ਥਾਣਾ ਕੰਨਟੋਨਮੈਂਟ ਵੱਲੋਂ 10 ਗ੍ਰਾਮ ਹੈਰੋਇੰਨ ਸਮੇਤ 1 ਕਾਬੂ।
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਪਰ ਸ੍ਰੀ ਪ੍ਰਭਜੋਤ ਸਿੰਘ ਪੀਪੀਐਸ, ਏ.ਡੀ.ਸੀ.ਪੀ ਸ਼ਹਿਰ-2, ਅੰਮ੍ਰਿਤਸਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸ੍ਰੀ ਕੰਮਲਪ੍ਰੀਤ ਸਿੰਘ ਏਸੀਪੀ ਪੱਛਮੀ, ਅੰਮ੍ਰਿਤਸਰ ਜੀ ਦੇ ਯੋਗ ਅਗਵਾਈ ਪਰ ਮੁੱਖ ਅਫ਼ਸਰ ਥਾਣਾ ਕੰਟਨਮੈਂਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਕਰਮ ਸਿੰਘ ਪੁਲਿਸ ਪਾਰਟੀ ਗਸ਼ਤ ਦੌਰਾਨ ਕੈਂਟ ਸਾਈਡ ਤੋਂ ਨਿੱਕਾ ਸਿੰਘ ਕਲੋਨੀ ਪੁੱਜੇ ਤਾਂ ਇੱਕ ਮੋਨਾਂ ਨੌਜਵਾਰ ਪੁਲਿਸ ਪਾਰਟੀ ਨੂੰ ਦੇਖ ਦੇ ਪਿੱਛੇ ਮੁੜਣ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਨਾਮ ਪਤਾ ਪੁੱਛਿਆਂ, ਜਿਸਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ਼ ਕਾਕਾ ਇੰਦਰਪੁਰੀਆ ਪੁੱਤਰ ਅਮਰੀਕ ਸਿੰਘ ਦੱਸਿਆ ਤੇ ਇਸ ਪਾਸੋਂ 10 ਗ੍ਰਾਮ ਹੈਰੋਇਨ ਬਾਮਦ ਹੋਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

