ਹਰਿਆਣਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਕਿਸੇ ਵਿਸ਼ੇਸ਼ ਖੇਤਰ ਦੀ ਚੋਣ ਕਰਨ ਲਈ ਆਦੇਸ਼ ਦਿੱਤੇ-ਮੁੱਖ ਮੰਤਰੀ

ਚੰਡੀਗੜ੍ਹ 1 ਜਨਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੁਦਰਤੀ ਖੇਤੀ ਹੋਲੀ-ਹੋਲੀ ਸਮੇਂ ਦੀ ਲੋਂੜ ਬਣਦੀ ਜਾ ਰਹੀ ਹੈ। ਇਸ ਪ੍ਰਣਾਲੀ ਨਾਲ ਘੱਟ ਖੇਤੀਬਾੜੀ ਆਦਾਨ ਦੇ ਨਾਲ ਕਿਸਾਨ ਜੈਵਿਕ ਪੈਦਾਵਾਰ ਵੱਧਾ ਸਕਦਾ ਹੈ ਅਤੇ ਆਪਣੀ ਆਮਦਨ ਵਿਚ ਵੀ ਵਾਧਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਹਰਦੀਪ ਕੁਮਾਰ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਕਿਸੇ ਵਿਸ਼ੇਸ਼ ਖੇਤਰ ਦੀ ਚੋਣ ਕਰਨ ਅਤੇ ਇਸ ‘ਤੇ ਛੇਤੀ ਹੀ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਫਾਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ ਸਿੱਧਾ ਟਰਾਂਸਫਰ ਕੀਤੇ ਜਾਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਦੇਸ਼ ਦੇ ਨਾਂਅ ਸੰਬੋਧਨ ਨਾਲ ਜੁੜੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕੁਦਰਤੀ ਖੇਤੀ, ਜੈਵਿਕ ਖੇਤੀ, ਕਿਸਾਨ ਉਤਪਾਦਨ ਸਮੂਹ, ਆਤਮਨਿਰਭਰ ਕਿਸਾਨ, ਜੈਵਿਕ ਖਾਦ ਦੀ ਉਤਪਾਦਕਤਾ ਅਤੇ ਸਿਹਤਮੰਤਰੀ ਧਰਤੀ ‘ਤੇ ਵੱਧ ਦੇਣ ਲਈ ਕਿਹਾ। ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਦੇ ਸਬੰਧਨ ਤੋਂ ਪ੍ਰੇਰਿਤ ਹੋ ਕੇ ਹਰਦੀਪ ਸਿਘ ਨੂੰ ਇਹ ਆਦੇਸ਼ ਦਿੱਤੇ ਅਤੇ ਕਿਹਾ ਕਿ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਕੁਦਰਤੀ ਖੇਤੀ ਤੇ ਜੀਰੋ ਬਜਟ ਖੇਤੀ ‘ਤੇ ਪਹਿਲਾਂ ਤੋਂ ਹੀ ਕੰਮ ਕਰਦੇ ਆ ਰਹੇ ਹਨ।

ਪ੍ਰਧਾਨ ਮੰਤਰ ਨਾਲ ਵੀਡਿਓ ਕਾਨਫਰੈਂਸਿੰਗ ਵਿਚ ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ, ਕਰਨਾਟਕ ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਤੋਂ ਇਲਾਵਾ ਖੇਤੀਬਾੜੀ ਭਵਨ, ਨਵੀਂ ਦਿੱਲੀ ਤੋਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਇਲਾਵਾ ਅਤੇ ਕੋਈ ਸੂਬਿਆਂ ਦੇ ਕਿਸਾਨ ਉਤਪਾਦਨ ਸਮੂਹ ਦੇ ਨੁਮਾਇੰਦੇ ਵੀ ਜੁੜੇ ਅਤੇ ਉਨ੍ਹਾਂ ਨੇ ਆਪਣੇ ਤਜੁਰਬੇ ਸਾਂਝੇ ਕੀਤੇ ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਡਿਪਟੀ ਪ੍ਰਧਾਨ ਸਕੱਤਰ ਆਸ਼ੀਮਾ ਬਰਾੜ, ਸਰੋਤ ਸਿਰਜਣ ਸੈਲ ਇੰਚਾਰਜ ਯੋਗੇਂਦਰ ਚੌਧਰੀ ਵੀ ਹਾਜਿਰ ਸਨ।

Leave a Reply

Your email address will not be published. Required fields are marked *