ਹਰਿਆਣਾਦੇਸ਼-ਵਿਦੇਸ਼

ਮੈਨੁਅਲ ਸੀਵਰੇਜ ਸਫਾਈ ਕਾਰਜ ਸੂਬੇ ਵਿਚ ਪੂਰਣ ਰੂਪ ਨਾਲ ਪਾਬੰਦੀਸ਼ੁਦਾ – ਮੁੱਖ ਮੰਤਰੀ

ਸੀਵਰੇਜ ਸਫਾਈ ਮਸ਼ੀਨਾਂ ਪੂਰੇ ਸੂਬੇ ਵਿਚ ਰੇਟੇਸ਼ਨ ‘ਤੇ ਹੋਣ ਉਪਲਬਧ

ਮੁੱਖ ਮੰਤਰੀ ਨੇ ਮੈਨੁਅਲ ਸਕੈਵੇਜਿੰਗ ਐਕਟ ‘ਤੇ ਗਠਤ ਰਾਜ ਨਿਗਰਾਨੀ ਕਮੇਟੀ ਦੀ ਲਈ ਮੀਟਿੰਗ

ਚੰਡੀਗੜ੍ਹ, 11 ਜਨਵਰੀ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੀਰੇਜ ਸਫਾਈ ਦੌਰਾਨ ਸੀਵਰਮੈਨ ਦੀ ਮੌਤ ਹੋ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰਪਏ ਦੀ ਸਹਾਇਤਾ ਰਕਮ ਦਿੱਤੀ ਜਾ ਰਹੀ ਹੈ। ਹੁਣ ਤਕ ਪੂਰੇ ਸੂਬੇ ਵਿਚ 57 ਸੀਵਰਮੈਨ ਦੇ ਪਰਿਵਾਰਾਂ ਨੂੰ ਇਹ ਸਹਾਇਤਾ ਰਕਮ ਦਿੱਤੀ ਗਈ ਹੈ। ਸਫਾਈ ਦੇ ਕੰਮ ਵਿਚ ਲੱਗੀ ਪ੍ਰਾਈਵੇਟ ਕੰਪਨੀਆਂ ਜੇਕਰ ਇਸ ਸਹਾਇਤਾ ਰਕਮ ਨੂੰ ਦੇਣ ਵਿਚ ਕੋਤਾਹੀ ਵਰਤੇਗੀ ਤਾਂ ਉਨ੍ਹਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਮੰਗਲਵਾਰ ਨੂੰ ਮੈਨੂਅਲ ਸਕੇਵੇਜਿੰਗ ਐਕਟ ‘ਤੇ ਗਠਤ ਸੂਬਾ ਨਿਗਰਾਨੀ ਕਮੇਟੀ ਦੀ ਮੀਟਿੰਗ ਲੈ ਰਹੇ ਸਨ। ਇਸ ਵਿਚ ਸਹਕਾਰਿਤਾ ਮੰਤਰੀ ਸ੍ਰੀ ਬਨਵਾਰੀ ਲਾਲ ਵੀ ਮੌਜੂਦ ਰਹੇ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਨਗਰ ਨਿਗਮ ਤੇ ਨਗਰ ਪਾਲਿਕਾਵਾਂ ਵਿਚ ਸੀਵਰੇਜ ਦੀ ਸਫਾਈ ਕਰਨ ਵਾਲੀ ਮਸ਼ੀਨਾਂ ਇਕ ਰੋਟੇਸ਼ਨ ਵਿਚ ਉਪਲਬਧ ਹੋਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾ ਥਾਵਾਂ ‘ਤੇ ਪੁਰਾਣੇ ਸੀਵਰੇਜ ਹਨ, ਉੱਥੇ ੳਸੀ ਤਰ੍ਹਾ ਦੀ ਤਕਨੀਕ ‘ਤੇ ਅਧਾਰਿਤ ਮਸ਼ੀਨਾਂ ਨਾਲ ਸਫਾਈ ਕੀਤੀ ਜਾਵੇ। ਇਸ ਤੋਂ ਇਲਾਵਾ, ਜਿਨ੍ਹਾਂ ਸਥਾਨਾਂ ‘ਤੇ ਨਵੀਂ ਸੀਵਰੇਜ ਵਿਵਸਥਾ ਹੈ, ਉੱਥੇ ਅੱਤਅਧੁਨਿਕ ਰੋਬੋਟਿਕ ਮਸ਼ੀਨਾਂ ਨਾਲ ਸੀਵਰੇਜ ਦੀ ਸਫਾਈ ਕਰਵਾਈ ਜਾਵੇ। ਮੁੱਖ ਮੰਤਰੀ ਨੇ ਇਸ ਗਲ ‘ਤੇ ਵੀ ਜੋਰ ਦਿੱਤਾ ਕਿ ਵਿਭਾਗ ਵੱਲੋਂ ਇਸ ਤਰ੍ਹਾ ਮਸ਼ੀਨਾਂ ਦੀ ਰੋਟੇਸ਼ਨ ਕਰਨੀ ਚਾਹੀਦੀ ਹੈ ਕਿ ਹਰ ਨਿਗਮ ਤੇ ਨਗਰ ਪਾਲਿਕਾ ਵਿਚ ਮਸ਼ੀਨਾਂ ਨਾਲ ਸਮੇਂਬਂੱਧ ਢੰਗ ਨਾਲ ਸੀਵਰੇਜ ਦੀ ਸਫਾਈ ਕੀਤੀ ਜਾ ਸਕੇ।

ਮੁੱਖ ਮੰਤਰੀ ਨੇ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਫਾਈ ਦੇ ਕੰਮ ਵਿਚ ਲੱਗੇ ਕਰਮਚਾਰੀਆਂ ਨੂੰ ਕਮੇਟੀ ਬਣਾ ਕੇ ਸਫਾਈ ਨਾਲ ਜੁੜੇ ਠੇਕੇ ਦੇਣ ਦੀ ਵਿਵਸਥਾ ਬਣਾਈ ਜਾਵੇ। ਕੰਪਨੀਆਂ ਤੇ ਹੋਰ ਠੇਕੇਦਾਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਵਰਗ ਦਾ ਵੀ ਭਲਾ ਹੋ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਸੂਬੇ ਵਿਚ ਮੈਨੂਅਲ ਢੰਗ ਨਾਲ ਸੀਵਰੇਜ ਦੀ ਸਫਾਈ ਕਰਨਾ ਪਾਬੰਦੀਸ਼ੁਦਾ ਹੈ। ਸੂਬਾ ਸਰਕਾਰ ਦਾ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਲਗਾਤਾਰ ਸਫਾਈ ਕਰਮਚਾਰੀਆਂ ਨੂੰ ਅੱਤਅਧੁਨਿਕ ਯੰਤਰਾਂ ਨਾਲ ਸਫਾਈ ਕਰਨ ਦਾ ਸਿਖਲਾਈ ਦੇ ਰਿਹਾ ਹੈ। ਮੈਨੂਅਲ ਢੰਗ ਨਾਲ ਸਫਾਈ ‘ਤੇ ਪੂਰੀ ਪਾਬੰਦੀ ਲਗਾਉਣ ਲਈ ਹੀ ਐਕਟ ਬਨਾਉਣ ਦੇ ਨਾਲ-ਨਾਲ ਰਾਜ ਨਿਗਰਾਨੀ ਕਮੇਟੀ ਦਾ ਗਠਨ ਕੀਹਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੈਅ ਸਮੇਂ ‘ਤੇ ਇਸ ਕਮੇਟੀ ਦੀ ਮੀਟਿੰਗ ਹੋਣੀ ਚਾਹੀਦੀ ਹੈ ਤਾਂ ਜੋ ਜਰੂਰੀ ਫੈਸਲੇ ਲਏ ਜਾ ਸਕਣ।

ਮੀਟਿੰਗ ਦੌਰਾਨ ਬਵਾਨੀਖੇੜਾ ਦੇ ਵਿਧਾਇਕ ਬਿਸ਼ੰਭਰ ਸਿੰਘ, ਨਰਵਾਨਾ ਦੇ ਵਿਧਾਇਕ ਰਾਮ ਨਿਵਾਸ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਅਮਿਤ ਝਾ, ਪ੍ਰਧਾਨ ਸਕੱਤਰ ਵਿਨੀਤ ਗਰਗ, ਅਪੂਰਵ ਕੁਮਾਰ ਸਿੰਘ, ਐਮਡੀ ਐਚਐਸਆਈਆਈਡੀਸੀ ਵਿਕਾਸ ਗੁਪਤਾ, ਲੇਬਰ ਕਮਿਸ਼ਨਰ ਟੀਐਲ ਸਤਅਪ੍ਰਕਾਸ਼, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਐਚਐਸਵੀਪੀ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ, ਮੁੱਖ ਮੰਤਰੀ ਦੀ ਉੱਪ ਪ੍ਰਧਾਲ ਸਕੱਤਰ ਆਸ਼ਿਮਾ ਬਰਾੜ ਤੇ ਰਾਜ ਨਿਗਰਾਨੀ ਕਮੇਟੀ ਦੇ ਗੈਰ ਸਰਕਾਰੀ ਮੈਂਬਰ ਸੁਖਬੀਰ ਚੰਦੌਲੀਆ, ਰਜਨੀ ਪਰੋਚਾ, ਸ਼ਕੁੰਤਲਾ ਦੇਵੀ ਮੌਜੂਦ ਰਹੀ।

Leave a Reply

Your email address will not be published. Required fields are marked *