਾਲ, ਜਥੇਦਾਰ ਨਿਰਭੈ ਸਿੰਘ ਮਛਰਾਏ, ਯੂਥ ਆਗੂ ਸੁਖਚੈਨ ਸਿੰਘ ਦੀਵਾ, ਜ਼ਿਲ੍ਹਾ ਲੀਗਲ ਅਡਵਾਈਜ਼ਰ ਐਡਵੋਕੇਟ ਇੰਦਰਜੀਤ ਸਿੰਘ ਸਾਊ, ਯੂਥ ਆਗੂ ਗੁਰਪ੍ਰੀਤ ਸਿੰਘ ਮਾਲੋਵਾਲ, ਜਥੇਦਾਰ ਸ਼ਿੰਗਾਰਾ ਸਿੰਘ ਮਾਲੋਵਾਲ, ਮੁਸਲਿਮ ਵਿੰਗ ਦੇ ਕੇਵਲ ਖਾ ਧਰਮਗੜ,ਗੁਰਦੇਵ ਸਿੰਘ ਸਾਬਕਾ ਸਰਪੰਚ, ਸੀਨੀਅਰ ਆਗੂ ਜੱਗੀ ਬੁੱਗਾ, ਬਾਜ਼ੀਗਰ ਵਿੰਗ ਦੇ ਬਿੱਟੂ ਕਪੂਰਗੜ, ਬਸਪਾ ਆਗੂ ਜੀਵਨ ਸਹੋਤਾ, ਕਰਮਜੀਤ ਸਿੰਘ ਤੰਦਾਬੱਧਾ, ਜਥੇਦਾਰ ਸੱਜਣ ਸਿੰਘ ਚੋਬਦਾਰਾ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ,ਮੇਜਰ ਸਿੰਘ ਤੰਦਾਬੱਧਾ, ਜਰਨੈਲ ਸਿੰਘ,ਦਿਦਾਰ ਸਿੰਘ, ਹਰਬੰਸ ਸਿੰਘ ਮਾਲੋਵਾਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ।

Leave a Reply

Your email address will not be published. Required fields are marked *