ਅੰਮ੍ਰਿਤਸਰ

ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਮੰਦਭਾਗਾ-ਸਰਨਾ

ਅੰਮਿ੍ਰਤਸਰ 5 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਅੱਜ ਦਿੱਲੀ ਕਮੇਟੀ ਦੇ ਨਵੇ ਹਾਊਸ ਦੇ ਮੈਂਬਰਾਂ ਦੀ ਹੋਈ ਮੀਟਿੰਗ ਵਿੱਚ ਬਕਾਇਦਾ ਤੌਰ ਤੇ ਸਿੰਘ ਸਭਾਵਾਂ ਵਿੱਚੋ ਚੁਣੇ ਜਾਣ ਵਾਲੇ ਮੈਂਬਰ ਦੀ ਲਾਟਰੀ ਸਿਸਟਮ ਨਾਲ ਚੋਣ ਕਰ ਲਈ ਗਈ ਹੈ ਤੇ ਸੁਰਿੰਦਰ ਸਿੰਘ ਦਾਰਾ ਦੀ ਚੁਣੇ ਗਏ ਹਨ।

ਉਹਨਾਂ ਦੱਸਿਆ ਕਿ ਇਸ ਤੋ ਪਹਿਲਾਂ ਮੈਂਬਰ ਮਹਿੰਦਰ ਸਿੰਘ ਦੀ ਚੋਣ ਪਹਿਲਾਂ ਹੀ ਕਰ ਲਈ ਗਈ ਸੀ। ਉਹਨਾਂ ਦੱਸਿਆ ਕਿ ਇਕੱਤਰਤਾ ਬੜੇ ਹੀ ਸੁਖਾਂਵੇ ਮਾਹੌਲ ਵਿੱਚ ਹੋਈ ਅਤੇ ਹੁਣ ਅਗਲੇ 15 ਦਿਨਾਂ ਵਿੱਚ ਪ੍ਰਧਾਨ ਸਮੇਤ ਹੋਰ ਆਹੁਦੇਦਾਰਾਂ ਦੀ ਚੋਣ ਕਰ ਲਈ ਲਏ ਜਾਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ 51 ਮੈਂਬਰਾਂ ਦੀ ਚੋਣ ਪੂਰੀ ਹੋ ਚੁੱਕੀ ਹੈ ਤੇ ਇਸ ਵਾਲੀ ਪੰਜ ਤਖਤਾਂ ਦੇ ਸਮੇਤ ਹਾਊਸ ਦੀ ਗਿਣਤੀ 56 ਹੋਵੇਗੀ ਕਿਉਕਿ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਦਿੱਲੀ ਗੁਰਦੁਆਰਾ ਐਕਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਚਾਰ ਤਖਤਾਂ ਦੀ ਬਜਾਏ ਪੰਜ ਤਖਤਾਂ ਦੇ ਜਥੇਦਾਰ ਵੀ ਹਾਊਸ ਵਿੱਚ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਕੁਝ ਵਿਅਕਤੀਆਂ ਵੱਲੋ ਸੜਕ ਤੇ ਰੁਕਾਵਟਾਂ ਖੜੀਆਂ ਕਰਕੇ ਜਿਹੜੀ ਪ੍ਰਧਾਨ ਮੰਤਰੀ ਤੇ ਕਾਫਲੇ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਹੈ ਉਹ ਮੰਦਭਾਗੀ ਹੈ ਅਤੇ ਉਹ ਇਸ ਕਾਰਵਾਈ ਦੀ ਉਹ ਕਰੜੀ ਨਿੰਦਾ ਕਰਦੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਦਾ ਨਹੀ ਸਗੋ ਸਮੁੱਚੇ ਦੇਸ਼ ਦਾ ਹੁੰਦਾ ਹੈ ਤੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਪ੍ਰਧਾਨ ਮੰਤਰੀ ਦਾ ਸਤਿਕਾਰ ਕਰੇ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਰੋਸ ਮੁਜਾਹਰਾ ਕਰਨ ਦਾ ਅਧਿਕਾਰ ਹੈ ਪਰ ਦੂਸਰੇ ਕਿਸੇ ਨੂੰ ਹਾਨੀ ਪਹੁੰਚਾ ਕੇ ਨਹੀ ਸਗੋ ਸ਼ਾਤਮਈ ਤੇ ਕਿਸੇ ਅੱਗੇ ਰੁਕਾਵਟ ਖੜੇ ਕੀਤੇ ਬਗੈਰ ਅਧਿਕਾਰ ਹੈ। ਉਹਨਾਂ ਕਿਹਾ ਕਿ ਜੇਕਰ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਅਧਿਕਾਰ ਹੈ ਤਾਂ ਹੋਰ ਨਾਗਰਿਕਾਂ ਦੇ ਵੀ ਅਧਿਕਾਰ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਬਹੁਤ ਵੱਡਾ ਪੈਕਜ ਦੇਣਾ ਲੋਚਦੇ ਸਨ ਤੇ ਹੁਣ ਕਦੋ ਪੰਜਾਬ ਜਾ ਕੇ ਐਲਾਨ ਕਰਦੇ ਹਨ ਇਸ ਦੀ ਕੋਈ ਜਾਣਕਾਰੀ ਨਹੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਅੱਗੇ ਤੋ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅਜਿਹੀ ਹਰਕਤ ਦੁਬਾਰਾ ਨਾ ਹੋਵੇ।

Leave a Reply

Your email address will not be published. Required fields are marked *