ਆਪਸੀ ਫੁੱਟ ਦਾ ਸ਼ਿਕਾਰ ਕਾਂਗਰਸ ਨੇ ਕੀਤਾ ਪੰਜਾਬ ਦਾ ਬੇੜਾਗਰਕ: ਬਿੱਟੂ ਚੱਠਾ
ਅਕਾਲੀ ਦਲ-ਬਸਪਾ ਜਿੱਤ ਤੋਂ ਬਾਅਦ ਕਰੇਗੀ ਲੋਕਾਂ ਦੇ ਮਸਲੇ ਹੱਲ
ਜਥੇਦਾਰ ਪ੍ਰਤਾਪ ਸਿੰਘ ਤੋਂ ਲਿਆ ਆਸ਼ੀਰਵਾਦ
ਪਟਿਆਲਾ, 3 ਜਨਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਆਪਸੀ ਫੁੱਟ ਦਾ ਸ਼ਿਕਾਰ ਹੋ ਚੁੱਕੀ ਕਾਂਗਰਸ ਲੇ ਪੰਜਾਬ ਦਾ ਬੇੜਾਗਰਕ ਕਰਕੇ ਰੱਖ ਦਿੱਤਾ ਹੈ। ਇਸ ਲਈ ਲੋਕ ਕਾਂਗਰਸ ਨੂੰ ਚੱਲਦਾ ਕਰਨ ਲਈ ਬੇਸਬਰੀ ਨਾਲ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। ਬਿੱਟੂ ਚੱਠਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜੱਥਾ ਮਿਸ਼ਨ ਸ਼ਹੀਦ ਭਾਈ ਮਨੀ ਸਿੰਘ ਜੀ ਤਰਨਾ ਦਲ ਦੇ ਜਥੇਦਾਰ ਪ੍ਰਤਾਪ ਸਿੰਘ ਤੋਂ ਆਸ਼ੀਰਵਾਦ ਲੈਣ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਕਾਂਗਰਸ ਸਿਰਫ਼ ਕੁਰਸੀ ਲੜ ਸਕਦੀ ਹੈ ਤੇ ਲੋਕਾਂ ‘ਤੇ ਅਤਿਆਚਾਰ ਕਰ ਸਕਦੀ ਹੈ ਕਦੇ ਵੀ ਲੋਕਾਂ ਲਈ ਵਿਕਾਸ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਤੇ ਬਸਪਾ ਜਿੱਤ ਤੋਂ ਬਾਅਦ ਲੋਕਾਂ ਦੇ ਮਸਲੇ ਹੱਲ ਕਰੇਗੀ ਕਿਉਂਕਿ ਅਕਾਲੀ ਦਲ ਤੇ ਬਸਪਾ ਦੇ ਹੱਥਾਂ ਵਿੱਚ ਹੀ ਲੋਕਾਂ ਦਾ ਭਵਿੱਖ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਨੂੰ 13 ਨੁਕਾਤੀ ਪ੍ਰੋਗਰਾਮ ਸਬੰਧੀ ਵੀ ਜਾਣੂ ਕਰਵਾਇਆ ਜਾ ਰਿਹਾ ਹੈ, ਜਿਸਦਾ ਚਾਰੇ ਪਾਸਿਓ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬਸਪਾ ਇੱਕ ਰਿਕਾਰਡਤੋੜ ਜਿੱਤ ਲੋਕਾਂ ਦੇ ਸਹਿਯੋਗ ਨਾਲ ਪ੍ਰਾਪਤ ਕਰੇਗੀ ਤੇ ਲੋਕਾਂ ਲਈ ਵਿਕਾਸ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਬਲਬੀਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਗੀਰ ਸਿੰਘ ਰਾਠੌਰ, ਰਛਪਾਲ ਸਿੰਘ, ਜੋਗਾ ਸਿੰਘ, ਤਰਨਾ ਦਲ ਦੀਆਂ ਫੌਜਾਂ, ਸਾਬਕਾ ਕੌਂਸਲਰ ਲਵਜੋਤ ਸਿੰਘ, ਹੁਸਨ ਕੁਮਾਰ ਸੋਨੂੰ, ਸੁੱਖ ਅੰਮ੍ਰਿਤਪਾਲ ਸਿੱਧੂ ਆਦਿ ਹਾਜਰ ਸਨ।

