ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਵਿੱਚ ਪੁਰਵਾਂਚਲ ਭਾਈਚਾਰੇ ਦਾ ਵਿਸ਼ੇਸ਼ ਸਥਾਨ:– ਰਾਜੂ ਖੰਨਾ,ਕੌਸਲ ਮਿਸ਼ਰਾ।

ਪੁਰਵਾਂਚਲ ਵਿੰਗ ਦੇ ਅਹੁਦੇਦਾਰਾਂ ਦਾ ਹੋਇਆ ਐਲਾਨ, ਸੁਭਾਸ਼ ਵਰਮਾ ਜ਼ਿਲ੍ਹਾ ਪ੍ਰਧਾਨ ਬਣੇ।

ਮੰਡੀਗੌਬਿੰਦਗੜ,10 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵਿੱਚ ਪੁਰਵਾਂਚਲ ਭਾਈਚਾਰੇ ਦਾ ਵਿਸ਼ੇਸ਼ ਸਥਾਨ ਹੈ।ਜਿਸ ਲਈ ਇਸ ਭਾਈਚਾਰੇ ਦੇ ਵਰਕਰਾਂ ਤੇ ਆਗੂਆਂ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਵਿਸ਼ੇਸ਼ ਮਾਣ ਸਤਿਕਾਰ ਦੇ ਕਿ ਸੂਬੇ ਅੰਦਰ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਕੌਸ਼ਲ ਮਿਸ਼ਰਾ ਨੇ ਅੱਜ ਪਾਰਟੀ ਦਫਤਰ ਮੰਡੀਗੌਬਿੰਦਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਰਵਾਂਚਲ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਨ ਸਮੇ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਪ੍ਰਵਾਸੀ ਭਾਈਚਾਰੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜਦਾ ਆ ਰਿਹਾ ਹੈ।ਜਿਸ ਕਾਰਨ ਪਿਛਲੀ ਅਕਾਲੀ ਸਰਕਾਰ ਸਮੇਂ ਇਸ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਵਾਸੀ ਭਲਾਈ ਬੋਰਡ ਦਾ ਗਠਨ ਕਰਕੇ ਭਾਈਚਾਰੇ ਵਿੱਚੋ ਹੀ ਚੇਅਰਮੈਨ ਤੇ ਡਾਇਰੈਕਟਰ ਲਗਾਏ ਗਏ ਸਨ ਤਾ ਜੋ ਪੁਰਵਾਂਚਲ ਭਾਈਚਾਰੇ ਦੀ ਹਰ ਸਮੱਸਿਆ ਬੋਰਡ ਰਾਹੀਂ ਹੱਲ ਕੀਤੀ ਜਾ ਸਕੇ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਪ੍ਰਵਾਸੀ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਰਿਵਾਰਕ ਅੰਗ ਹੈ। ਜਿਹਨਾਂ ਦੀ ਸਮੱਸਿਆ ਸ਼੍ਰੋਮਣੀ ਅਕਾਲੀ ਦਲ ਦੀ ਸਮੱਸਿਆ ਹੈ। ਰਾਜੂ ਖੰਨਾ ਨੇ ਪੁਰਵਾਂਚਲ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣਦੇ ਹੀ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਪੁਰਵਾਂਚਲ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਜਿਸ ਵਿੱਚ ਸੁਭਾਸ਼ ਵਰਮਾ ਨੂੰ ਮੁੜ ਦੁਸਰੀ ਵਾਰ ਜ਼ਿਲ੍ਹਾ ਪ੍ਰਧਾਨ, ਵਿਸ਼ਨੂੰ ਦੇਵ ਨੂੰ ਸਰਕਲ ਪ੍ਰਧਾਨ ਮੰਡੀਗੌਬਿੰਦਗੜ ਸਹਿਰੀ,ਵਿਨੋਦ ਕੁਮਾਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ,ਡਾ ਰਾਕੇਸ਼ ਕੁਮਾਰ,ਸੁਧੀਰ ਸੈਣੀ,ਤੇਜ ਨਰਾਇਣ ਮਹਿਤੋ, ਭੂਸ਼ਨ ਸਿੰਘ (ਚਾਰੇ ਜ਼ਿਲ੍ਹਾ ਮੀਤ ਪ੍ਰਧਾਨ)ਧਨੰਜੇ ਕੁਮਾਰ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ,ਲਾਲ ਬਾਬੂ ਯਾਦਵ ਨੂੰ ਜ਼ਿਲ੍ਹਾ ਸਕੱਤਰ, ਪ੍ਰਵੀਨ ਕੁਮਾਰ,ਉਦੇ ਸਿੰਘ,ਰਾਜ ਕਿਸ਼ੋਰ ਸਾਹ,(ਤਿੰਨੇ ਜ਼ਿਲ੍ਹਾ ਜਰਨਲ ਸਕੱਤਰ) ਅਮਿਤ ਕੁਮਾਰ ਛੀਨਾ ਜ਼ਿਲ੍ਹਾ ਜੁਆਇੰਟ ਸਕੱਤਰ, ਨਿਯੁਕਤ ਕੀਤੇ ਗਏ।

ਇਸ ਤੋਂ ਇਲਾਵਾ ਰਾਜੇਸ਼ ਯਾਦਵ, ਧਰਮਿੰਦਰ ਕੁਮਾਰ, ਕਿਸ਼ੋਰ ਭਾਰਤੀ,ਰਵੀ ਗੁਪਤਾ,ਰਾਜ ਕੁਮਾਰ,ਦਲੀਪ ਤਿਵਾੜੀ ਤੇ ਕ੍ਰਿਸ਼ਨ ਕੁਮਾਰ ਨੂੰ ਪੁਰਵਾਂਚਲ ਵਿੰਗ ਦੀ ਜ਼ਿਲ੍ਹਾ ਐਡਵਾਇਜਰੀ ਕਮੇਟੀ ਦਾ ਮੈਬਰ ਵੀ ਨਿਯੁਕਤ ਕੀਤਾ ਗਿਆ। ਇਹਨਾਂ ਐਲਾਨੇ ਅਹੁਦੇਦਾਰਾਂ ਨੂੰ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ,ਜਰਨਲ ਕੌਂਸਲ ਮੈਂਬਰ ਕੌਸ਼ਲ ਮਿਸ਼ਰਾ, ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ, ਜਥੇਦਾਰ ਜਰਨੈਲ ਸਿੰਘ ਮਾਜਰੀ ਵੱਲੋਂ ਵਿਸ਼ੇਸ਼ ਤੌਰ ਵਧਾਈ ਦਿੰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *