ਪੰਜਾਬਪਟਿਆਲਾ

ਅਕਾਲੀ ਦਲ ਨੂੰ ਝਟਕਾ ਯੂਥ ਕਲੱਬ ਪ੍ਰਧਾਨ ਕਾਂਗਰਸ ‘ਚ ਸ਼ਾਮਲ

ਪੰਥ ਦੋਖੀਆਂ ਤੇ ਟਿਕਟਾਂ ਵੇਚਣ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ ਸੂਬੇ ਦੇ ਲੋਕ- ਜਲਾਲਪੁਰ

ਰਾਜਪੁਰਾ, ਘਨੌਰ, ਪਟਿਆਲਾ 11 ਜਨਵਰੀ (ਮਧੂਸਾਰ ਬਿਊਰੋ) ਅੱਜ ਹਲਕਾ ਘਨੌਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅਕਾਲੀ ਦਲ ਦੇ ਯੂਥ ਕਲੱਬ ਪ੍ਰਧਾਨ ਸੁਲੱਖਣ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਲੱਬ ਪ੍ਰਧਾਨ ਸੁਲੱਖਣ ਸਿੰਘ ਦਾ ਸਵਾਗਤ ਕਰਦਿਆਂ ਵਿਧਾਇਕ ਜਲਾਲਪੁਰ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਤੇ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਅਕਾਲੀ ਭਾਜਪਾ ਸਮੇਂ ਸਾਡੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਮੁੱਚੇ ਸਿੱਖ ਜਗਤ ਵਿੱਚ ਅਕਾਲੀ ਦਲ ਪ੍ਰਤੀ ਭਾਰੀ ਰੋਸ ਹੈ।

ਇਸੇ ਤਰ੍ਹਾਂ ਦੇਸ਼ ਭਗਤੀ ਦਾ ਢੋਂਗ ਰਚਣ ਵਾਲੀ ਆਪ ਨੂੰ ਦੁੱਧ ਧੋਤਾ ਸਮਝਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਵਿਚ ਕਰੋੜਾਂ ਰੁਪਏ ਲੈ ਕੇ ਕੀਤੀ ਜਾ ਰਹੀ ਟਿਕਟਾਂ ਦੀ ਵੰਡ ਨੇ ਸੂਬੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਲਾਲਪੁਰ ਨੇ ਕਿਹਾ ਕਿ ਉਕਤ ਕਾਰਨਾਂ ਦੇ ਚਲਦਿਆਂ ਲੋਕ ਪੰਥ ਦੋਖੀ ਅਕਾਲੀ ਦਲ ਅਤੇ ਪੈਸੇ ਲੈ ਕੇ ਟਿਕਟਾਂ ਵੇਚਣ ਵਾਲੀ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ, ਜਿਸ ਦੇ ਸਿੱਟੇ ਵਜੋਂ ਮੁੜ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਵਿਕਾਸ ਮੇਰੇ ਕਾਰਜਕਾਲ ਦੌਰਾਨ ਹਲਕਾ ਘਨੌਰ ਦਾ ਕੀਤਾ ਗਿਆ ਹੈ ਉਨ੍ਹਾਂ 70 ਸਾਲਾਂ ਵਿੱਚ ਵੀ ਨਹੀਂ ਕੀਤਾ ਗਿਆ। ਇਸ ਮੌਕੇ ਪਿੰਡ ਡਾਹਰੀਆਂ ਦੇ ਪੰਚਾਇਤ ਮੈਂਬਰ ਕੇਵਲ ਸਿੰਘ, ਸਤਨਾਮ ਕੌਰ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਗਿਆਨ ਸਿੰਘ, ਬੁੱਧ ਸਿੰਘ ਕਲੱਬ ਪ੍ਰਧਾਨ,ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਜੀ ਮੌਜੂਦ ਸਨ।

Leave a Reply

Your email address will not be published. Required fields are marked *