ਅੰਮ੍ਰਿਤਸਰ

ਡਾ. ਰਾਘਵ ਵਾਧਵਾ ਵਲੋਂ ਐਨੀੳਰਿਜਮ ਦਾ ਕੋਇਲਿੰਗ ਰਾਹੀ ਸਫ਼ਲ ਇਲਾਜ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਜਿਹੜੀ ਕੀ ਦਿਮਾਗ ਦੀ ਵਡੀ ਨਸ਼ ਫਟਣ ਦੇ ਕਾਰਨ ਹਸਪਤਾਲ ਆਏ ਸਨ ਜਿਸਨੂੰ ਬਰੇਨ ਐਨੀੳਰਿਜਮ ਕਿਹਾ ਜਾਂਦਾ ਹੈ ਦਾ ਅੰਮ੍ਰਿਤਸਰ ਦੇ ਉਘੇ ਨਿਊਰੋ ਸਰਜਨ ਡਾ.ਰਾਘਵ ਵਾਧਵਾ ਨੇ ਕੋਇਲਿੰਗ ਰਾਹੀ ਸਫ਼ਲ ਆਪ੍ਰੇਸ਼ਨ ਕਰਕੇ ਜਿੱਥੇ ਮਰੀਜ਼ ਦੀ ਜਾਨ ਬਚਾਈ =ਅਲਤਬਸਉਥੇ ਹੀ ਕੁਝ ਦਿਨਾਂ ਵਿਚ ਹੀ ਮਰੀਜ਼ ਨੂੰ ਚਲਣ ਫਿਰਨ ਦੇ ਕਾਬਲ ਬਣਾ ਦਿੱਤਾ।

ਇਸ ਮੌਕੇ ਮਨਜੀਤ ਕੌਰ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕਈ ਨਾਮੀ ਹਸਪਤਾਲਾਂ ਨੇ ਪੀ.ਜੀ.ਆਈ ਚੰਡੀਗੜ੍ਹ ਰੈਂਫਰ ਕਰ ਦਿੱਤਾ ਸੀ ਅਸੀ ਡਾ.ਰਾਘਵ ਵਾਧਵਾ ਦਾ ਨਾਮ ਸੁਣਕੇ ਇੰਨ੍ਹਾਂ ਕੋਲ ਆਏ ਤਾਂ ਇੰਨ੍ਹਾਂ ਨੇ 2 ਤਰੀਕੇ ਨਾਲ ਕਲੀਪਿੰਗ ਅਤੇ ਦੁਸਰਾ ਕੋਇਲਿੰਗ ਆਫ ਐਨੀੳਰਿਜਮ ਆਪ੍ਰੇਸ਼ਨ ਦੱਸਿਆ ਸੀ। ਡਾ.ਰਾਘਵ ਵਾਧਵਾ ਅਤੇ ਉਨ੍ਹਾਂ ਦੀ ਨਿਊਰੋ ਸਰਜਰੀ ਟੀਮ ਜਿਸ ਵਿਚ ਨਿਊਰੋ ਐਨਐਸਥਜੀਆ ਡਾ.ਇੰਦਰ ਪ੍ਰੀਤ ਸਿੰਘ ਵਾਲੀਆ ਨੇ ਅੰਮ੍ਰਿਤਸਰ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਸਫ਼ਲ ਆਪ੍ਰੇਸ਼ਨ ਕੀਤਾ। ਇਸ ਮੌਕੇ ਡਾ.ਰਾਘਵ ਵਾਧਵਾ ਨੇ ਦੱਸਿਆ ਕਿ ਕੋਇਲਿੰਗ ਦੇ ਫਾਇਦੇ ਕਲੀਪਿੰਗ ਨਾਲੋਂ ਜਿਆਦਾ ਹਨ ਮਰੀਜ਼ ਦਾ ਫਟੀ ਹੋਈ ਨਾੜੀ ਦੇ ਅੰਦਰੋ ਹੀ ਇਲਾਜ ਹੋ ਜਾਂਦਾ ਹੈ ਸਿਰ ਖੋਲਣ ਦੀ ਲੋੜ ਨਹੀਂ ਪੈਂਦੀ ਹੈ।

Leave a Reply

Your email address will not be published. Required fields are marked *