ਗੁਰੂਗ੍ਰਾਮ ਵਿਚ ਹੇਲੀਹੱਬ ਬਣਾਇਆ ਜਾਵੇਗਾ,
ਰਿਪੇਅਰ ਸਮੇਤ ਅਨੇਕ ਏਵੀਏਸ਼ਨ ਫੇਸਿਲਿਟੀ ਉਪਲਬਧ ਹੋਣਗੀਆਂ
ਚੰਡੀਗੜ੍ਹ, 4 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਹੇਲੀਹੱਬ ਬਣਾਇਆ ਜਾਵੇਗਾ, ਜਿੱਥੇ ਹੈਲੀਕਾਪਟਰਾਂ ਦੇ ਲਈ ਹੈਲੀਪੋਰਟ ਤੋਂ ਲੈ ਕੇ ਉਨ੍ਹਾਂ ਦੇ ਹੈਂਗਰ, ਰਿਪੇਅਰ ਸਮੇਤ ਅਨੇਕ ਏਵੀਏਸ਼ਨ ਫੇਸਿਲਿਟੀ ਉਪਲਬਧ ਹੋਣਗੀਆਂ। ਇਹ ਹੈਲੀਹੱਬ ਦੇਸ਼ ਵਿਚ ਆਪਣੀ ਤਰ੍ਹਾ ਦਾ ਅਜਿਹਾ ਪਹਿਲਾ ਹੱਬ ਹੋਵੇਗਾ ਜਿੱਥੇ ਹੈਲੀਕਾਪਟਰਾਂ ਦੇ ਲਈ ਇਕ ਹੀ ਸਥਾਨ ‘ਤੇ ਉਕਤ ਸਾਰੀ ਸਹੂਲਤਾਂ ਹੋਣਗੀਆਂ। ਡਿਪਟੀ ਸੀਐਮ ਨੇ ਇਹ ਜਾਣਕਾਰੀ ਅੱਜ ਇੱਥੇ ਆਪਣੇ ਦਫਤਰ ਵਿਚ ਨਾਗਰਿਕ ਏਵੀਏਸ਼ਨ ਵਿਭਾਗ, ਐਚਐਸਆਈਆਈਡੀਸੀ, ਟਾਊਨ ਐਂਡ ਕੰਟਰੀ ਪਲਾਨਿੰਗ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਦੇ ਬਾਅਦ ਦਿੱਤੀ।
ਮੀਟਿੰਗ ਵਿਚ ਹਰਿਆਣਾ ਸਿਵਲ ਏਵੀਏਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਗੁਰੂਗ੍ਰਾਮ ਮੈਟਰੋਪਾਲੀਟਨ ਡਿਵੇਲਪਮੈਂਟ ਅਥਾਰਿਟੀ ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ , ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ , ਜਿਨ੍ਹਾਂ ਦੇ ਕੋਲ ਸਿਵਲ ਏਵੀਏਸ਼ਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਦਸਿਆ ਕਿ ਗੁਰੂਗ੍ਰਾਮ ਵਿਚ ਜਿਸ ਸਥਾਨ ‘ਤੇ ਹੈਲੀਹੱਬ ਬਣਾਇਆ ਜਾਵੇਗਾ ਉੱਥੇ ਮੈਟਰੋ ਦੀ ਸਹੂਲਤ ਵੀ ਨੇੜੇ ਹੋਵੇਗੀ ਅਤੇ ਨੋਇਡਾ, ਭਿਵਾੜੀ ਆਦਿ ਉਦਯੋਗਿਕ ਖੇਤਰਾਂ ਨਾਲ ਜੁੜਾਵ ਵੀ ਸਹਿਜ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਪ੍ਰਸਤਾਵਿਤ ਹੈਲੀਹੱਬ ਬਾਰੇ ਵਿਸਤਾਰ ਨਾਲ ਪੋ੍ਰਜੈਕਟ ਤਿਆਰ ਕਰਨ ਅਤੇ ਜਮੀਨ ਲੈਣ ਤੇ ਹੋਰ ਸਹੂਲਤਾਂ ਨੂੰ ਸ਼ੁਰੂ ਕਰਨ ਵਿਚ ਆਉਣ ਵਾਲੀ ਰੁਕਾਵਟਾਂ ਨੂੰ ਦੂਰ ਕਰ ਕਾਰਜ ਸ਼ੁਰੂ ਕਰਨ।
ਮਾਲੂਮ ਰਹੇ ਸ੍ਰੀ ਦੁਸ਼ਯੰਤ ਚੌਟਾਲਾ ਦੇ ਯਤਨਾਂ ਨਾਲ ਰਾਜ ਵਿਚ ਸਿਵਲ ਏਵੀਏਸ਼ਨ ਵਿਭਾਗ ਵੱਲੋਂ ਕਈ ਮਹਤੱਵਪੂਰਣ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਪਹਿਲਾਂ ਤੋਂ ਚਾਲੂ ਪਰਿਯੋਜਨਾਵਾਂ ਵਿਚ ਤੇਜੀ ਲਿਆਈ ਜਾ ਰਹੀ ਹੈ। ਹਿਸਾਰ ਵਿਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਨੂੰ ਵਿਸਤਾਰ ਨਾਲ ਤਿਆਰ ਕਰਨ ਤੇ ਡਿਫੈਂਸ ਨਾਲ ਸਬੰਧਿਤ ਹੋਰ ਪਰਿਯੋਜਨਾਵਾਂ ਸ਼ੁਰੂ ਕਰਨ ‘ਤੇ ਤੇਜੀ ਨਾਲ ਕਾਰਜ ਕੀਤਾ ਜਾ ਰਿਹਾ ਹੈ। ਪਿਛਲਲੇ ਦਿਨਾਂ ਬਰਵਾਲਾ ਰੋਡ ਤੋਂ ਵੈਕਲਪਿਕ ਮਾਰਗ ਦੇ ਨਿਰਮਾਣ, ਮਲਟੀਪਰਪਜ ਹਾਲ ਨੂੰ ਢਾਉਣ, ਹਵਾਈ ਅੱਡੇ ਦੀ ਪੁਰਾਣੀ ਬਾਊਂਡਰੀ ਵਾਲ ਦੇ ਸਥਾਨ ‘ ਤੇ ਨਵੀਂ ਬਾਊਂਡਰੀ ਵਾਲ ਬਨਾਉਣ , ਬੀਪੀਸੀਐਲ ਗੈਸ ਬਾਟਲਿੰਗ ਪਲਾਂਟ ਦੀ ਸ਼ਿਫਟਿੰਗ ਕਰਨ ਦੇ ਬਾਰੇ ਵਿਚ ਨਿਰਦੇਸ਼ ਦਿੱਤੇ ਗਏ ਸਨ। ਏਅਰਪੋਰਟ ਦੇ ਕੋਲ ਆਲੇ-ਦੁਆਲੇ ਬਣੇ ਸ਼ੈਡ ਨੂੰ ਹਟਾਉਣ, ਹਵਾਈ ਅੱਡਾ ਪਰਿਸਰ ਵਿਚ ਨਵੇਂ ਹੈਂਗਰਤੇ ਏਪ੍ਰੋਨ ਬਨਾਉਣ, ਧਾਂਸੂ ਰੋਡ ‘ਤੇ ਰਨਵੇ ਦੇ ਨਿਰਮਾਣ ਕਾਰਜ, ਕੰਸਟ੍ਰਕਸ਼ਨ ਸਾਇਟ ‘ਤੇ ਬਿਜਲੀ ਪੋਲ ਤੇ ਲਾਇਨ ਹਟਾਉਣ, 33 ਕਿਲੋ ਵਾਟ ਦੇ ਸਬ-ਸਟੇਸ਼ਨ ਦੀ ਸਥਾਪਨਾ, ਆਬਜਰਵੇਸ਼ਨ ਹੋਮ ਨੂੰ ਢਾਉਣ, ਟਰਮੀਨਲ ਅਤੇ ਹੋਰ ਭਵਨ ਨਿਰਮਾਣ ਨੂੰ ਸਮੇਂ ‘ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਭਿਵਾਨੀ, ਨਾਰਨੋਲ ਅਤੇ ਪਿੰਜੌਰ ਹਵਾਈ ਪੱਟੀ ਦੇ ਆਲੇ-ਦੁਆਲੇ ਵੱਧ ਜਮੀਨ ਤਲਾਸ਼ਨ ਤਾਂ ਜੋ ਏਵੀਏਸ਼ਨ ਨਾਲ ਸਬੰਧਿਤ ਹੋਰ ਗਤੀਵਿਧੀਆਂ ਨੂੰ ਵਿਸਤਾਰ ਰੂਪ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਗਤੀਵਿਧੀਆਂ ਅਤੇ ਪਰਿਯੋਜਲਾਵਾਂ ਨਾਲ ਖੇਤਰ ਦਾ ਵਿਕਾਸ ਹੋਣ ਵਿਚ ਲਾਭ ਮਿਲਦਾ ਹੈ।

