ਪੰਜਾਬਪਟਿਆਲਾ

ਪੰਜਾਬੀ ਵਰਸਿਟੀ ਦੇ ਐਥਲੀਟ ਅਕਾਸ਼ਦੀਪ ਨੇ ਬਣਾਇਆ ਨਵਾਂ ਆਲ ਇੰਡੀਆ ਰਿਕਾਰਡ

ਪਟਿਆਲਾ 5 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਮੰਗਲੌਰ ਯੂਨੀਵਰਸਿਟੀ ਵੱਲੋਂ ਮਿਤੀ 4 ਤੋਂ 7 ਜਨਵਰੀ, 2022 ਤੱਕ ਆਯੋਜਿਤ ਕਰਵਾਈ ਜਾ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਐਥਲੈਟਿਕਸ ਪੁਰਸ਼ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਐਥਲੀਟ ਅਕਾਸ਼ਦੀਪ ਨੇ 20 ਕਿਲੋਮੀਟਰ ਵਾਕ ਦੌੜ ਮੁਕਾਬਲਿਆਂ ਵਿਚ 1 ਘੰਟਾ 26:09.08 ਸੈਕਿੰਡ ਦਾ ਸਮਾਂ ਲੈ ਕੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ ਸਗੋਂ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ। ਪੁਰਾਣਾ ਰਿਕਾਰਡ ਮੰਗਲੌਰ ਯੂਨੀਵਰਸਿਟੀ ਦੇ ਐਥਲੀਟ ਜੁਨੈਦ ਕੇ.ਟੀ. ਦਾ 1 ਘੰਟਾ 26:39.78 ਸੈਕਿੰਡ/2020 ਦਾ ਸੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰੀ ਨੂੰ ਵਿਸ਼ੇਸ਼ ਤੌਰ ਉੱਤੇ ਮੁਬਾਰਕਬਾਦ ਦਿੱਤੀ ਗਈ ਅਤੇ ਕੋਚਿਜ਼ ਨੂੰ ਵੀ ਵਧਾਈ ਦਿੱਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਹ ਖਿਡਾਰੀ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਸ. ਰਜਿੰਦਰ ਸਿੰਘ ਚਹਿਲ ਫਿਜ਼ੀਕਲ ਕਾਲਜ, ਕਲਿਆਣ ਦਾ ਬੀ.ਪੀ.ਈ., ਭਾਗ ਤੀਜਾ ਦਾ ਵਿਦਿਆਰਥੀ ਹੈ ਅਤੇ ਯੂਨੀਵਰਸਿਟੀ ਕੈਂਪਸ ਵਿਖੇ ਸ਼੍ਰੀ ਗੁਰਦੇਵ ਸਿੰਘ, ਐਥਲੈਟਿਕ ਕੋਚ ਕੋਲ ਟਰੇਨਿੰਗ ਲੈਂਦਾ ਰਿਹਾ ਹੈ। ਮੰਗਲੌਰ ਯੂਨੀਵਰਸਿਟੀ ਵੱਲੋਂ ਅਕਾਸ਼ਦੀਪ ਨੂੰ ਗੋਲਡ ਮੈਡਲ ਜਿੱਤਣ ਅਤੇ ਨਵਾਂ ਰਿਕਾਰਡ ਬਨਾਉਣ ਬਾਬਤ 25-25 ਹਜ਼ਾਰ (ਕੁੱਲ 50 ਹਜਾਰ) ਦੀ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਅਤੇ ਸਮੂਹ ਖੇਡ ਵਿਭਾਗ ਵੱਲੋਂ ਜੇਤੂ ਖਿਡਾਰੀ ਅਤੇ ਟੀਮ ਓਫ਼ੀਸ਼ੀਅਲਜ਼ ਨੂੰ ਵਧਾਈ ਦਿੱਤੀ ਗਈ। ਟੀਮ ਨਾਲ ਸ. ਧਰਮਿੰਦਰਪਾਲ ਸਿੰਘ, ਡਾ. ਜਸਬੀਰ ਸਿੰਘ, ਸ. ਹਰਭਜਨ ਸਿੰਘ ਸੰਧੂ ਅਤੇ ਸ. ਬਲਬੀਰ ਸਿੰਘ ਧੂਰੀ ਗਏ ਹੋਏ ਹਨ।

Leave a Reply

Your email address will not be published. Required fields are marked *