ਆਰੀਅਨਜ਼ ਕਾਲਜ ਆਫ਼ ਲਾਅ ਦੁਆਰਾ ਲਾਅ ਫੈਸਟ;ਊਰਜਾ-2021 ਆਯੋਜਿਤ
ਮੁਹਾਲੀ 2 ਜਨਵਰੀ (ਮਧੂਸਾਰ ਬਿਊਰੋ) ਵਿਦਿਆਰਥੀਆਂ ਵਿੱਚ ਵਕਾਲਤ ਦੇ ਹੁਨਰ ਨੂੰ ਉਭਾਰਣ ਲਈ ਆਰੀਅਨਜ਼ ਕਾਲਜ ਆਫ ਲਾਅ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ “ਊਰਜਾ-ਅਨਲੌਕ ਯੂਅਰ ਕ੍ਰਿਏਟਿਵ” ਥੀਮ ਦੇ ਤਹਿਤ ਲਾਅ ਫੈਸਟ–2021 ਆਯੋਜਿਤ ਕੀਤਾ ਗਿਆ। ਇਸ ਮੋਕੇ ਭਾਸ਼ਣ ਮੁਕਾਬਲੇ, ਲੇਖ ਲਿਖਣ ਮੁਕਾਬਲੇ ਅਤੇ ਮੂਟ ਕੋਰਟ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਅੰਤ ਵਿੱਚ ਜੇਤੂਆਂ ਅਤੇ ਭਾਗੀਦਾਰਾਂ ਨੂੰ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦੁਆਰਾ ਮੈਡਲਾਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਡਾ: ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਸ਼ੇਸ਼ ਤੌਰ ‘ਤੇ ਮੂਟ ਕੋਰਟਾਂ ਦੁਆਰਾ ਅਪਣਾਈ ਜਾਣ ਵਾਲੀ ਪ੍ਰਕਿਰਿਆ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਦੇ ਕਾਨੂੰਨ ਅਤੇ ਤੱਥਾਂ ਦੇ ਗਿਆਨ ਦੀ ਪਰਖ ਕਰਨ ਬਾਰੇ ਹੁਨਰ ਨੂੰ ਉਤਸ਼ਾਹਿਤ ਕਰਦੇ ਹਨ। ਉਹਨਾਂ ਨੇ ਅੱਗੇ ਕਿਹਾ ਇਹ ਕਾਨੂੰਨ ਦੇ ਵਿਦਿਆਰਥੀਆਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨ ਦਾ ਇੱਕ ਯਤਨ ਹੈ ਤਾਂ ਜੋ ਉਹ ਮੁਕੱਦਮੇ ਦੀ ਅਦਾਲਤ ਦੀਆਂ ਬੁਨਿਆਦੀ ਗੱਲਾਂ ਸਿੱਖ ਸਕਣ ।

ਸੰਸਕ੍ਰਿਤੀ ਰਾਣਾ, ਵਿਭਾਗ ਮੁਖੀ, ਆਰੀਅਨਜ਼ ਕਾਲਜ ਆਫ਼ ਲਾਅ ਨੇ ਕਿਹਾ ਕਿ ਫੈਸਟ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਅਤੇ ਉਭਰਦੇ ਵਕੀਲਾਂ ਦੇ ਹੁਨਰ ਦਾ ਸਨਮਾਨ ਕਰਨਾ ਹੈ ਜੋ ਉਹਨਾਂ ਦੇ ਜਨਤਕ ਬੋਲਣ, ਰਚਨਾਤਮਕ ਹੁਨਰ ਨੂੰ ਪ੍ਰਦਰਸ਼ਿਤ ਕਰਨ, ਸੰਜੀਦਾ ਸੋਚ ਵਿਕਸਿਤ ਕਰਨ ਅਤੇ ਅਦਾਲਤਾਂ ਦੇ ਅਸਲ ਜੀਵਨ ਦੇ ਕੰਮ ਦੀ ਸਮਝ ਪ੍ਰਦਾਨ ਕਰੇਗਾ। ਇਸ ਮੌਕੇ ‘ਤੇ ਆਰੀਅਨਜ਼ ਕਾਲਜ ਆਫ ਲਾਅ ਫੈਕਲਟੀ ਮੈਂਬਰ ਆਕਾਂਕਸ਼ਾ ਰਾਣਾ, ਸਵਾਤੀ ਠਾਕੁਰ ਅਤੇ ਦਲਜਿੰਦਰ ਕੌਰ ਵੀ ਮੌਜੂਦ ਸਨ। ਭਾਸ਼ਣ ਮੁਕਾਬਲੇ ਵਿੱਚ ਚਿਰਾਗ ਸ਼ਾਹ ਨੇ ਪਹਿਲਾ, ਸਿਮਰਜੋਤ ਸਿੰਘ ਨੇ ਦੂਜਾ ਅਤੇ ਮੁਸਕਾਨ ਅਰੋੜਾ ਤੇ ਲਵਿਸ਼ ਬਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਲਿਖਣ ਮੁਕਾਬਲੇ ਵਿੱਚ ਸਨੇਹ ਬੰਗਾ, ਹਰਨੀਤ ਕੌਰ ਅਤੇ ਰਵੀਨਾ ਅਤੇ ਡੇਵਿਡ ਕੁਮਾਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਮੂਟ ਕੋਰਟ ਮੁਕਾਬਲੇ ਵਿੱਚ ਚਿਰਾਗ ਸ਼ਾਹ ਨੇ ਸਰਵੋਤਮ ਬੁਲਾਰੇ ਦਾ ਇਨਾਮ ਜਿੱਤਿਆ ਅਤੇ ਆਦਿਲ ਗੋਇਲ, ਦਲੀਸ਼ਾ ਗੋਇਲ ਅਤੇ ਚਿਰਾਗ ਨੂੰ ਸਰਵੋਤਮ ਟੀਮ ਦਾ ਪੁਰਸਕਾਰ ਮਿਲਿਆ।

