ਸਮਾਜ ਸੇਵਕ ਰਾਜੀਵ ਬਾਂਸਲ ਦੀ ਪਤਨੀ ਦਾ ਦਿਹਾਂਤ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਦੁੱਖ ਦਾ ਕੀਤਾ ਪ੍ਰਗਟਾਵਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉੱਘੇ ਸਮਾਜ ਸੇਵਕ ਬੀਰ ਜੀ ਸ਼ਮਸ਼ਾਨਘਾਟ ਦੇ ਚੇਅਰਮੈਨ, ਸ੍ਰੀ ਹਨੂੰਮਾਨ ਮੰਦਰ ਦੇ ਟਰੱਸਟੀ, ਅਗਰਵਾਲ ਸਭਾ ਦੇ ਮੀਤ ਪ੍ਰਧਾਨ ਅਤੇ ਅਤੇ ਵੀਰ ਹਕੀਕਤ ਰਾਏ ਸਕੂਲ ਦੇ ਕਾਰਜਕਾਰਨੀ ਮੈਂਬਰ ਰਾਜੀਵ ਬਾਂਸਲ ਦੀ ਧਰਮ ਪਤਨੀ ਸ਼ੈਲੀ ਬਾਂਸਲ ਦੇ ਅਚਾਨਕ ਦਿਹਾਂਤ ਹੋ ਜਾਣ ਤੇ ਵਖ ਵਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਰਾਜੀਵ ਬਾਂਸਲ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਮੇਅਰ ਸੰਜੀਵ ਬਿੱਟੂ, ਪੀ.ਐਲ.ਸੀ.ਦੇ ਜ਼ਿਲ੍ਹਾ ਪ੍ਰਧਾਨ ਕੇ. ਕੇ ਮਲਹੋਤਰਾ, ਭਾਜਪਾ ਦੇ ਸੀਨੀਅਰ ਆਗੂ ਭੁਪੇਸ਼ ਅਗਰਵਾਲ, ਡੀ. ਪੀ. ਗੁਪਤਾ ਆਈ.ਏ.ਐਸ, ਐੱਚ. ਐਸ.ਸੋਹੀ ਆਈ.ਆਰ.ਐਸ, ਸਮਾਜ ਸੇਵਕ ਅਨੀਸ਼ ਮੰਗਲਾ, ਅਨਿਲ ਮੰਗਲਾ, ਜਿਮਖਾਨਾ ਕਲੱਬ ਦੇ ਪ੍ਰਧਾਨ ਡਾਕਟਰ ਸੁਧੀਰ ਵਰਮਾ, ਕਲੱਬ ਦੇ ਸਾਬਕਾ ਸਕੱਤਰ ਵਿਪਿਨ ਸ਼ਰਮਾ, ਵਿਨੋਦ ਚੁੰਡੀਆਂ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਹਿੰਦੂ ਲੀਡਰ ਹਰੀਸ਼ ਸਿੰਗਲਾ, ਆਪ ਦੇ ਆਗੂ ਸੌਰਭ ਜੈਨ ਅਤੇ ਕੁੰਦਨ ਗੋਗੀਆ ਆਦਿ ਪ੍ਰਮੁੱਖ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ੈਲੀ ਬਾਂਸਲ ਦੀ ਸ਼ਰਧਾਂਜਲੀ ਸਭਾ 7 ਜਨਵਰੀ ਦਿਨ ਸ਼ੁਕਰਵਾਰ ਨੂੰ ਐਸ. ਡੀ. ਕੇ. ਏਸ. ਭਵਨ ਨੇੜੇ ਅਗਰਸੇਨ ਹਸਪਤਾਲ ਰਾਜਪੁਰਾ ਰੋਡ ਵਿਖੇ 2 ਤੋਂ 3 ਵਜੇ ਤਕ ਹੋਵੇਗੀ। ਇਸ ਮੌਕੇ ਸਾਰੇ ਆਗੂਆਂ ਨੇ ਰਾਜੀਵ ਬਾਂਸਲ ਨੂੰ ਇਸ ਦੁੱਖ ਦੀ ਘੜੀ ਵਿਚ ਦਿਲਾਸਾ ਦਿੱਤਾ ਅਤੇ ਕਿਹਾ ਕਿ ਸਮੁੱਚਾ ਪਟਿਆਲਾ ਸ਼ਹਿਰ ਦੁੱਖ ਦੀ ਇਸ ਘੜੀ ਵਿੱਚ ਬਾਂਸਲ ਪਰਿਵਾਰ ਨਾਲ ਉਂ ਖੜਾ ਹੈ।

