ਦਾਦ (ਲੁਧਿਆਣਾ) ਦੇ ਹਰਪ੍ਰੀਤ ਸਿੰਘ ਦੀਆਂ ਮਾਰਵਾੜੀ ਤੇ ਨੁੱਕਰੀ ਘੋੜੀਆਂ ਨੇ ਜਿੱਤੇ ਪਹਿਲੇ ਇਨਾਮ
ਗੋਹਾਣਾ (ਹਰਿਆਣਾ) ਦੇ ਦਲ ਸਿੰਘ ਦੇ ਸਭ ਤੋਂ ਵਧੀਆ ਮੁਰਹਾ ਕੱਟੇ ਨੇ ਜਿੱਤਿਆ 51000 ਰੁਪਏ ਦਾ ਪਹਿਲਾ ਇਨਾਮ
ਜਾਹਲਾਂ (ਪਟਿਆਲਾ) 4 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਫਿਕੀ ਦੇ ਸਹਿਯੋਗ ਨਾਲ ਇੱਥੇ ਚੱਲ ਰਹੇ 10ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ 2017 ਤਹਿਤ ਚੱਲ ਰਹੇ ਸਭ ਤੋਂ ਵਧੀਆ ਮਾਰਵਾੜੀ ਘੋੜੀ ਦੇ ਮੁਕਾਬਲੇ ਵਿੱਚ ਦਾਦ (ਲੁਧਿਆਣਾ) ਦੇ ਹਰਪ੍ਰੀਤ ਸਿੰਘ ਦੀ ਘੋੜੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਲਕ ਨੂੰ 1 ਲੱਖ ਰੁਪਏ ਦਾ ਨਗਦ ਇਨਾਮ ਜਿਤਵਾਇਆ। ਦੂਸਰੇ ਸਥਾਨ ਤੇ ਪਡਿਆਲਾ (ਐਸ.ਏ.ਐਸ. ਨਗਰ) ਦੇ ਗਗਨਦੀਪ ਸਿੰਘ ਦੀ ਘੋੜੀ ਰਹੀ ਅਤੇ 51000 ਰੁਪਏ ਦਾ ਨਗਦ ਇਨਾਮ ਜਿਤਵਾਇਆ। ਇਸੇ ਕੈਟਾਗਰੀ ਵਿੱਚ ਤੀਸਰਾ 31000 ਰੁਪਏ ਦਾ ਇਨਾਮ ਖੂਨਾਨ ਕਲਾਂ (ਸ਼੍ਰੀ ਮੁਕਤਸਰ ਸਾਹਿਬ) ਦੇ ਗੁਰਜੀਤ ਸਿੰਘ ਨੂੰ ਗਿਆ।
ਸਭ ਤੋਂ ਵਧੀਆ ਘੋੜੀ ਨੁੱਕਰੀ ਕੈਟਾਗਰੀ ਵਿੱਚ ਦਾਦ (ਲੁਧਿਆਣਾ) ਦੇ ਹਰਪ੍ਰੀਤ ਸਿੰਘ ਨੇ ਪਹਿਲਾ 1 ਲੱਖ ਰੁਪਏ ਦਾ ਅਤੇ ਦੂਸਰਾ 51000 ਦਾ ਇਨਾਮ ਵੀ ਹਾਸਲ ਕੀਤਾ। ਤੀਸਰਾ 31000 ਰੁਪਏ ਦਾ ਇਨਾਮ ਆਲਮਵਾਲਾ (ਸ਼੍ਰੀ ਮੁਕਤਸਰ ਸਾਹਿਬ) ਦੇ ਸੰਦੀਪ ਸਿੰਘ ਨੂੰ ਗਿਆ। ਸਬ ਤੋਂ ਵਧੀਆ ਮੁਰਹਾ ਕੱਟਾ ਕੈਟਾਗਰੀ ਵਿੱਚ ਗੋਹਾਣਾ (ਹਰਿਆਣਾ) ਦੇ ਦਲ ਸਿੰਘ ਨੇ 51000 ਰੁਪਏ ਦਾ ਪਹਿਲਾ ਇਨਾਮ, ਚੱਕ ਵੈਰੋਕੇ (ਫਾਜ਼ਿਲਕਾ) ਦੇ ਸ਼ੇਰਬਾਜ ਸਿੰਘ ਅਤੇ ਕੁਰੂਕਸ਼ੇਤਰ (ਹਰਿਆਣਾ) ਦੇ ਕਰਮਵੀਰ ਸਿੰਘ ਦੋਹਾਂ ਨੇ 31-31 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਅਤੇ ਚਰਖੀ (ਹਰਿਆਣਾ) ਦੇ ਸੰਜੇ ਨੇ 21000 ਰੁਪਏ ਦਾ ਤੀਸਰਾ ਇਨਾਮ ਪ੍ਰਾਪਤ ਕੀਤਾ।
ਸਬ ਤੋਂ ਵਧੀਆ ਐਚ.ਐਫ. ਕਰਾਸ ਗਾਂ ਦੁੱਧੋਂ ਸੁੱਕੀ ਸ਼੍ਰੇਣੀ ਵਿੱਚ ਗਡਾਂਗਾਂ (ਐਸ.ਏ.ਐਸ. ਨਗਰ) ਦੇ ਕਮਲਜੀਤ ਡੇਅਰੀ ਫਾਰਮ ਨੇ 51000 ਰੁਪਏ ਦਾ ਪਹਿਲਾ ਇਨਾਮ, ਤਪਰਾਣਾ (ਹਰਿਆਣਾ) ਦੇ ਵਰਿੰਦਰ ਸਿੰਘ ਨੇ 31000 ਰੁਪਏ ਦਾ ਦੂਸਰਾ ਇਨਾਮ ਅਤੇ ਤਲਵੰਡੀ ਡੋਗਰਾ (ਅੰਮ੍ਰਿਤਸਰ) ਦੇ ਸੁਖਦੇਵ ਸਿੰਘ ਨੇ 21000 ਰੁਪਏ ਦਾ ਤੀਸਰਾ ਇਨਾਮ ਹਾਸਲ ਕੀਤਾ। ਸਭ ਤੋਂ ਵਧੀਆ ਮੁਰਹਾ ਕੱਟਾ (ਖੀਰਾ) ਕੈਟਾਗਰੀ ਵਿੱਚ ਗਣੀਆ (ਹਰਿਆਣਾ) ਦੇ ਆਤਮਾ ਸਿੰਘ ਨੇ 31000 ਰੁਪਏ ਦਾ ਪਹਿਲਾ ਇਨਾਮ, ਜੱਸੜ (ਲੁਧਿਆਣਾ) ਦੇ ਸੰਤ ਆਸਾ ਰਾਮ ਨੇ 21000 ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ।
ਫੀਮੇਲ ਕਾਫ ਰੈਲੀ ਐਚ.ਐਫ./ਜਰਸੀ ਕੈਟਾਗਰੀ ਵਿੱਚ ਮਾੜੀਬੋਰਾਵਾਲੀ (ਤਰਨ ਤਾਰਨ) ਦੇ ਦਲਜੀਤ ਸਿੰਘ ਅਤੇ ਸਾਹੇਪੁਰਾ (ਲੁਧਿਆਣਾ) ਦੇ ਹਰਜਿੰਦਰ ਸਿੰਘ ਨੇ 21-21 ਹਜ਼ਾਰ ਰੁਪਏ ਦੇ ਪਹਿਲੇ ਇਨਾਮ ਪ੍ਰਾਪਤ ਕੀਤੇ ਅਤੇ ਫਤਿਹਗੜ੍ਹ (ਬਰਨਾਲਾ) ਦੇ ਜਗਜੀਤ ਸਿੰਘ ਨੇ 10000 ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ।
ਸਬ ਤੋਂ ਵਧੀਆ ਭੇਡ ਕਜਲੀ ਨਸਲ ਮੁਕਾਬਲੇ ‘ਚ ਭੁੱਟਾ (ਫਤਿਹਗੜ੍ਹ ਸਾਹਿਬ) ਦੇ ਗਾਮਦੀਨ ਨੇ 21000 ਰੁਪਏ ਦਾ ਪਹਿਲਾ ਇਨਾਮ ਅਤੇ ਖਮਾਣੋ (ਫਤਿਹਗੜ੍ਹ ਸਾਹਿਬ) ਦੇ ਨਾਜਰ ਮੁਹੰਮਦ ਨੇ 11000 ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਸਬ ਤੋਂ ਵਧੀਆ ਭੇਡੂ ਕਜਲੀ ਨਸਲ ਮੁਕਾਬਲੇ ਵਿੱਚ ਦੂਮਣਾ (ਰੂਪਨਗਰ) ਦੇ ਹਰਦੀਪ ਸਿੰਘ ਨੇ 21000 ਰੁਪਏ ਦਾ ਪਹਿਲਾ ਇਨਾਮ, ਭੁੱਟਾ (ਫਤਿਗੜ੍ਹ ਸਾਹਿਬ) ਤੋਂ ਗਾਮਦੀ ਨੇ 11000 ਰੁਪਏ ਦਾ ਦੂਜਾ ਇਨਾਮ ਤੇ ਫਤਿਹਗੜ੍ਹ (ਰੂਪਨਗਰ) ਦੇ ਬਲਜੀਤ ਸਿੰਘ ਨੇ 5000 ਰੁਪਏ ਦਾ ਤੀਸਰਾ ਇਨਾਮ ਹਾਸਲ ਕੀਤਾ।
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸਲਾਹਕਾਰ ਡਾ. ਪੀ.ਕੇ. ਉਪਲ, ਡਾਇਰੈਕਟਰ ਡਾ. ਅਮਰਜੀਤ ਸਿੰਘ, ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਮੁਲਤਾਨੀ, ਸਹਾਇਕ ਡਾਇਰੈਕਟਰ ਡਾ. ਗੁਰਿੰਦਰ ਸਿੰਘ ਵਾਲੀਆ, ਮੇਲਾ ਪ੍ਰਬੰਧਕ ਡਾ. ਐਚ.ਐਮ. ਵਾਲੀਆ ਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।

