ਜਸਪਾਲ ਬਿੱਟੂ ਚੱਠਾ ਦੀ ਚੋਣ ਮੁਹਿੰਮ ਦਾ ਪਹਿਲਾ ਗੇੜ ਪੂਰਾ : ਸਥਿਤੀ ਬੇਹਦ ਮਜ਼ਬੂਤ ਬਣੀ
ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਕਾਰਨ ਕਾਂਗਰਸ ਅਤੇ ਆਪ ‘ਚ ਮਚੀ ਭਾਰੀ ਘਬਰਾਹਟ
ਅਵਤਾਰ ਹੈਪੀ, ਜਗਦੇਵ ਢੀਂਡਸਾ ਤੇ ਹੋਰਨਾਂ ਨੇ ਕੀਤਾ ਵਿਸ਼ੇਸ਼ ਸਨਮਾਨ
ਪਟਿਆਲਾ, 15 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਪਣੇ ਹਲਕੇ ਅੰਦਰ ਚੋਣ ਪ੍ਰਚਾਰ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ। ਬੇਹਦ ਮਜ਼ਬੂਤ ਸਥਿਤੀ ਬਣਾ ਕੇ ਅੱਗੇ ਵੱਧ ਰਹੇ ਬਿੱਟੂ ਚੱਠਾ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਲੋਕਾਂ ਦੇ ਮਿਲ ਰਹੇ ਸਹਿਯੋਗ ਕਾਰਨ ਕਾਂਗਰਸ ਤੇ ਆਪ ਅੰਦਰ ਹਾਹਾਕਾਰ ਮਚ ਚੁੱਕੀ ਹੈ।
ਅੱਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਵਾਰਡ ਨੰਬਰ 22, ਗੁਰੂ ਨਾਨਕ ਨਗਰ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਣੂ ਕਰਵਾਇਆ। ਇਸ ਦੌਰਾਨ ਬਿੱਟੂ ਚੱਠਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲਿਆ ਅਤੇ ਲੋਕਾਂ ਨੇ ਬਿੱਟੂ ਚੱਠਾ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ।
ਇਸ ਮੌਕੇ ਬਿੱਟੂ ਚੱਠਾ ਨੇ ਆਖਿਆ ਕਿ ਅੱਜ ਜਿਸ ਤਰ੍ਹਾਂ ਲੋਕ ਉਨ੍ਹਾਂ ‘ਤੇ ਭਰੋਸਾ ਤੇ ਵਿਸ਼ਵਾਸ਼ ਜਤਾ ਰਹੇ ਹਨ, ਉਸਦਾ ਅਹਿਸਾਨ ਉਨ੍ਹਾਂ ਵੱਲੋਂ ਲੋਕਾਂ ਲਈ ਕੰਮ ਕਰਕੇ ਚੁਕਾਇਆ ਜਾਵੇਗਾ ਅਤੇ ਹਰ ਸੁੱਖ ਸੁਵਿਧਾ ਦੇਣ ਦੇ ਨਾਲ-ਨਾਲ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਵੀ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ। ਇਸ ਪ੍ਰਚਾਰ ਮੁਹਿੰਮ ਦੌਰਾਨ ਜਸਪਾਲ ਸਿੰਘ ਬਿੱਟੂ ਚੱਠਾ ਦਾ ਅਵਤਾਰ ਸਿੰਘ ਹੈਪੀ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ, ਜਗਦੇਵ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਖੰਗੂੜਾ, ਦਵਿੰਦਰ ਸਿੰਘ ਖੰਗੂੜਾ, ਮਨਪ੍ਰੀਤ ਚੱਢਾ ਆਦਿ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
ਇਸ ਦੌਰਾਨ ਜਸਪਾਲ ਸਿੰਘ ਬਿੱਟੂ ਚੱਠਾ ਵੱਲੋਂ ਲੋਕਾਂ ਨੂੰ ਪਾਰਟੀ ਵੱਲੋਂ ਲੋਕਾਂ ਲਈ ਹੁਣ ਤੱਕ ਕੀਤੇ ਗਏ ਵਿਕਾਸ ਪ੍ਰਤੀ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਗਦੀਸ਼ ਸਿੰਘ ਪ੍ਰੇਮ ਕੁਮਾਰ, ਬਲਬੀਰ ਸਿੰਘ ਮਹਿਤਾ, ਜਗੀਰ ਸਿੰਘ, ਭੁਪਿੰਦਰ ਸਿੰਘ ਗਿੱਲ, ਪਰਮਜੀਤ ਸਿੰਘ, ਲਖਬੀਰ ਸਿੰਘ, ਅਰਜੁਨ ਰਾਵਤ, ਸੁਰਿੰਦਰ ਸਿੰਘ, ਜੋਗਾ ਸਿੰਘ, ਲਖਵਿੰਦਰ ਸਿੰਘ ਵਿਰਕ ਹਾਜ਼ਿਰ ਰਹੇ।

