ਪੰਜਾਬਪਟਿਆਲਾ

ਮਨੋਹਰ ਲਾਲ ਜਲਾਲਪੁਰ ਬਣੇ ਕੇਂਦਰੀ ਸਹਿਕਾਰੀ ਬੈਂਕ ਪਟਿਆਲਾ ਦੇ ਚੇਅਰਮੈਨ

ਵਿਧਾਇਕ ਜਲਾਲਪੁਰ ਨੇ ਚੁਣੇ ਨੁਮਾਇੰਦਿਆਂ ਨੂੰ ਕੀਤਾ ਸਨਮਾਨਿਤ

ਪਟਿਆਲਾ 5 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੇ ਨਵੇਂ ਚੇਅਰਮੈਨ ਮਨੋਹਰ ਲਾਲ ਜਲਾਲਪੁਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਚੇਅਰਮੈਨ ਮਨੋਹਰ ਲਾਲ ਜਲਾਲਪੁਰ, ਵਾਇਸ ਚੇਅਰਮੈਨ ਸੁਰਜੀਤ ਸਿੰਘ ਲੰਗ ਅਤੇ ਬਲਿਹਾਰ ਸਿੰਘ ਸ਼ਮਸ਼ਪੁਰ ਨੂੰ ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਦਾ ਨੁਮਾਇੰਦਾ ਚੁਣੇ ਜਾਣ ਸਮੇਤ ਬਾਕੀ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਜਲਾਲਪੁਰ ਨੇ ਚੁਣੇ ਗਏ ਭਾਰਤ ਨੁਮਾਇੰਦਿਆਂ ਨੂੰ ਆਪਣੀ ਜਿੰਮੇਵਾਰੀ ਪੂਰੀ ਦਿ੍ੜਤਾ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ ਤੇ ਕਿਹਾ ਕਿ ਉਹ ਸਾਰੇ ਟੀਮ ਵਜੋਂ ਮਿਲਕੇ ਕੰਮ ਕਰਨ ਤਾਂ ਜੋ ਬੈਂਕਾਂ ਤੋਂ ਆਪਣੇ ਰੁਜ਼ਗਾਰ ਜਾਂ ਖੇਤੀਬਾੜੀ ਲਈ ਕਰਜਾ ਲੈਣ ਵਾਲੇ ਕਿਸਾਨਾਂ ਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।

ਬੈਂਕ ਦੀ ਬਾਕੀ ਚੁਣੇ ਗਏ ਡਾਇਰੈਕਟਰਜ ਵਿੱਚ ਡਾਇਰੈਕਟਰ ਦਵਿੰਦਰਦੀਪ ਸਿੰਘ, ਇੰਦਰਜੀਤ ਸਿੰਘ, ਕੰਵਲਜੀਤ ਸਿੰਘ, ਬਲਵਿੰਦਰ ਸਿੰਘ, ਭਰਪੂਰ ਸਿੰਘ, ਮੀਨਾ ਵਰਮਾ ਦੇ ਨਾਮ ਸ਼ਾਮਲ ਹਨ । ਜ਼ਿਕਰਯੋਗ ਹੈ ਕਿ ਦੀ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਪਟਿਆਲਾ ਦੇ ਨਵੇਂ ਬੋਰਡ ਆਫ ਡਾਇਰੈਕਟਰਜ਼ ਦਾ ਗਠਨ 23 ਦਸੰਬਰ 2021 ਨੂੰ ਹੋਇਆ ਸੀ, ਜਿਸ ਵਿੱਚ 9 ਜੋਨਾ ਦੇ ਡਾਇਰੈਕਟਰਜ਼ ਸਰਵਸੰਮਤੀ ਨਾਲ ਚੁਣੇ ਗਏ ਸਨ। ਇਸ ਮੋਕੇ ਤੇ ਬੈਂਕ ਦੇ ਐਮ. ਡੀ ਗੁਰਬਾਜ਼ ਸਿੰਘ, ਅਪੈਕਸ ਬੈਂਕ ਚੰਡੀਗੜ੍ਹ ਦੇ ਡੀ.ਜੀ.ਐਮ ਭਾਸਕਰ ਕਟਾਰੀਆ, ਡੀ.ਐਮ ਅਸ਼ੋਕ ਸਿੰਘ ਮਾਨ, ਸੀਨੀਅਰ ਮੈਨੇਜਰ ਅਜਨੀਸ਼ ਕੁਮਾਰ, ਵਿਕਾਸ ਭੱਲਾ ਆਦਿ ਮੋਜੂਦ ਸਨ।

Leave a Reply

Your email address will not be published. Required fields are marked *