ਪੰਜਾਬਪਟਿਆਲਾ

ਕਾਂਗਰਸ ਦੀ ਤਰ੍ਹਾਂ ਹੁਣ ਫਾਰਮ ਭਰਕੇ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਗੁੰਮਰਾਹ ਕਰਨ ਲੱਗੀ:– ਰਾਜੂ ਖੰਨਾ।

ਬਲਤੇਜ ਮਹਿਮੂਦਪੁਰ ਦੀ ਅਗਵਾਈ ਵਿੱਚ ਰਾਜੂ ਖੰਨਾ ਦਾ ਹੋਇਆ ਵਿਸ਼ੇਸ਼ ਸਨਮਾਨ।

ਪਿੰਡ ਮਹਿਮੂਦਪੁਰ,ਮਾਜਰੀ ਅਰਾਈਆ ਤੇ ਸੌਟੀ ਵਿਖੇ ਹੋਈਆਂ ਭਰਵੀਆਂ ਮੀਟਿੰਗਾਂ।

ਅਮਲੋਹ,3 ਜਨਵਰੀ (ਮਧੂਸਾਰ ਬਿਊਰੋ) ਪਿਛਲੀਆਂ ਚੋਣਾਂ ਸਮੇਂ ਜਿਥੇ ਕਾਂਗਰਸ ਪਾਰਟੀ ਨੇ ਝੂਠੀਆ ਸੋਹਾਂ ਖਾ ਕਿ ਲੋਕਾਂ ਨੂੰ ਧੋਖੇ ਵਿੱਚ ਰੱਖ ਕਿ ਘਰ ਘਰ ਨੌਕਰੀ,ਕਰਜਾ ਮੁਆਫ਼ੀ, ਬੇਰੁਜ਼ਗਾਰੀ ਭੱਤਾ,ਸਮਾਰਟ ਫੋਨ ਦੇ ਫਾਰਮ ਭਰਕੇ ਦਿਨ ਦਿਹਾੜੇ ਠੱਗੀ ਮਾਰੀ,ਉਸੇ ਰਸਤੇ ਤੇ ਚਲਦੇ ਹੋਏ ਅੱਜ ਚੋਣਾਂ ਵਿੱਚ ਲਾਹਾ ਲੈਣ ਲਈ ਆਮ ਆਦਮੀ ਪਾਰਟੀ ਵੱਲੋਂ ਵੀ ਫਾਰਮ ਭਰਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ 7 ਜਨਵਰੀ ਨੂੰ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਮਲੋਹ ਆਮਦ ਨੂੰ ਲੈਕੇ ਪਿੰਡ ਮਹਿਮੂਦਪੁਰ,ਮਾਜਰੀ ਅਰਾਈਆ ਤੇ ਸੌਟੀ ਵਿਖੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਕਾਂਗਰਸ ਪਾਰਟੀ ਤੇ ਆਪ ਪਾਰਟੀ ਦੀਆ ਚਾਲਾਂ ਵਿੱਚ ਨਹੀ ਆਉਣਗੇ। ਕਿਉਂਕਿ ਜਿਹੜੀਆਂ ਪਾਰਟੀਆਂ ਪਿਛਲੇ ਪੰਜ ਸਾਲਾਂ ਵਿੱਚ ਕੁਝ ਨਹੀਂ ਦੇ ਸਕੀਆ ਉਹਨਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਿਥੇ ਚੰਨੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਉਥੇ ਪੰਜਾਬ ਨੂੰ ਸੰਭਾਲਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਤਾ ਸਾਂਭ ਨਹੀ ਸਕੀ।ਤੇ ਕੇਜਰੀਵਾਲ ਜੋ ਦਿੱਲੀ ਮਾਡਲ ਦੀ ਗੱਲ ਕਰਕੇ ਗਰਾੰਟੀਆ ਦੇ ਰਿਹਾ ਹੈ।ਉਹ ਦਿੱਲੀ ਵਿੱਚ ਸਭ ਕੁਝ ਲਾਗੂ ਕਿਉਂ ਨਹੀਂ ਕਰਦਾਂ। ਰਾਜੂ ਖੰਨਾ ਨੇ ਇਹਨਾਂ ਮੀਟਿੰਗਾਂ ਵਿੱਚ 7 ਜਨਵਰੀ ਨੂੰ ਹੋ ਰਹੇ ਇਸਤਰੀ ਸੰਮੇਲਨ ਵਿੱਚ ਬੀਬੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ।

ਪਿੰਡ ਮਹਿਮੂਦਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਕੌਂਸਲ ਮੈਂਬਰ ਬਲਤੇਜ ਸਿੰਘ ਮਹਿਮੂਦਪੁਰ ਦੀ ਅਗਵਾਈ ਵਿੱਚ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਇਹਨਾਂ ਮੀਟਿੰਗਾਂ ਵਿੱਚ ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਲੋਕ ਸਭਾ ਇੰਚਾਰਜ ਬਸਪਾ ਧਰਮਪਾਲ ਸਿੰਘ ਸੌਟੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਿੰਦਰ ਸਿੰਘ ਦੀਵਾ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਆਗੂ ਗੁਰਚਰਨ ਸਿੰਘ ਖਨਿਆਣ,ਗੱਜਣ ਸਿੰਘ ਮਹਿਮੂਦਪੁਰ, ਮਾਸਟਰ ਚਰਨ ਸਿੰਘ ਸੌਟੀ,ਦਸਵਿੰਦਰ ਸਿੰਘ ਰੋਡਾ, ਬਸਪਾ ਆਗੂ ਹਰਚੰਦ ਸਿੰਘ ਨਸਰਾਲੀ,ਯੂਥ ਆਗੂ ਰੁਪਿੰਦਰ ਸਿੰਘ ਕੁੰਜਾਰੀ, ਸੁਖਚੈਨ ਸਿੰਘ ਦੀਵਾ, ਤਰਸੇਮ ਸਿੰਘ,ਸੇਵਾ ਸਿੰਘ, ਹੰਸਰਾਜ ਅਮਲੋਹ, ਜਰਨੈਲ ਸਿੰਘ, ਨਰਿੰਦਰ ਸਿੰਘ ਗੋਰਾ, ਕਰਮਜੀਤ ਸਿੰਘ ਸਾਬਕਾ ਸਰਪੰਚ ਮਹਿਮੂਦਪੁਰ,ਹਰਦੀਪ ਸਿੰਘ, ਬਲਵਿੰਦਰ ਸਿੰਘ, ਸੀਨੀਅਰ ਆਗੂ ਹੁਸ਼ਿਆਰ ਸਿੰਘ ਮਾਜਰੀ,ਅਜੈਬ ਸਿੰਘ ਸਾਬਕਾ ਸਰਪੰਚ ਮਾਜਰੀ, ਸੀਨੀਅਰ ਆਗੂ ਹਰਜਿੰਦਰ ਸਿੰਘ ਮਿੱਠੂ,ਐਸ ਸੀ ਵਿੰਗ ਦੇ ਆਗੂ ਪ੍ਰਗਟ ਸਿੰਘ ਮਾਜਰੀ,ਅਮਰੀਕ ਸਿੰਘ ਮਾਜਰੀ, ਬਲਜੀਤ ਸਿੰਘ ਮਾਜਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *