ਪਟਿਆਲਾ

ਐਸ.ਓ.ਆਈ ਦੇ ਆਗੂ ਯੁਵਰਾਜ ਜੁਨੇਜਾ ਆਪਣੇ ਪਿਤਾ ਹਰਪਾਲ ਜੁਨੇਜਾ ਲਈ ਚੋਣ ਪ੍ਰਚਾਰ ਵਿਚ ਜੁਟਿਆ

ਪਟਿਆਲਾ, 7 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਦੇ ਸਪੁੱਤਰ ਅਤੇ ਐਸ.ਓ.ਆਈ. ਦੇ ਆਗੂ ਯੁਵਰਾਜ ਜੁਨੇਜਾ ਵੀ ਆਪਣੇ ਪਿਤਾ ਲਈ ਚੋਣ ਪ੍ਰਚਾਰ ਵਿਚ ਜੁਟ ਗਏ ਹਨ। ਉਨ੍ਹਾਂ ਨੇ ਡੋਰ ਟੂ ਡੋਰ ਜਾ ਕੇ ਹਰਪਾਲ ਜੁਨੇਜਾ ਦੇ ਲਈ ਵੋਟਾਂ ਮੰਗੀਆਂ। ਉਨ੍ਹਾਂ ਦੇ ਨਾਲ ਵਪਾਰ ਵਿੰਗ ਦੇ ਜਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ  ਅਤੇ ਸਨੋਰੀ ਅੱਡਾ ਸਰਕਲ ਦੇ ਇੰਚਾਰਜ਼ ਮੁਨੀਸ਼ ਸਿੰਘੀ ਵੀ ਸਨ। ਇਸ ਮੌਕੇ ਯੁਵਰਾਜ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਪਟਿਆਲਵੀਆਂ ਨਾਲ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਨਾਲ ਅਤੇ ਖਾਸ ਤੌਰ ’ਤੇ ਨੌਜਵਾਨਾ ਨਾਲ ਧੋਖਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਬੇਰੁਜਗਾਰ ਘੁੰਮ ਰਿਹਾ ਹੈ। 36 ਹਜ਼ਾਰ ਨੌਕਰੀਆਂ ਦੀ ਗੱਲ ਕਰਨ ਵਾਲਿਆਂ ਨੇ 36 ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਪਟਿਆਲ ਨਗਰ ਨਿਗਮ ਵਿਚ ਰੇਗੁਲਰ ਕਰਨ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਕਨਟਰੈਕਟ ਦੇ ਆਰਡਰ ਫੜਾ ਦਿੱਤੇ ਗਏ। ਯੁਵਰਾਜ ਜੁਨੇਜਾ ਨੇ ਕਿਹਾ ਕਿ ਨੌਜਵਾਨਾ ਨੂੰ ਨੌਕਰੀਆਂ ਦੇ ਬਜਾਏ ਉਨ੍ਹਾਂ ਨੂੰ ਸੜਕ ’ਤੇ ਘੜੀਸ ਘੜੀਸ ਕੇ ਕੁੱਟਿਆ। ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ, ਜਦੋਂ ਕਿ ਅਕਾਲੀ ਦਲ ਦਾ ਅੱਜ ਤੱਕ ਸਭ ਤੋਂ ਜਿਆਦਾ ਨੌਕਰੀਆਂ ਦੇਣ ਦਾ ਰਿਕਾਰਡ ਹੈ। ਇਹੀ ਕਾਰਨ ਹੈ ਕਿ ਪੰਜਾਬ ਦਾ ਨੌਜਵਾਨ ਹੁਣ ਸਿੱਧੇ ਤੌਰ ‘ਤੇ ਅਕਾਲੀ ਦਲ ਦੇ ਨਾਲ ਆ ਗਿਆ ਹੈ।

Leave a Reply

Your email address will not be published. Required fields are marked *