ਪੰਜਾਬਪਟਿਆਲਾ

ਜਿਮਖਾਨਾ ਕਲੱਬ ਦੀ ਚੋਣ ’ਚ ਗੁੱਡਵਿਲ ਗਰੁਪ ਦੀ ਝੰਡੀ, ਮੁੱਖ ਅਹੁਦਿਆਂ ’ਤੇ ਕੀਤਾ ਕਬਜ਼ਾ

ਉੱਤਰੀ ਭਾਰਤ ਦੇ ਇਸ ਮਕਬੂਲ ਕਲੱਬ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਵਾਂਗੇ : ਡਾ. ਸੁਧੀਰ ਵਰਮਾ

ਪਟਿਆਲਾ, 31 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਸਦੀ ਉਮੀਦ ਕੀਤੀ ਜਾ ਰਹੀ ਸੀ, ਉਹੋ ਕੁਝ ਹੋਇਆ 125 ਸਾਲ ਪੁਰਾਣੇ ਰਾਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ਦੀ ਪਿਛਲੀ ਰਾਤ ਹੋਈ ਚੋਣ ਵਿੱਚ। ਇਸ ਵੱਕਾਰੀ ਚੋਣ ਵਿਚ ਡਾ. ਸੁਧੀਰ ਵਰਮਾ ਦੀ ਅਗਵਾਈ ਹੇਠਲੇ ਗੁੱਡਵਿਲ ਗਰੁਪ ਨੇ ਵੱਡੀ ਜਿੱਤ ਹਾਸਲ ਕੀਤੀ। ਭਾਵੇਂ ਡਾ.ਜੇ.ਪੀ.ਐਸ. ਵਾਲੀਆ ਦੀ ਅਗਵਾਈ ਹੇਠਲੇ ਪ੍ਰੋਗ੍ਰੈਸਿਵ ਗਰੁੱਪ ਨੇ ਐਗਜ਼ੈਕਟਿਵ ਦੀਆਂ ਪੰਜ ਸੀਟਾਂ ’ਤੇ ਕਬਜ਼ਾ ਕੀਤਾ ਹੈ ਤੇ ਗੁੱਡਵਿਲ ਗਰੁਪ ਨੂੰ ਦੋ ਸੀਟਾਂ ਮਿਲੀਆਂ ਹਨ ਪਰ ਗੁੱਡਵਿਲ ਗਰੁਪ ਨੇ ਮੁੱਖ ਅਹੁਦੇਦਾਰਾਂ ਪ੍ਰਧਾਨ, ਮੀਤ ਪ੍ਰਧਾਨ ਤੇ ਸਕੱਤਰ ਦੇ ਅਹੁਦਿਆਂ ਲਈ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਗੁੱਡਵਿਲ ਗਰੁੱਪ ਦੇ ਐਗਜ਼ੈਕਟਿਵ ਮੈਂਬਰ ਡਾ. ਸੰਗੀਤਾ ਹਾਂਡਾ ਨੇ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਹੈ। ਪ੍ਰੋਗ੍ਰੈਸਿਵ ਗਰੁਪ ਦੇ ਸੰਚਿਤ ਬਾਂਸਲ, ਰੋਹਿਤ ਗੁਪਤਾ (ਸੀ.ਏ.), ਮਯੰਕ ਮਲਹੋਤਰਾ, ਹਰਜਿੰਦਰ ਸਿੰਘ ਲਵਲੀ ਤੇ ਹਰਸ਼ਪਾਲ ਸਿੰਘ ਨੂੰ ਜੇਤੂ ਐਲਾਨਿਆ ਗਿਆ ਜਦਕਿ ਗੁੱਡਵਿਲ ਗਰੁੱਪ ਦੇ ਡਾ. ਸੁਖਦੀਪ ਸਿੰਘ ਸੁੱਖੀ ਬੋਪਾਰਾਏ ਤੇ ਦੀਪਕ ਬਾਂਸਲ ਨੇ ਅਗਜ਼ੈਕਟਿਵ ਮੈਂਬਰੀ ਹਾਸਲ ਕੀਤੀ।

ਮੁੱਖ ਅਹੁਦੇ ਗੁੱਡਵਿਲ ਗਰੁੱਪ ਦੇ ਹਿੱਸੇ ਆਏ। ਡਾ. ਸੁਧੀਰ ਵਰਮਾ ਨੇ ਪ੍ਰਧਾਨਗੀ ਦੀ ਚੋਣ ’ਚ ਡਾ. ਜੇ.ਪੀ.ਐਸ. ਵਾਲੀਆ ਨੂੰ 695 ਵੋਟਾਂ ਦੇ ਮੁਕਾਬਲੇ 1354 ਵੋਟਾਂ ਨਾਲ ਹਰਾਇਆ। ਮੀਤ ਪ੍ਰਧਾਨ ਦਾ ਅਹੁਦਾ ਵੀ ਗੁੱਡਵਿਲ ਗਰੁਪ ਦੇ ਹਿੱਸੇ ਆਇਆ, ਇਸ ਅਹੁਦੇ ਲਈ ਵਿਕਾਸ ਪੁਰੀ ਨੇ ਐਮ. ਐਮ. ਸਿਆਲ ਨੂੰ ਮਹਿਜ਼ 9 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ। ਵਿਕਾਸ ਪੁਰੀ ਨੂੰ 1013 ਅਤੇ ਸਿਆਲ ਨੂੰ 1004 ਵੋਟਾਂ ਪਈਆਂ। ਆਨਰੇਰੀ ਸਕੱਤਰ ਲਈ ਸਮਾਜ ਸੇਵਕ ਵਿਨੋਦ ਸ਼ਰਮਾ ਨੇ 931 ਦੇ ਮੁਕਾਬਲੇ ਹਰਪ੍ਰੀਤ ਸੰਧੂ ਨੂੰ 1106 ਵੋਟਾਂ ਨਾਲ ਮਾਤ ਦਿੱਤੀ।

ਖ਼ਜ਼ਾਨਚੀ ਦਾ ਅਹੁਦਾ ਪ੍ਰੋਗ੍ਰੈਸਿਵ ਗਰੁਪ ਦੇ ਡਾ. ਸੰਜੇ ਬਾਂਸਲ ਤੇ ਜੁਆਇੰਟ ਸਕੱਤਰ ਦੀ ਸੀਟ ਵੀ ਇਸੇ ਗਰੁਪ ਦੇ ਹਿੱਸੇ ਆਈ, ਜਿਸ ’ਤੇ ਡਾ. ਨੀਰਜ ਗੋਇਲ ਨੇ ਕਬਜ਼ਾ ਕੀਤਾ। ਨਵੇਂ ਚੁਣੇ ਗਏ ਪ੍ਰਧਾਨ ਡਾ. ਸੁਧੀਰ ਵਰਮਾ ਨੇ ਗੁੱਡਵਿਲ ਗਰੁਪ ਨੂੰ ਅੱਗੇ ਲਿਆਉਣ ’ਚ ਕਲੱਬ ਦੇ ਤਮਾਮ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਅਹਿਦ ਕੀਤਾ ਕਿ ਉਹ ਤੇ ਉਨ੍ਹਾਂ ਦੀ ਟੀਮ ਉੱਤਰੀ ਭਾਰਤ ਦੇ ਇਸ ਪ੍ਰਸਿੱਧ ਕਲੱਬ ਨੁੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਵੇਗੀ। ਜਾਣਕਾਰ ਸੂਤਰਾਂ ਨੇ ਦੱਸਿਆ ਹੈ ਕਿ ਗੁੱਡਵਿਲ ਗਰੁੱਪ ਦੀ ਜਿੱਤ ’ਚ ਦੀਪਕ ਕੰਪਾਨੀ, ਇੰਜ. ਏ.ਪੀ ਗਰਗ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਕੁਲਦੀਪ ਸਿੰਘ ਭੁੱਲਰ, ਐਡਵੋਕੇਟ ਰਾਕੇਸ਼ ਗੁਪਤਾ, ਗੁਰਮੁਖ ਸਿੰਘ ਢਿੱਲੋਂ (ਅਜੂਬਾ ਹੋਟਲ), ਸੰਤੋਖ ਸਿੰਘ ਤੇ ਰਾਧੇ ਸ਼ਾਮ ਗੋਇਲ (ਸ਼ੌਰਿਆ ਹੋਟਲ) ਦੀ ਵੱਡੀ ਭੂਮਿਕਾ ਰਹੀ।

Leave a Reply

Your email address will not be published. Required fields are marked *