ਅੰਮ੍ਰਿਤਸਰਪੰਜਾਬ

ਔਰਤ ਦਾ ਅਪਮਾਨ ਮਰਦ ਦੀ ਨੀਚਤਾ ਦਾ ਸਬੂਤ:ਸਿੰਘ ਸਾਹਿਬ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 04 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖ ਧਰਮ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸ ਦੇ ਪੈਰੋਕਾਰ ਰੋਜਾਨਾ ਦੋਵੇ ਵੇਲੇ ਦੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦੇ ਹਨ।ਗੁਰੁ ਨਾਨਕ ਸਾਹਿਬ ਨੇ ਔਰਤ ਨੂੰ ਬਹੁਤ ਮਹਾਨ ਸਤਿਕਾਰਤ ਦਰਜੇ ਨਾਲ ਨਵਾਜਿਆ ਹੈ।ਉਨ੍ਹਾਂ ਕਿਹਾ ਕਿ ਇੰਟਰਨੈੱਟ ਨੇ ਜਿੱਥੇ ਮਨੁੱਖਤਾ ਨੂੰ ਗਿਆਨ ਅਤੇ ਸੰਚਾਰ ਦੇ ਖੇਤਰਾਂ ਵਿਚ ਵੱਡੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉੱਥੇ ਇਸ ਦੀ ਦੁਰਵਰਤੋਂ ਦਾ ਵੀ ਕੋਈ ਹੱਦਬੰਨਾ ਨਹੀਂ ਰਿਹਾ।ਉਨ੍ਹਾਂ ਕਿਹਾ ਕੁਝ ਮਹੀਨੇ ਪਹਿਲਾਂ ਸੁੱਲੀ (ਮੁਸਲਮਾਨ ਔਰਤਾਂ ਲਈ ਅਪਸ਼ਬਦ, ਡੀਲਜ਼ (ਵਪਾਰ) ਨਾਂ ਦੀ ਐਪ ਰਾਹੀਂ ਵੀ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਬਾਬਾ ਬਲਬੀਰ ਸਿੰਘ ਨੇ ਕਿਹਾ ਔਰਤਾਂ ਦੇ ਅਪਮਾਨ ਅਤੇ ਘਿਰਣਾ ਫੈਲਾਉਣ ਵਾਲੇ ਅਜਿਹੇ ਯਤਨਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੈ।ਜਨ ਸਧਾਜਿਕ ਤਾਕਤਾਂ ਨੂੰ ਇਸ ਕੂੜ-ਪ੍ਰਚਾਰ ਵਿਰੁੱਧ ਇਕਜੁੱਟ ਹੋਣ ਦੀ ਜ਼ਰੂਰਤ ਹੈ। ਕੇਂਦਰ ਅਤੇ ਮਹਾਰਾਸ਼ਟਰ ਸਰਕਾਰਾਂ ਨੂੰ ਇੰਟਰਨੈੱਟ `ਤੇ ਅਜਿਹਾ ਪ੍ਰਚਾਰ ਕਰਨ ਵਾਲਿਆਂ ਦਾ ਖੁਰਾ ਖੋਜ ਲੱਭ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਦੱਖਣੀ ਏਸ਼ੀਆ ਦੇ ਦੇਸ਼ਾਂ ਚ ਅਹਿੰਸਾ ਦੇ ਪੁਜਾਰੀ ਕਹਾਉਣ ਵਾਲੇ ਮਿਆਂਮਾਰ ਅਤੇ ਸ੍ਰੀ ਲੰਕਾ ਬੋਧੀ ਨੇਤਾਵਾਂ ਨੇ ਰੋਹਿੰਗੀਆ ਮੁਸਲਮਾਨਾਂ ਨੇ ਤਾਮਿਲਾਂ, ਈਸਾਈਆਂ ਤੇ ਮੁਸਲਮਾਨਾਂ ਵਿਰੁੱਧ ਘਿਨਾਉਣਾ ਘਿਰਣਾ-ਪ੍ਰਚਾਰ ਕੀਤਾ।ਉਨ੍ਹਾਂ ਕਿਹਾ ਪਾਕਿਸਤਾਨ ਦੇ ਮੁਸਲਮਾਨ ਕੱਟੜਪੰਥੀ ਅਹਿਮਦੀਆ, ਸ਼ੀਆ ਤੇ ਹਿੰਦੂ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ।ਅਹਿਮਦੀਆ ਭਾਈਚਾਰੇ ਵਿਰੁੱਧ ਨਫ਼ਰਤ ਏਨੀ ਵਧਾਈ ਗਈ ਹੈ ਕਿ ਹੁਣ ਸਮਾਜਿਕ ਪੱਧਰਤੇ ਇਸ ਨੂੰ ਸਵੀਕਾਰ ਕੀਤਾ ਜਾਂਦਾ ਹੈ। ਭਾਰਤ ਚ ਵੀ ਅਜਿਹਾ ਪ੍ਰਚਾਰ ਸਿਖ਼ਰਾਂਤੇ ਹੈ। ਇਸ ਦੀ ਤਾਜ਼ਾ ਉਦਾਹਰਨ ‘ਬੁਲੀ ਬਾਈਐਪ ਦੇ ਰੂਪਚ ਸਾਹਮਣੇ ਆਈ ਹੈ ਜਿਸ ਚ ਖ਼ਾਸਕਰ ਮੁਸਲਮਾਨ ਪੱਤਰਕਾਰਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨੀਚਤਾ ਦੀ ਹੱਦ ਇਹ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ 2016 ਤੋਂ ਲਾਪਤਾ ਵਿਦਿਆਰਥੀ ਨਜ਼ੀਬ ਅਹਿਮਦ ਦੀ ਮਾਂ ਨੂੰ ਵੀ ਬਖ਼ਸ਼ਿਆ ਨਹੀਂ ਗਿਆ ।ਬੁਲੀ ਬਾਈਦੇ ਅਰਥ ਹਨਬਦਮਾਸ਼ ਔਰਤਾਂ।ਇਸ ਐਪ ਤੇ ਸੈਂਕੜੇ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਨਿਲਾਮੀ ਲਈ ਪਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਕੁਝ ਪ੍ਰਸਿੱਧ ਸਖ਼ਸੀਅਤਾਂ ਵੀ ਹਨ।ਇਹ ਐਪ ਗਿਟਹਥ (ਘਟਿਹੁਬ) ਨਾਂ ਦੇ ਇੰਟਰਨੈੱਟ ਪਲੇਟਫਾਰਮ `ਤੇ ਪਾਈ ਗਈ ਸੀ।ਮਹਾਰਾਸ਼ਟਰ ਅਤੇ ਦਿੱਲੀ ਵਿਚ ਇਸ ਐਪ ਨੂੰ ਚਲਾਉਣ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।ਉਨ੍ਹਾਂ ਨੇ ਔਰਤਾਂ ਦਾ ਅਪਮਾਨ ਕੀਤੇ ਜਾਣ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *