ਹਰਿਆਣਾ ਨਿਗਮ ਚੋਣਾਂ ‘ਚ ਭਾਜਪਾ ਨੇ ਲਹਿਰਾਇਆ ਜਿੱਤ ਦਾ ਪਰਚੰਮ
ਹਰਿਆਣਾ ਰਾਜ ਚੋਣ ਕਮੀਸ਼ਨ ਨੇ ਮੇਅਰ ਚੋਣ ਦੇ ਨਤੀਜੇ ਐਲਾਨੇ
ਹਿਸਾਰ, ਰੋਹਤਕ, ਯਮੁਨਾਨਗਰ, ਕਰਨਾਲ ਅਤੇ ਪਾਣੀਪਤ ‘ਚ ਭਾਜਪਾ ਪੱਖੀ ਮੋਹਰ ਚੁਣੇ
ਚੰਡੀਗੜ, 19 ਦਸੰਬਰ (ਮਧੂਸਾਰ ਬਿਊਰੋ) ਹਰਿਆਣਾ ਰਾਜ ਚੋਣ ਕਮੀਸ਼ਨ ਰਾਜ ਦੇ 5 ਨਗਰ ਨਿਗਮਾਂ ਨਾਂਅ ਹਿਸਾਰ, ਰੋਹਤਕ, ਯਮੁਨਾਨਗਰ, ਕਰਨਾਲ ਅਤੇ ਪਾਣੀਪਤ ਤੇ ਦੋ ਨਗਰ ਪਾਲਿਕਾਵਾਂ ਨਾਂਅ ਜਾਖਲ ਮੰਡੀ (ਫ਼ਤਿਹਾਬਾਦ) ਤੇ ਪੁੰਡਰੀ (ਕੈਥਲ) ਵਿਚ ਪਿਛਲੇ 16 ਦਸੰਬਰ, 2018 ਨੂੰ ਮੇਅਰ ਅਤੇ ਕਾਊਂਸਲਰ ਅਹੁੱਦੇ ਲਈ ਚੋਣ ਆਯੋਜਿਤ ਕੀਤੇ ਗਏ ਸਨ, ਜਿੰਨਾਂ ਵਿਚ ਮੇਅਰ ਅਹੁਦੇ ਲਈ ਕਮੀਸ਼ਨ ਵੱਲੋਂ ਨਤੀਜੇ ਐਲਾਨ ਕਰ ਦਿੱਤੇ ਗਏ ਹਨ ਅਤੇ ਇੰਨਾਂ ਪੰਜਾਂ ਮੇਅਰਾਂ ਦੀਆਂ ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਚੁਣਿਆ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਮੀਸ਼ਨ ਦੇ ਬੁਲਾਰੇ ਨੇ ਦਸਿਆ ਕਿ ਹਿਸਾਰ ਨਗਰ ਨਿਗਮ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੌਤਮ ਸਰਦਾਨਾ ਨੂੰ ਮੇਅਰ ਅਹੁਦੇ ਲਈ ਚੁਣਿਆ ਹੈ ਜਦੋਂ ਕਿ ਉਨਾਂ ਨੇ ਵਿਰੋਧੀ ਰੇਖਾ ਨੂੰ 28091 ਵੋਟ ਨਾਲ ਹਰਾਇਆ| ਉਨਾਂ ਨੇ ਦਸਿਆ ਕਿ ਗੌਤਮ ਸਰਦਾਨਾ ਨੂੰ ਕੁੱਲ 68196 ਵੋਟ ਮਿਲੇ ਜਦੋਂ ਕਿ ਰੇਖਾ ਨੂੰ 40105 ਵੋਟ ਮਿਲੇ।
ਇਸ ਤਰਾਂ ਕਰਨਾਲ ਨਗਰ ਨਿਗਮ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰੇਣੂ ਬਾਲਾ ਨੂੰ ਮੇਅਰ ਅਹੁਦੇ ਲਈ ਚੁਣਿਆ ਗਿਆ ਹੈ, ਜਦੋਂ ਕਿ ਉਨਾਂ ਨੇ ਆਪਣੀ ਵਿਰੋਧੀ ਆਸ਼ਾ ਵਧਵਾ ਨੂੰ 9348 ਵੋਟਾਂ ਨਾਲ ਹਰਾਇਆ| ਉਨਾਂ ਨੇ ਦਸਿਆ ਕਿ ਰੇਣੂ ਬਾਲਾ ਨੂੰ 69960 ਵੋਟ ਮਿਲੇ ਜਦੋਂ ਕਿ ਆਸ਼ਾ ਵਧਵਾ ਨੂੰ 60616 ਵੋਟ ਮਿਲੇ।
ਉਨਾਂ ਨੇ ਦਸਿਆ ਕਿ ਪਾਣੀਪਤ ਨਗਰ ਨਿਗਮ ਲਈ ਵੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਵਨਿਤ ਨੂੰ ਮੇਅਰ ਅਹੁਦੇ ਲਈ ਚੁਣਿਆ ਗਿਆ ਹੈ ਜਦੋਂ ਕਿ ਉਨਾਂ ਨੇ ਆਪਣੇ ਵਿਰੋਧੀ ਅੰਸ਼ੂ ਪਾਹਵਾ ਨੂੰ 74940 ਵੋਟ ਨਾਲ ਹਰਾਇਆ| ਮਿਲੇ| ਉਨਾਂ ਨੇ ਦਸਿਆ ਕਿ ਭਾਜਪਾ ਦੀ ਉਮੀਦਵਾਰ ਅਵਨਿਤ ਨੂੰ 126321 ਵੋਟ ਮਿਲੇ ਜਦੋਂ ਕਿ ਅੰਸ਼ੂ ਪਾਹਵਾ ਨੂੰ 51381 ਵੋਟ ਪਏ।
ਬੁਲਾਰੇ ਨੇ ਦਸਿਆ ਕਿ ਰੋਹਤਕ ਵਿਚ ਵੀ ਭਾਰਤੀ ਜਨਤਾ ਪਰਟੀ ਦੇ ਉਮੀਦਵਾਰ ਮਨਮੋਹਨ ਨੂੰ ਮੇਅਰ ਅਹੁਦੇ ਲਈ ਚੁਣਿਆ ਗਿਆ ਹੈ ਅਤੇ ਉਨਾਂ ਨੇ ਆਪਣੇ ਵਿਰੋਧੀ ਸੀਤਾ ਰਾਮ ਨੂੰ 14776 ਵੋਟਾਂ ਤੋਂ ਪਿੱਛੇ ਛੱਡਿਆ| ਉਨਾਂ ਨੇ ਦਸਿਆ ਕਿ ਭਾਜਪਾ ਦੇ ਉਮੀਦਵਾਰ ਮਨਮੋਹਨ ਨੂੰ ਕੁੱਲ 65822 ਵੋਟ ਮਿਲੇ ਜਦੋਂ ਕਿ ਸੀਤਾ ਰਾਮ ਨੂੰ 51046 ਵੋਟ ਪ੍ਰਾਪਤ ਹੋਏ|
ਇਸ ਤਰਾਂ, ਯਮੁਨਾਨਗਰ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਦਨ ਸਿੰਘ ਨੂੱ ਮੇਅਰ ਅਹੁਦੇ ਲਈ ਚੁਣਿਆ ਗਿਆ ਹੈ ਅਤੇ ਉਨਾਂ ਨੇ ਵੀ ਆਪਣੇ ਵਿਰੋਧੀ ਰਾਕੇਸ਼ ਕੁਮਾਰ ਨੂੰ 40678 ਵੋਟਾਂ ਤੋਂ ਮਾਤ ਦਿੱਤੀ| ਉਨਾਂ ਨੇ ਦਸਿਆ ਕਿ ਮਦਨ ਸਿੰਘ ਨੂੰ ਕੁੱਲ 91642 ਵੋਟ ਪ੍ਰਾਪਤ ਹੋਏ ਜਦੋਂ ਕਿ ਰਾਕੇਸ਼ ਕੁਮਾਰ ਨੂੰ 50964 ਵੋਟ ਪਏ|

