ਹਰਿਆਣਾ ਦੇ ਹਰ ਜਿਲ੍ਹੇ ਵਿਚ ਸਾਈਬਰ ਕ੍ਰਾਇਮ ਦਾ ਪੁਿਲਸ ਥਾਨਾ ਖੋਲਿਆ ਜਾਵੇਗਾ -ਗ੍ਰਹਿ ਮੰਤਰੀ
ਇੰਨ੍ਹਾ ਸਾਈਬਰ ਥਾਨਿਆਂ ਵਿਚ ਆਈਟੀ ਪ੍ਰੋਫੈਸ਼ਨਲ ਨੂੰ ਰੱਖਿਆ ਜਾਵੇਗਾ, ਜਲਦੀ ਹੀ ਅਹੁਦੇ ਹੋਣਗੇ ਸ੍ਰਿਜਤ -ਵਿਜ
ਚੰਡੀਗੜ੍ਹ, 4 ਜਨਵਰੀ (ਮਧੂਸਾਰ ਬਿਊਰੋ)-ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਹਰ ਜਿਲ੍ਹਾ ਵਿਚ ਸਾਈਬਰ ਕ੍ਰਾਇਮ ਦੇ ਥਾਨੇ ਖੋਲੇ ਜਾਣਗੇ ਤਾਂ ਜੋ ਸਾਈਬਰ ਦੇ ਵੱਧਦੇ ਅਪਰਾਧ ਤੇ ਨਕੇਲ ਕੱਸੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਈਬਰ ਕ੍ਰਾਇਮ ਦੇ ਥਾਨਿਆਂ ਵਿਚ ਟ੍ਰੇਨਡ ਸਟਾਫ ਨੂੰ ਤੈਨਾਤ ਕੀਤਾ ਜਾਵੇਗਾ ਤਾਂ ਜੋ ਤੁਰੰਤ ਕਾਰਵਾਈ ਅਮਲ ਵਿਚ ਲਿਆਈ ਜਾ ਸਕੇ। ਇਸ ਤੋਂ ਇਲਾਵਾ, ਇੰਨ੍ਹਾਂ ਸਾਈਬਰ ਥਾਨਿਆਂ ਵਿਚ ਆਈਟੀ ਪੋ੍ਰਫੈਸ਼ਨਲ ਨੂੰ ਵੀ ਰੱਖਿਆ ਜਾਵੇਗਾ, ਜਿਸ ਦੇ ਲਈ ਜਲਦੀ ਹੀ ਅਹੁਦਿਆਂ ਨੂੰ ਸ੍ਰਿਜਤ ਕੀਤਾ ਜਾਵੇਗਾ।
ਸ੍ਰੀ ਵਿਜ ਅੱਜ ਇੱਥੇ ਗ੍ਰਹਿ ਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਇਸ ਮੀਟਿੰਗ ਵਿਚ ਪਿਛਲੇ ਦਿਨਾਂ ਲਖਨਊ ਵਿਚ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਆਯੋਜਿਤ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਤੇ ਬਿੰਦੂਆਂ ਤੇ ਚਰਚਾ ਕੀਤੀ ਗਈ ਤਾਂ ਜੋ ਸੂਬੇ ਵਿਚ ਇੰਨ੍ਹਾਂ ਨੂੰ ਅਮਲੀਜਾਮਾ ਪਹਿਣਾਇਆ ਜਾ ਸਕੇ।
ਰਾਜ ਦੇ ਸਾਰੇ ਪੁਲਿਸ ਥਾਨਿਆਂ ਵਿਚ ਸਾਈਬਰ ਹੈਲਪ ਡੇਸਕ ਸਥਾਪਿਤ -ਵਿਜ
ਮੀਟਿੰਗ ਵਿਚ ਉਨਾਂ ਨੂੰ ਜਾਣੁੰ ਕਰਾਇਆ ਗਿਆ ਕਿ ਪਿਛਲੇ ਦਸੰਬਰ ਮਹੀਨੇ ਤਕ ਰਾਜ ਦੇ ਸਾਰੇ ਪੁਲਿਸ ਥਾਨਿਆਂ ਵਿਚ ਸਾਈਬਜ ਹੈਲਪ ਡੇਸਕ ਸਥਾਪਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਗੁਰੂਗ੍ਰਾਮ, ਫਰੀਦਾਬਾਦ ਤੇ ਪੰਚਕੂਲਾ ਕਮਿਸ਼ਨਰੇਟ ਦੇ ਨਾਲ੍ਰਨਾਲ ਪੰਜ ਆਈਜੀ ਰੇਂਜ ਦੇ ਜਿਲ੍ਹਿਆਂ ਵਿਚ ਵੀ ਸਾਈਬਰ ਕ੍ਰਾਇਮ ਥਾਨਿਆਂ ਨੂੰ ਸਥਾਪਿਤ ਕੀਤਾ ਅਿਗਾ ਹੈ। ਇਸ ਤੇ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਈਟੀ ਅਪਰਾਧ ਤੇ ਰੋਕ ਲਈ ਸਾਈਬਰ ਕ੍ਰਾਇਮ ਥਾਨਿਆਂ ਨੂੰ ਸਥਾਪਿਤ ਕੀਤਾ ਜਾਣਾ ਬਹੁਤ ਜਰੂਰੀ ਹੈ। ਇਸੀ ਤਰ੍ਹਾ, ਮੀਟਿੰਗ ਵਿਚ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਸਾਈਬਰ ਥਾਨਿਆਂ ਵਿਚ ਪੋ੍ਰਫੈਸ਼ਨਲ ਤੇ ਇਕੋਨੋਮਿਕਸ ਦੇ ਜਾਣਕਾਰ ਲੋਕਾਂ ਨੂੰ ਤੈਨਾਤ ਕੀਤਾ ਜਾਵੇ ਤਾਂ ਜੋ ਸਾਈਬਰ ਕ੍ਰਾਇਮ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾ ਸਕੇ।
ਸੂਬੇ ਦੇ ਹਰ ਸ਼ਹਿਰ ਵਿਚ ਐਚਡੀ/ਨਾਇਟਵਿਜਨ ਸੀਸੀਟੀਵੀ ਕੈਮਰੇ ਲੱਗਣਗੇ
ਇਸੀ ਤਰ੍ਹਾ, ਮੀਟਿੰਗ ਵਿਚ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਹਰ ਸ਼ਹਿਰ, ਜਿਨ੍ਹਾਂ ਵਿਚ ਰੇਲਵੇ ਸਟੇਸ਼ਨ, ਬੱਸ ਅੱਡਾ, ਮਾਰਕਿਟ ਤੇ ਭੀੜਭਾੜ ਵਾਲੇ ਖੇਤਰਾਂ ਸਮੇਤ ਹੋਰ ਜਰੂਰੀ ਸੰਥਾਨਾਂ ਤੇ ਐਚਡੀ/ਨਾਇਟਵਿਜਨ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਅਪਰਾਧਾਂ ਤੇ ਪੂਰੀ ਢੰਗ ਨਾਲ ਰੋਕ ਲਗਾਇਆ ਜਾ ਸਕੇ। ਇਸ ਦੇ ਲਈ ਪੂਰੇ ਰਾਜ ਵਿਚ ਇੰਨ੍ਹਾ ਕੈਮਰਿਆਂ ਨੂੰ ਸਥਾਪਿਤ ਕਰਨ ਦੇ ਲਹੀ ਯੋਜਨਾ ਬਣਾਈ ਜਾਵੇ। ਮੀਟਿੰਗ ਵਿਚ ਗ੍ਰਹਿ ਮੰਤਰੀ ਨੂੰ ਦਸਿਆ ਗਿਆ ਕਿ ਹੁਣ ਤਕ ਸਥਾਪਿਤ ਕੀਤੇ ਗਏ ਸੀਸੀਟੀਵੀ ਕੈਮਰਿਆਂਨੂੰ ਕਮਾਂਡ ਸੈਂਟਰ ਦੇ ਨਾਲ ਇੰਟੀਗੇ੍ਰਟਿਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਿਜੀ ਸੰਸਥਾਵਾਂ ਤੇ ਨਿਜੀ ਵਿਅਕਤੀਆਂ ਵੱਲੋਂ ਸਥਾਪਿਤ ਕੀਤੇ ਗਏ ਕੈਮਰਿਆਂ ਨੂੰ ਵੀ ਕਮਾਂਡ ਸੈਂਟਰ ਨਾਲ ਜੋੜਨ ਲਈ ਅਪੀਲ ਕੀਤੀ ਗਈ ਹੈ, ਇਸ ਤੇ ਸ੍ਰੀ ਵਿਜ ਨੇ ਕਿਹਾ ਕਿ ਅਪਰਾਧਾਂ ਦੀ ਰੋਕਥਾਮ ਦੇ ਲਈ ਸੀਸੀਟੀਵੀ ਕੈਮਰੇ ਲਗਾਉਣਾ ਬਹੁਤ ਜਰੂਰੀ ਹੈ। ਮੀਟਿੰਗ ਵਿਚ ਪੁਲਿਸ ਦੇ ਅਧਿਕਾਰੀਆਂ ਨੇ ਸ੍ਰੀ ਵਿਜ ਨੂੰ ਜਾਣੂੰ ਕਰਾਇਆ ਕਿ 90 ਫੀਸਦੀ ਅਪਰਾਧ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਸੁਲਝਾਏ ਜਾਂਦੇ ਹਨ।
ਹੁਣ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੂੰ ਨਵੇਂ ਸਿਲੇਬਸ ਦੇ ਤਹਿਤ ਸਿਖਲਾਈ ਕੋਰਸ ਕਰਵਾਏ ਜਾਣਗੇ -ਵਿਜ
ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਤੇ ਪੁਲਿਸ ਜਵਾਨਾਂ ਦੇ ਸਿਖਲਾਈ ਦੇ ਸਬੰਧ ਵਿਚ ਸ੍ਰੀ ਵਿਜ ਨੂੰ ਜਾਣੁੰ ਕਰਾਇਆ ਗਿਆ ਕਿ ਹੁਣ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੀ ਕੇਂਦਰ ਵੱਲੋਂ ਨਿਰਧਾਰਿਤ ਨਵੇਂ ਸਿਲੇਬਸ ਦੇ ਤਹਿਤਹ ਸਿਖਲਾਈ ਕੋਰਸ ਕਰਵਾਏ ਜਾਣਗੇ। ਇਸੀ ਤਰ੍ਹਾ, ਸ੍ਰੀ ਵਿਜ ਨੇ ਜਾਣੂੰ ਕਰਾਇਆ ਕਿ ਅਪਰਾਧੀਆਂ ਤੇ ਰੋਕ ਲਗਾਉਣ ਦੇ ਲਈ ਇਕ ਸੈਂਟਰਲਾਇਜਡ ਡਾਟਾ ਬੈਂਕ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅਪਰਾਧੀ ਦੀ ਜਾਣਕਾਰੀ ਆਸਾਨੀ ਨਾਲ ਉਪਲਬਧ ਹੋ ਸਕੇ।
ਗੁਰੂਗ੍ਰਾਮ ਤੇ ਫਰੀਦਾਬਾਦ ਵਿਚ ਸਕੈਡ ਟੀਮਾਂ ਦਾ ਗਠਨ
ਮੀਟਿੰਗ ਵਿਚ ਕੌਮੀ ਸੁਰੱਖਿਆ ਨੂੰ ਦੇਖਦੇ ਹੋਏ ਗ੍ਰਹਿ ਮੰਤਰੀ ਨੂੰ ਸੂਬੇ ਪੱਧਰ ਦੀਆਂ ਤਿਆਰੀਆਂ ਦੀ ਵੀ ਜਾਣਕਾਰੀ ਦਿੱਤੀ ਗਈ ਜਿਸ ਦੇ ਤਹਤਹ ਦਸਿਆ ਗਿਆ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਵਿਚ ਸਕੈਡ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਮਾਲ ਆਦਿ ਭੀੜਭਾੜ ਵਾਲੀ ਥਾਵਾਂ ਤੇ ਧਿਆਨ ਦਿੱਤਾ ਜਾ ਰਿਹਾ ਹੈ।
ਡਰੋਨ ਸੰਚਾਲਿਤ ਕਰਨ ਦੇ ਲਈ ਵੱਖ੍ਰਵੱਖ ਸਥਾਨਾਂ ਨੂੰ ਚੋਣ ਕੀਤਾ ਜਾਵੇ -ਵਿਜ
ਮੀਟਿੰਗ ਵਿਚ ਸ੍ਰੀ ਵਿਜ ਨੇ ਕਿਹਾ ਕਿ ਅੱਜ ਕਲ ਡਰੋਨ ਦਾ ਚਲਨ ਤੇਜੀ ਨਾਲ ਵੱਧਦਾ ਜਾ ਰਿਹਾ ਹੈ ਅਤੇ ਇਹ ਕੌਮੀ ਸੁਰੱਖਿਆ ਲਈ ਖਤਰਾ ਵੀ ਹੋ ਸਕਦਾ ਹੈ ਇਸ ਲਈ ਸੁਰੱਖਿਆ ਦੇ ਮੱਦੇਨਜਰ ਡਰੋਨ ਨਾਲ ਸਬੰਧਿਤ ਕਾਰਵਾਈ ਤੇ ਪੂਰੀ ਨਜਰ ਰੱਖਨੀ ਹੋਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡਰੋਨ ਨੂੰ ਸੰਚਾਲਿਤ ਕਰਨ ਦੇ ਲਈ ਵੱਖ੍ਰਵੱਖ ਸਥਾਨਾਂ ਨੂੰ ਚੋਣ ਕੀਤਾ ਜਾਵੇ ਜਿੱਥੇ ਡਰੋਨ ਉੜਾਉਣ ਦੇ ਲਈ ਮੰਜੂਰੀ ਲਈ ਜਾਣੀ ਚਾਹੀਦੀ ਹੈ। ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਨੇ ਡਰੋਨ ਨਾਲ ਸਬੰਧਿਤ ਪਿਛਲੇ ਸਾਲ ਡਰੋਨ ਪੋਲਿਸੀ੍ਰ2021 ਜਾਰੀ ਕੀਤੀ ਹੈ ਜਿਸ ਦੇ ਤਹਿਤ ਡਰੋਨ ਦੇ ਲਈ ਲਾਇਸੇਂਸ ਲੈਣਾ ਹੋਵੇਗਾ ਅਤੇ। ਡਰੋਨ ਦੇ ਪਾਇਲਟ ਨੂੰ ਵੀ ਡਰੋਨ ਸਿਖਲਾਈ ਦੇ ਬਾਅਦ ਲਾਇਸੈਂਸ ਲੈਣਾ ਹੋਵੇਗਾ।
ਸੂਬੇ ਦੇ ਹਰ ਜਿਲ੍ਹੇ ਵਿਚ ਖੁਲਣਗੇ ਨਸ਼ਾ ਮੁਕਤੀ ਕੇਂਦਰ੍ਰਵਿਜ
ਉਨ੍ਹਾਂ ਨੇ ਦਸਿਆ ਕਿ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਤੇ ਨਕੇਲ ਕੱਸਣ ਦੇ ਲਈ ਹੁਣ ਸਾਰੇ ਜਿਲ੍ਹਿਆਂ ਵਿਚ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਤਹਿਤ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਨਾਲ ਹੀ ਸਾਰੇ ਜਿਲ੍ਹਿਆਂ ਵਿਚ ਨਸ਼ਾ ਮੁਕਤੀ ਕੇਂਦਰ ਖੋਲੇ ਜਾਣਗੇ ਜਿਸ ਦੇ ਲਈ ਇੰਨ੍ਹਾਂ ਕੇਂਦਰਾਂ ਵਿਚ ਘੱਟੋ ਘੱਟ 10 ਬਿਸਤਰਿਆਂ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ। ਮੀਟਿੰਗ ਵਿਚ ਦਸਿਆ ਗਿਆ ਕਿ ਰੋਹਤਕ ਤੇ ਹਿਸਾਰ੍ਰ1 ਦੀ ਜੇਲਾਂ ਵਿਚ ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ ਅਤੇ ਜਲਦੀ ਹੀ ਹਰ ਜੇਲ ਵਿਚ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾਣਗੇ।

